ਜਲ ਸੈਨਾ ਨੇ ਲਾਂਚ ਕੀਤੀ ਸਕਾਰਪੀਨ ਕਲਾਸ ਪਣਡੁੱਬੀ Vela, ਜਾਣੋ ਖਾਸੀਅਤ

Monday, May 06, 2019 - 02:38 PM (IST)

ਜਲ ਸੈਨਾ ਨੇ ਲਾਂਚ ਕੀਤੀ ਸਕਾਰਪੀਨ ਕਲਾਸ ਪਣਡੁੱਬੀ Vela, ਜਾਣੋ ਖਾਸੀਅਤ

ਮੁੰਬਈ— ਜਲ ਸੈਨਾ ਨੇ ਆਪਣੀ ਤਾਕਤ ਹੋਰ ਜ਼ਿਆਦਾ ਵਧਾਉਂਦਿਆਂ ਸੋਮਵਾਰ ਨੂੰ ਮੁੰਬਈ ਵਿਚ ਸਕਾਰਪੀਨ ਕਲਾਸ ਦੀ ਪਣਡੁੱਬੀ 'ਵੇਲਾ' ਨੂੰ ਲਾਂਚ ਕੀਤਾ। ਮੁੰਬਈ ਦੇ ਮਝਗਾਓਂ ਡੋਕ ਲਿਮਟਿਡ ਵਿਚ ਇਸ ਪਣਡੁੱਬੀ ਨੂੰ ਲਾਂਚ ਕੀਤਾ ਗਿਆ ਹੈ। ਦੇਸ਼ ਵਿਚ ਪ੍ਰਾਜੈਕਟ 75 ਤਹਿਤ ਲਾਂਚ ਕੀਤੀ ਗਈ ਇਸ ਸ਼੍ਰੇਣੀ ਦੀ ਇਹ ਚੌਥੀ ਪਣਡੁੱਬੀ ਹੈ। ਇਸ ਤੋਂ ਪਹਿਲਾਂ ਜਨਵਰੀ ਵਿਚ ਜਲ ਸੈਨਾ ਨੇ ਕਰੰਜ ਨਾਂ ਦੀ ਪਣਡੁੱਬੀ ਨੂੰ ਲਾਂਚ ਕੀਤਾ ਸੀ। ਇਹ ਪਣਡੁੱਬੀ ਉਨ੍ਹਾਂ 6 ਸਕਾਰਪੀਨ ਕਲਾਸ ਪਣਡੁੱਬੀਆਂ ਵਿਚੋਂ ਇਕ ਹੈ, ਜਿਨ੍ਹਾਂ ਨੂੰ ਭਾਰਤ ਵਿਚ ਬਣਾਇਆ ਜਾ ਰਿਹਾ ਹੈ।ਸਾਲ 2005 ਵਿਚ ਹੋਈ ਇਸ 3.75 ਬਿਲੀਅਨ ਡਾਲਰ ਦੀ ਡੀਲ ਨੂੰ ਪ੍ਰਾਜੈਕਟ 75 ਨਾਂ ਦਿੱਤਾ ਗਿਆ ਹੈ। 

ਸਕਾਰਪੀਨ ਸ਼੍ਰੇਣੀ ਦੀਆਂ ਪਣਡੁੱਬੀਆਂ ਡੀਜ਼ਲ-ਇਲੈਕਟ੍ਰਿਕ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਦਾ ਇਕ ਵਰਗ ਹੈ, ਜਿਸ ਨੂੰ ਫਰੈਂਚ ਡਾਇਰੈਕਸ਼ਨ ਡੇਸ ਕੰਸਟ੍ਰਕਸ਼ਨ ਨੇਵਲਸ (ਡੀ.ਸੀ.ਐੱਨ) ਅਤੇ ਸਪੈਨਿਸ਼ ਕੰਪਨੀ ਨਵੰਤੀਆ ਨੇ ਵਿਕਸਿਤ ਕੀਤਾ ਹੈ। ਇਹ ਡੀਜ਼ਲ ਪ੍ਰਪਲਸ਼ਨ ਅਤੇ ਇਕ ਵਾਧੂ ਏਅਰ-ਇੰਡੀਪੈਂਡੈਂਟ ਪ੍ਰਪਲਸ਼ਨ (ਏਆਈਪੀ) ਹੁੰਦਾ ਹੈ। ਇਸ ਦੇ ਨਿਰਮਾਣ ਵਿਚ ਜਿਸ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਬਿਹਤਰੀਨ ਸਟੀਲਥ ਤਕਨੀਕ ਹੁੰਦੀ ਹੈ।ਇਸ ਵਿਚ ਐਡਵਾਂਸ ਐਕਾਸਟਿਕ ਸਾਈਲੈਂਸਿੰਗ ਤਕਨੀਕ ਤੋਂ ਇਲਾਵਾ ਘੱਟ ਰੇਡੀਏਸ਼ਨ ਨਾਇਸ, ਹਾਈਡ੍ਰੋ ਡਾਇਨਾਮਿਕਲ ਆਪਟੀਮਿਸਮ। ਇਸ ਕਲਾਸ ਦੀ ਪਣਡੁੱਬੀ ਵੱਖ-ਵੱਖ ਤਰ੍ਹਾਂ ਦੇ ਮਿਸ਼ਨ ਵਿਚ ਹਿੱਸਾ ਲੈ ਸਕਦੀ ਹੈ, ਜਿਸ ਵਿਚ ਐਂਟੀ ਸਰਫੇਸ ਵਾਰ, ਐਂਟੀ ਪਣਡੁੱਬੀ ਵਾਰ, ਇੰਟੈਲੀਜੈਂਸ ਗੈਦਰਿੰਗ, ਮਾਈਨ ਲਗਾਉਣਾ ਆਦਿ ਸ਼ਾਮਲ ਹਨ।


author

Tanu

Content Editor

Related News