...ਤੇ ਹੁਣ ਬੈਂਗਲੁਰੂ ''ਚ ਦਿਨ-ਦਿਹਾੜੇ ਬਜ਼ੁਰਗ ਨੂੰ ਸੜਕ ''ਤੇ ਕਰੀਬ 1 ਕਿਲੋਮੀਟਰ ਤੱਕ ਘੜੀਸਦਾ ਰਿਹਾ ਸਕੂਟੀ ਸਵਾਰ
Tuesday, Jan 17, 2023 - 10:34 PM (IST)
ਬੈਂਗਲੁਰੂ (ਏ. ਐੱਨ. ਆਈ.) : ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਰੌਂਗਟੇ ਖੜ੍ਹੇ ਕਰਨ ਵਾਲੀ ਘਟਨਾ ਵਾਪਰੀ ਹੈ। ਇੱਥੇ ਮਾਗਦੀ ਰੋਡ ’ਤੇ ਇਕ ਸਕੂਟੀ ਸਵਾਰ ਨੇ ਇਕ ਅੱਧਖੜ ਉਮਰ ਦੇ ਵਿਅਕਤੀ ਨੂੰ ਕਰੀਬ ਇਕ ਕਿਲੋਮੀਟਰ ਤੱਕ ਘੜੀਸਿਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇਕ ਅੱਧਖੜ ਉਮਰ ਦੇ ਵਿਅਕਤੀ ਨੂੰ ਸਕੂਟੀ ਸਵਾਰ ਵੱਲੋਂ ਸੜਕ ’ਤੇ ਘੜੀਸਦਿਆਂ ਦੇਖਿਆ ਜਾ ਸਕਦਾ ਹੈ। ਉਹ ਵਿਅਕਤੀ ਨੂੰ ਕਰੀਬ ਇਕ ਕਿਲੋਮੀਟਰ ਤੱਕ ਘੜੀਸਦਾ ਰਿਹਾ। ਇਸ ਤੋਂ ਬਾਅਦ ਇਕ ਆਟੋ ਚਾਲਕ ਨੇ ਆਪਣੀ ਕਾਰ ਉਸ ਸਕੂਟੀ ਦੇ ਅੱਗੇ ਖੜ੍ਹੀ ਕਰਕੇ ਉਸ ਦੀ ਗੱਡੀ ਨੂੰ ਰੋਕ ਲਿਆ। ਲੋਕਾਂ ਦੇ ਇਕੱਠੇ ਹੋਣ ਤੋਂ ਬਾਅਦ ਸਕੂਟੀ ਚਾਲਕ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਇਸ ਘਟਨਾ ਲਈ ਪੀੜਤ ਵਿਅਕਤੀ ਨੂੰ ਦੋਸ਼ੀ ਠਹਿਰਾਉਣਾ ਸ਼ੁਰੂ ਕਰ ਦਿੱਤਾ। ਜਾਣਕਾਰੀ ਮੁਤਾਬਕ ਬਜ਼ੁਰਗ ਦੀ ਉਮਰ 71 ਸਾਲ ਹੈ।
ਇਹ ਵੀ ਪੜ੍ਹੋ : ਛੇੜਖਾਨੀ ਤੋਂ ਪ੍ਰੇਸ਼ਾਨ ਵਿਦਿਆਰਥਣ ਨੇ ਚੁੱਕਿਆ ਖ਼ੌਫਨਾਕ ਕਦਮ, ਗਲ਼ ਲਾਈ ਮੌਤ
ਖ਼ਬਰਾਂ ਮੁਤਾਬਕ ਵੀਡੀਓ ਮੰਗਲਵਾਰ ਦੁਪਹਿਰ ਦੀ ਹੈ ਜਦੋਂ ਮਾਗਦੀ ਰੋਡ 'ਤੇ ਗਲਤ ਸਾਈਡ ਤੋਂ ਆ ਰਹੇ ਇਕ ਸਕੂਟੀ ਚਾਲਕ ਨੇ ਟਾਟਾ ਸੂਮੋ ਨੂੰ ਟੱਕਰ ਮਾਰ ਦਿੱਤੀ ਸੀ, ਸਕੂਟੀ ਨੂੰ ਟੱਕਰ ਮਾਰਨ ਤੋਂ ਬਾਅਦ ਉਸ ਦਾ ਡਰਾਈਵਰ ਭੱਜਣ ਲੱਗਾ। ਟਾਟਾ ਸੂਮੋ ਦਾ ਡਰਾਈਵਰ ਜੋ ਅੱਧਖੜ ਉਮਰ ਦਾ ਵਿਅਕਤੀ ਸੀ, ਹੇਠਾਂ ਉੱਤਰ ਆਇਆ ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਟਾਟਾ ਸੂਮੋ ਦੇ ਡਰਾਈਵਰ ਮੁਥੱਪਾ ਨੇ ਸਕੂਟੀ ਸਵਾਰ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਮੁਥੱਪਾ ਨੇ ਸਕੂਟੀ ਨੂੰ ਫੜ ਲਿਆ ਤਾਂ ਚਾਲਕ ਨੇ ਸਕੂਟੀ ਭਜਾ ਲਈ। ਸਕੂਟੀ ਸਵਾਰ ਉਸ ਨੂੰ ਘੜੀਸਦਾ ਲੈ ਗਿਆ। ਉਹ ਉਸ ਨੂੰ ਮਾਗਦੀ ਰੋਡ ਟੋਲ ਗੇਟ ਤੋਂ ਹੋਸਾਲੀ ਮੈਟਰੋ ਸਟੇਸ਼ਨ ਤੱਕ ਘੜੀਸ ਕੇ ਲੈ ਗਿਆ। ਇਸ ਘਟਨਾ ਵਿੱਚ ਟਾਟਾ ਸੂਮੋ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੁਰਗੀਆਂ ਨੂੰ ਲੈ ਕੇ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, ਤੇਜ਼ਧਾਰ ਹਥਿਆਰ ਨਾਲ ਬਜ਼ੁਰਗ ਦਾ ਕਤਲ
ਪੀੜਤ ਨੇ ਘਟਨਾ ਤੋਂ ਬਾਅਦ ਕਿਹਾ ਕਿ ਦੋਸ਼ੀ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ, ਅਜਿਹੀ ਲਾਪ੍ਰਵਾਹੀ ਨਾਲ ਡਰਾਈਵਿੰਗ ਚੰਗੀ ਗੱਲ ਨਹੀਂ ਹੈ, ਮੈਂ ਬੱਸ ਇਹੀ ਚਾਹੁੰਦਾ ਹਾਂ ਕਿ ਉਹ ਭਵਿੱਖ ਵਿੱਚ ਕਿਸੇ ਨਾਲ ਅਜਿਹਾ ਨਾ ਕਰੇ। ਦੱਸ ਦੇਈਏ ਕਿ ਹਾਲ ਹੀ 'ਚ ਦਿੱਲੀ ਦੀ ਸੜਕ 'ਤੇ ਸਕੂਟੀ ਸਵਾਰ ਇਕ ਲੜਕੀ ਨੂੰ ਕਾਰ ਨੇ ਕਈ ਕਿਲੋਮੀਟਰ ਤੱਕ ਘੜੀਸਿਆ ਸੀ, ਜਿਸ ਤੋਂ ਬਾਅਦ ਕਈ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਹੋਏ ਅਤੇ ਦਿੱਲੀ ਪੁਲਸ 'ਤੇ ਸਵਾਲ ਉਠਣ ਲੱਗੇ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।