ਗੰਗਾ ਐਕਸਪ੍ਰੈੱਸ-ਵੇਅ ’ਤੇ ਰੂਹ ਕੰਬਾਊ ਹਾਦਸਾ: ਕਾਰ ਨੇ 9 ਕੁੜੀਆਂ ਨੂੰ ਦਰੜਿਆ, 4 ਦੀ ਮੌਤ

Tuesday, Feb 10, 2026 - 07:45 AM (IST)

ਗੰਗਾ ਐਕਸਪ੍ਰੈੱਸ-ਵੇਅ ’ਤੇ ਰੂਹ ਕੰਬਾਊ ਹਾਦਸਾ: ਕਾਰ ਨੇ 9 ਕੁੜੀਆਂ ਨੂੰ ਦਰੜਿਆ, 4 ਦੀ ਮੌਤ

ਰਾਏਬਰੇਲੀ (ਇੰਟ.) - ਗੰਗਾ ਐਕਸਪ੍ਰੈੱਸ-ਵੇਅ ’ਤੇ ਐਤਵਾਰ ਦੇਰ ਸ਼ਾਮ ਲੱਗਭਗ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆ ਰਹੀ ਕਾਰ ਨੇ ਪੈਦਲ ਤੁਰੀਆਂ ਜਾ ਰਹੀਆਂ 9 ਕੁੜੀਆਂ ਨੂੰ ਦਰੜ ਦਿੱਤਾ। ਇਸ ਦਰਦਨਾਕ ਹਾਦਸੇ ’ਚ 4 ਕੁੜੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 5 ਗੰਭੀਰ ਜ਼ਖਮੀ ਹੋ ਗਈਆਂ। ਜ਼ਖ਼ਮੀ ਹਾਲਤ ਵਿਚ ਕੁੜੀਆਂ ਨੂੰ ਜ਼ਿਲ੍ਹਾ ਹਸਪਤਾਲ ਅਤੇ ਲਖਨਊ ਟਰਾਮਾ ਸੈਂਟਰ ’ਚ ਭਰਤੀ ਕਰਵਾਇਆ ਗਿਆ ਹੈ। 

ਇਹ ਵੀ ਪੜ੍ਹੋ : ਅਜੀਬੋ-ਗਰੀਬ : ਸੋਨੇ ਦੀ ਚੇਨ ਲੈ ਉੱਡਿਆ ਕਬੂਤਰ! ਬਾਜ਼ਾਰ 'ਚ ਪੈ ਗਈਆਂ ਭਾਜੜਾਂ, ਦੇਖੋ ਫਿਰ ਕੀ ਹੋਇਆ...

ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਅਨੁਸਾਰ, ਕੋਡਰ ਪਿੰਡ ਦੀਆਂ ਰਹਿਣ ਵਾਲੀਆਂ ਕੁੜੀਆਂ ਨੇੜਲੇ ਪਿੰਡ ਚੂਲੀ ’ਚ ਬਣੇ ਮੰਦਰ ’ਚ ਭੰਡਾਰੇ ਤੋਂ ਪ੍ਰਸਾਦ ਲੈ ਕੇ ਪੈਦਲ ਆਪਣੇ ਪਿੰਡ ਪਰਤ ਰਹੀਆਂ ਸਨ। ਐਕਸਪ੍ਰੈੱਸ-ਵੇਅ ਕਿਨਾਰੇ ਦੀ ਸੜਕ ਪੁੱਟੀ ਹੋਣ ਕਾਰਨ ਸਾਰੇ ਲੋਕ ਐਕਸਪ੍ਰੈੱਸ-ਵੇਅ ਤੋਂ ਹੋ ਕੇ ਜਾ ਰਹੇ ਸਨ। ਇਸੇ ਦੌਰਾਨ ਲਾਲਗੰਜ ਵਾਲੇ ਪਾਸੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਟਾਟਾ ਤਿਆਗੋ ਕਾਰ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਕੁੜੀਆਂ 5 ਤੋਂ 7 ਫੁੱਟ ਤੱਕ ਹਵਾ ’ਚ ਉਛਲ ਗਈਆਂ। ਕਾਰ ਬੇਕਾਬੂ ਹੋ ਕੇ ਲੱਗਭਗ 50 ਮੀਟਰ ਤੱਕ ਘਿਸੜਦੀ ਰਹੀ ਅਤੇ ਅੱਗੇ ਜਾ ਕੇ ਉਸ ਦੇ ਟਾਇਰ ਫਟ ਗਏ।

ਇਹ ਵੀ ਪੜ੍ਹੋ : Gold-Silver Price: ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਛਾਲ! ਚੈਕ ਕਰੋ ਅੱਜ ਦਾ ਰੇਟ

ਇਸ ਹਾਦਸੇ ਵਿਚ ਮ੍ਰਿਤਕ ਕੁੜੀਆਂ ਦੀ ਪਛਾਣ ਸ਼ਾਲਿਨੀ (22), ਰਸ਼ਮੀ (14), ਆਸਮਾਂ (18) ਨਿਵਾਸੀ ਕੋਡਰ ਪਿੰਡ ਅਤੇ ਹਿਮਾਂਸ਼ੀ (23) ਨਿਵਾਸੀ ਅਲੀਗੰਜ ਡਿਹਵਾ ਪਿੰਡ ਵਜੋਂ ਹੋਈ ਹੈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈਣ ਤੋਂ ਬਾਅਦ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਫਿਰ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ। ਕਾਰ ਨੂੰ ਕਬਜ਼ੇ ’ਚ ਲੈ ਕੇ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ’ਚ ਤੇਜ਼ ਰਫ਼ਤਾਰ ਅਤੇ ਹਨੇਰੇ ਨੂੰ ਹਾਦਸੇ ਦਾ ਕਾਰਨ ਦੱਸਿਆ ਗਿਆ ਹੈ।

ਇਹ ਵੀ ਪੜ੍ਹੋ : ਕਾਰ ਦੇ ਡੈਸ਼ਬੋਰਡ 'ਤੇ ਭੁੱਲ ਕੇ ਵੀ ਨਾ ਰੱਖੋ ਅਜਿਹੀ 'ਮੂਰਤੀ', ਨਹੀਂ ਤਾਂ ਹੋ ਸਕਦਾ ਹੈ 'ਅਸ਼ੁੱਭ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News