ਤੇਜ਼ ਰਫ਼ਤਾਰ ਵਾਹਨ ਨੇ ਸਕੂਟਰ ਨੂੰ ਮਾਰੀ ਟੱਕਰ, ''ਡਿਲੀਵਰੀ ਬੁਆਏ'' ਦੀ ਮੌਤ

Monday, Aug 04, 2025 - 12:59 PM (IST)

ਤੇਜ਼ ਰਫ਼ਤਾਰ ਵਾਹਨ ਨੇ ਸਕੂਟਰ ਨੂੰ ਮਾਰੀ ਟੱਕਰ, ''ਡਿਲੀਵਰੀ ਬੁਆਏ'' ਦੀ ਮੌਤ

ਨਵੀਂ ਦਿੱਲੀ- ਦੱਖਣ-ਪੱਛਮੀ ਦਿੱਲੀ ਦੇ ਨੈਲਸਨ ਮੰਡੇਲਾ ਮਾਰਗ 'ਤੇ ਸੋਮਵਾਰ ਸਵੇਰੇ ਇਕ ਤੇਜ਼ ਰਫ਼ਤਾਰ ਵਾਹਨ ਨੇ ਇਕ ਸਕੂਟਰ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਕੰਪਨੀ ਪ੍ਰਤੀਨਿਧੀ (ਡਿਲੀਵਰੀ ਬੁਆਏ) ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ, ਵਸੰਤ ਕੁੰਜ ਉੱਤਰ ਪੁਲਸ ਥਾਣੇ ਨੂੰ ਹਾਦਸੇ ਦੀ ਸੂਚਨਾ ਮਿਲੀ। 

ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਜਾਂਚ ਅਧਿਕਾਰੀ ਫਿਲਹਾਲ ਹਾਦਸੇ ਵਾਲੀ ਜਗ੍ਹਾ ਮੌਜੂਦ ਹਨ। ਹਸਪਤਾਲ ਤੋਂ 'ਮੈਡੀਕੋ-ਲੀਗਲ ਕੇਸ' (ਐੱਮਐੱਲਸੀ) ਰਿਪੋਰਟ ਮਿਲਣ ਤੋਂ ਬਾਅਦ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।'' ਪੁਲਸ ਨੇ ਦੱਸਿਆ ਕਿ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਅੱਗੇ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਉਸ ਨੇ ਦੱਸਿਆ ਕਿ ਮ੍ਰਿਤਕ ਅਤੇ ਵਾਹਨ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

DIsha

Content Editor

Related News