ਵਿਗਿਆਨੀਆਂ ਦੀ ਚਿਤਾਵਨੀ, ਭਾਰਤ ਨੂੰ ਕਰਨਾ ਪੈ ਸਕਦੈ ਭਾਰੀ ਗਰਮੀ ਦਾ ਸਾਹਮਣਾ

03/06/2020 12:14:14 AM

ਨਵੀਂ ਦਿੱਲੀ (ਭਾਸ਼ਾ)-ਇਕ ਅਧਿਐਨ ਮੁਤਾਬਕ 2003 ’ਚ ਪੱਛਮੀ ਯੂਰਪ ਅਤੇ 2010 ’ਚ ਰੂਸ ’ਚ ਭਿਆਨਕ ਗਰਮੀ ਪਈ ਸੀ, ਉਸੇ ਤਰ੍ਹਾਂ ਦੀ ਗਰਮੀ ਭਾਰਤ ’ਚ ਆਮ ਹੋ ਰਹੀ ਹੈ। ਯੂਰਪ ਅਤੇ ਰੂਸ ’ਚ ਭਿਆਨਕ ਗਰਮੀ ਕਾਰਣ ਲਗਭਗ 1000 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਫਸਲਾਂ ਬਰਬਾਦ ਹੋ ਗਈਆਂ ਸਨ। ‘ਸਾਇੰਟੀਫਿਕ ਰਿਪੋਰਟ’ ਨਾਂ ਦੇ ਰਸਾਲੇ ’ਚ ਪ੍ਰਕਾਸ਼ਿਤ ਰਿਪੋਰਟ ’ਚ ਭਾਰਤ ’ਚ ਭਾਰੀ ਗਰਮੀ ਲਈ ਪ੍ਰਮੁੱਖ ਕਾਰਕਾਂ ਦੀ ਪਛਾਣ ਕੀਤੀ ਗਈ ਹੈ। ਅਧਿਐਨ ’ਚ ਭਾਰਤੀ ਮੌਸਮ ਵਿਗਿਆਨ ਦੇ ਅੰਕੜਿਆਂ ਨੂੰ ਸ਼ਾਮਲ ਕਰਦੇ ਹੋਏ 1951-1975 ਅਤੇ 1976-2018 ਦਰਮਿਆਨ ਭਿਆਨਕ ਗਰਮੀ ਦੀ ਪ੍ਰਕਿਰਤੀ ਅਤੇ ਤੀਬਰਤਾ ’ਚ ਬਦਲਾਅ ’ਤੇ ਗੌਰ ਕੀਤਾ ਗਿਆ।

PunjabKesari

ਪੂਰੇ ਭਾਰਤ ’ਚ ਲਗਭਗ 395 ਗੁਣਵੱਤਾ ਕੰਟਰੋਲ ਕੇਂਦਰਾਂ ਵੱਲੋਂ ਇਕੱਠੇ ਕੀਤੇ ਗਏ ਅੰਕੜਿਆਂ ਦਾ ਵਿਸ਼ਲੇਸ਼ਣ ਕਰਦੇ ਹੋਏ ਵਿਗਿਆਨੀਆਂ ਨੇ ਦੇਸ਼ ’ਚ ਵੱਧ ਤਾਪਮਾਨ ਲਈ ਜ਼ਿੰਮੇਵਾਰ ਸਿਸਟਮ ਦੀ ਪਛਾਣ ਕੀਤੀ। ਅਧਿਐਨ ਕਰਨ ਵਾਲੇ ਸਮੂਹ ’ਚ ਪੁਣੇ ਸਥਿਤ ਭਾਰਤੀ ਊਸ਼ਣਕਟੀਬੰਧੀ ਮੌਸਮ ਵਿਗਿਆਨ ਸੰਸਥਾਨ (ਆਈ. ਆਈ. ਟੀ. ਐੱਮ.) ਦੇ ਵਿਗਿਆਨੀ ਵੀ ਸ਼ਾਮਲ ਸਨ। ਅਧਿਐਨ ਦੇ ਪ੍ਰਮੁੱਖ ਲੇਖਕ ਮਨੀਸ਼ ਕੁਮਾਰ ਜੋਸ਼ੀ ਨੇ ਦੱਸਿਆ ਕਿ ਨਤੀਜਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਗੰਗਾ ਦੇ ਮੈਦਾਨੀ ਭਾਗ ਨੂੰ ਛੱਡ ਕੇ ਪੂਰੇ ਭਾਰਤ ’ਚ ਗਰਮ ਦਿਨਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ।

PunjabKesari

ਖੋਜਕਾਰਾਂ ਮੁਤਾਬਕ 1976 ਤੋਂ 2018 ਦਰਮਿਆਨ ਗੰਗਾ ਦੇ ਮੈਦਾਨੀ ਇਲਾਕਿਆਂ ਨੂੰ ਛੱਡ ਕੇ ਦੇਸ਼ ਦੇ ਵੱਡੇ ਹਿੱਸਿਆਂ ’ਚ ਅਪ੍ਰੈਲ-ਜੂਨ ਦੌਰਾਨ ਭਾਰੀ ਗਰਮੀ ਵਾਲੇ ਔਸਤਨ 10 ਦਿਨ ਸਨ। ਉਨ੍ਹਾਂ ਕਿਹਾ ਕਿ ਇਹ ਗਿਣਤੀ 1951-1975 ਦੀ ਮਿਆਦ ਦੀ ਤੁਲਨਾ ’ਚ ਲਗਭਗ 25 ਫੀਸਦੀ ਹੈ। ਉਨ੍ਹਾਂ ਕਿਹਾ ਕਿ 1976 ਦੇ ਜਲਵਾਯੂ ਬਦਲਾਅ ਤੋਂ ਪਹਿਲਾਂ ਭਾਰਤ ਦੇ ਪੂਰਬੀ ਅਤੇ ਦੱਖਣੀ ਹਿੱਸਿਆਂ ’ਚ ਗਰਮ ਦਿਨਾਂ ਦੀ ਗਿਣਤੀ ’ਚ ਜ਼ਿਕਰਯੋਗ ਵਾਧਾ ਹੋਇਆ ਹੈ।

PunjabKesari

 

 

ਇਹ ਵੀ ਪਡ਼ੋ - ਬਜ਼ੁਰਗਾਂ ਲਈ ਲੋੜ ਤੋਂ ਵੱਧ ਨੀਂਦ ਹਾਨੀਕਾਰਕ   ਹਰ 5 ’ਚੋਂ ਇਕ ਯੂਰਪੀ ਵਿਅਕਤੀ ਧੁਨੀ ਪ੍ਰਦੂਸ਼ਣ ਤੋਂ ਪ੍ਰਭਾਵਿਤ  ਕੋਰੋਨਾਵਾਇਰਸ : ਮਾਸਕ ਦੀ ਹੋਈ ਕਮੀ, ਥਰਮਾਮੀਟਰ ਦੀ ਕੀਮਤ ’ਚ 3 ਗੁਣਾ ਵਾਧਾ ਟਵਿਟਰ 'ਤੇ ਇਸ ਫੀਚਰ ਰਾਹੀਂ 24 ਘੰਟਿਆਂ 'ਚ ਆਪਣੇ-ਆਪ ਗਾਇਬ ਹੋ ਜਾਣਗੇ ਟਵੀਟਸ

 


Karan Kumar

Content Editor

Related News