2040 ਤੱਕ ਇਨਸਾਨ ਨੂੰ ਚੰਦਰਮਾ ’ਤੇ ਭੇਜਣ ਦਾ ਟੀਚਾ ਰੱਖਣ ਵਿਗਿਆਨੀ : ਮੋਦੀ

Wednesday, Oct 18, 2023 - 11:30 AM (IST)

2040 ਤੱਕ ਇਨਸਾਨ ਨੂੰ ਚੰਦਰਮਾ ’ਤੇ ਭੇਜਣ ਦਾ ਟੀਚਾ ਰੱਖਣ ਵਿਗਿਆਨੀ : ਮੋਦੀ

ਨਵੀਂ ਦਿੱਲੀ (ਭਾਸ਼ਾ)- ਭਾਰਤੀ ਪੁਲਾੜ ਏਜੰਸੀ (ਇਸਰੋ) ਹੁਣ ਚੰਦਰਮਾ ’ਤੇ ਸਫ਼ਲਤਾਪੂਰਵਕ ਉਤਰਨ ਤੋਂ ਬਾਅਦ ਗਗਨਯਾਨ ਮਿਸ਼ਨ ’ਚ ਜੁਟੀ ਹੋਈ ਹੈ। ਇਸ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਜਾਇਜ਼ਾ ਲੈਣ ਲਈ ਮੰਗਲਵਾਰ ਨੂੰ ਉੱਚ ਪੱਧਰੀ ਮੀਟਿੰਗ ਕੀਤੀ। ਮੀਟਿੰਗ ’ਚ ਇਸਰੋ ਦੇ ਮੁਖੀ ਦੇ ਨਾਲ ਕਈ ਅਧਿਕਾਰੀ ਸ਼ਾਮਲ ਹੋਏ। ਇਸ ਦਰਮਿਆਨ ਇਸਰੋ ਦੇ ਮੁਖੀ ਨੇ ਪੀ. ਐੱਮ. ਮੋਦੀ ਨੂੰ ਮਿਸ਼ਨ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਦਿੱਤੀਆਂ। ਉੱਥੇ ਹੀ, ਮੀਟਿੰਗ ’ਚ ਪੀ. ਐੱਮ. ਮੋਦੀ ਨੇ ਇਸਰੋ ਮੁਖੀ ਅਤੇ ਅਧਿਕਾਰੀਆਂ ਨੂੰ ਟੀਚਾ ਦਿੰਦੇ ਹੋਏ ਸਾਲ 2035 ਤੱਕ ਭਾਰਤੀ ਪੁਲਾੜ ਸਟੇਸ਼ਨ ਅਤੇ 2040 ਤੱਕ ਚੰਦਰਮਾ ’ਤੇ ਇਨਸਾਨਾਂ ਨੂੰ ਭੇਜਣ ਦਾ ਟੀਚਾ ਪੂਰਾ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ : PM ਮੋਦੀ ਨੇ 23 ਹਜ਼ਾਰ ਕਰੋੜ ਰੁਪਏ ਦੇ ਸਮੁੰਦਰੀ ਪ੍ਰਾਜੈਕਟਾਂ ਦੀ ਕੀਤੀ ਸ਼ੁਰੂਆਤ

ਪੀ. ਐੱਮ. ਮੋਦੀ ਨੇ ਗਗਨਯਾਨ ਦੇ ਪਹਿਲੇ ਪ੍ਰਦਰਸ਼ਨੀ ਉਡਾਣ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਇਸ ਦੌਰਾਨ ਉਨ੍ਹਾਂ ਨੇ ਹੋਰ ਮਿਸ਼ਨਾਂ ਨੂੰ ਲੈ ਕੇ ਵਿਗਿਆਨੀਆਂ ’ਚ ਜੋਸ਼ ਭਰਿਆ। ਉਨ੍ਹਾਂ ਨੇ ਵਿਗਿਆਨੀਆਂ ਨੂੰ ਸ਼ੁੱਕਰ ਆਰਬਿਟਰ ਮਿਸ਼ਨ ਅਤੇ ਮੰਗਲ ਲੈਂਡਰ ’ਤੇ ਪੂਰੀ ਕੋਸ਼ਿਸ਼ ਕਰਨ ਲਈ ਕਿਹਾ। ਪੁਲਾੜ ਵਿਭਾਗ ਨੇ ਇਸ ਮੀਟਿੰਗ ’ਚ ਗਗਨਯਾਨ ਮਿਸ਼ਨ ਨੂੰ ਲੈ ਕੇ ਖਾਸ ਜਾਣਕਾਰੀ ਦਿੱਤੀ। ਇਸ ਦੌਰਾਨ, ਹਿਊਮਨ ਰੇਟਿਡ ਲਾਂਚ ਵ੍ਹੀਕਲ ਦੇ 3 ਮਨੁੱਖ ਰਹਿਤ ਮਿਸ਼ਨਾਂ ਸਮੇਤ ਲਗਭਗ 20 ਵੱਡੇ ਪ੍ਰੀਖਣਾਂ ਦੀ ਯੋਜਨਾ ਤਿਆਰ ਕੀਤੀ ਗਈ ਹੈ। ਕਰੂ ਐਸਕੇਪ ਸਿਸਟਮ ਟੈਸਟ ਵ੍ਹੀਕਲ ਦੀ ਪਹਿਲੀ ਪ੍ਰਦਰਸ਼ਨੀ ਉਡਾਣ 21 ਅਕਤੂਬਰ ਨੂੰ ਤਹਿ ਕੀਤੀ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News