ਵਿਗਿਆਨੀਆਂ ਨੂੰ ਮਿਲੀ ਕਾਮਯਾਬੀ, ਸਾਰਸ ਨਾਲ 93 ਫੀਸਦੀ ਤਕ ਮਿਲਦਾ ਹੈ ਕੋਰੋਨਾ
Wednesday, Apr 08, 2020 - 07:34 PM (IST)

ਨਵੀਂ ਦਿੱਲੀ— ਕੋਰੋਨਾ ਵਾਇਰਸ ਦਾ ਇਲਾਜ਼ ਲੱਭਣ 'ਚ ਲੱਗੇ ਵਿਗਿਆਨੀਆਂ ਨੂੰ ਇਕ ਕਾਮਯਾਬੀ ਹਾਸਲ ਹੋਈ ਹੈ। ਉਨ੍ਹਾਂ ਨੇ ਉਸ ਟੀਚੇ ਦੀ ਪਹਿਚਾਣ ਕਰ ਲਈ ਹੈ, ਜਿਸਦੇ ਜਰੀਏ ਕੋਵਿਡ-19 ਦਾ ਇਲਾਜ਼ ਕੀਤਾ ਜਾ ਸਕਦਾ ਹੈ। ਇਸ ਦੇ ਲਈ ਵਿਗਿਆਨੀਆਂ ਨੇ ਉਸ ਪੂਰੀ ਪ੍ਰਣਾਲੀ ਦਾ ਮੁਲਾਂਕਣ ਕੀਤਾ, ਜਿਸ ਦੇ ਜਰੀਏ ਕੋਰੋਨਾ ਵਾਇਰਸ ਸਾਡੇ ਸ਼ਰੀਰ ਦੀ ਕੋਸ਼ਿਕਾਵਾਂ 'ਚ ਪ੍ਰਵੇਸ਼ ਕਰਦਾ ਹੈ। ਵਿਗਿਆਨੀਆਂ ਨੇ ਅਧਿਐਨ ਕੀਤਾ ਕਿ ਆਖਿਰ ਇਹ ਵਾਇਰਸ ਇਨਸਾਨੀ ਸ਼ਰੀਰ 'ਚ ਕਿਵੇਂ ਪ੍ਰਵੇਸ਼ ਕਰਦਾ ਹੈ। ਉਨ੍ਹਾਂ ਨੇ ਇਹ ਵੀ ਦੇਖਿਆ ਕਿ ਇਸ ਤਰ੍ਹਾਂ ਦੇ ਹੋਰ ਵਾਇਰਸ ਦੀ ਪ੍ਰਕਿਰਿਆ ਕਿਸ ਤਰ੍ਹਾਂ ਦੀ ਹੁੰਦੀ ਹੈ। ਖੋਜਕਰਤਾਂ ਨੇ ਕੋਰੋਨਾ ਵਾਇਰਸ ਸਾਰਸ-ਕੋਵ-2 ਤੇ 2002-03 'ਚ ਆਈ ਮਹਾਮਾਰੀ ਦੇ ਲਈ ਜ਼ਿੰਮੇਦਾਰ ਤੇ ਸਾਰਸ ਵਾਇਰਸ ਦੇ ਮਿਸ਼ਰਣ ਵਾਲੇ ਛੋਟੇ ਪ੍ਰੋਟੀਨਾਂ ਦੀ ਵੀ ਤੁਲਣਾ ਕੀਤੀ।
ਜਨਰਲ 'ਐਂਟੀ-ਵਾਇਰਲ' ਖੋਜ ਵਿਚ ਪ੍ਰਕਾਸ਼ਤ ਇਸ ਅਧਿਐਨ 'ਚ ਪਾਇਆ ਗਿਆ ਕਿ ਕੋਵਿਡ-19 ਦੇ ਲਈ ਜ਼ਿੰਮੇਦਾਰ ਵਾਇਰਸ ਤੇ ਸਾਰਸ ਵਾਇਰਸ 'ਚ 93 ਫੀਸਦੀ ਸਮਾਨਤਾ ਹੈ। ਇਸ ਅਧਿਐਨ ਵਿਚ ਅਮਰੀਕਾ ਦੀ ਕਾਰਨੇਲ ਯੂਨੀਵਰਸਿਟੀ ਦੇ ਖੋਜਕਰਤਾ ਵੀ ਸ਼ਾਮਲ ਸਨ। ਖੋਜਕਰਤਾਵਾਂ ਨੂੰ ਉਮੀਦ ਹੈ ਕਿ ਭਵਿੱਖ ਦੇ ਅਧਿਐਨ 'ਚ ਇਹ ਸਮਝਿਆ ਜਾ ਸਕੇਗਾ ਕਿ ਵਾਇਰਸ ਮਨੁੱਖ ਦੇ ਸ਼ਰੀਰ 'ਚ ਕਿਵੇਂ ਪ੍ਰਵੇਸ਼ ਕਰਦਾ ਹੈ। ਕਿਹੜਾ ਰਸਾਇਣਕ ਸੰਕੇਤ ਪ੍ਰਕਿਰਿਆ ਨੂੰ ਅੰਜਾਮ ਤਕ ਪਹੁੰਚਾਉਂਦਾ ਹੈ। ਇਹ ਵਾਇਰਸ ਕਿਸ ਤਰ੍ਹਾਂ ਸਾਹ ਖੇਤਰ 'ਚ ਇੰਨੀ ਅਸਾਨੀ ਨਾਲ ਆਪਣੀ ਪ੍ਰਤੀਕਰਿਤੀਆਂ ਤਿਆਰ ਕਰ ਲੈਂਦਾ ਹੈ।