ਮਰਦ ਦੇ ਪੇਟ ''ਚ ਮਿਲੀ ਬੱਚੇਦਾਨੀ!
Tuesday, Apr 09, 2019 - 01:11 PM (IST)

ਨਵੀਂ ਦਿੱਲੀ— ਵਿਗਿਆਨ ਨੇ ਅਜਿਹੀਆਂ ਪ੍ਰਾਪਤੀਆਂ ਹਾਸਲ ਕਰ ਲਈਆਂ ਹਨ, ਜਿਨ੍ਹਾਂ ਕਾਰਨ ਜ਼ਿਆਦਾਤਰ ਬੀਮਾਰੀਆਂ ਦਾ ਇਲਾਜ ਆਸਾਨੀ ਨਾਲ ਕੀਤਾ ਜਾ ਸਕਦਾ ਹੈ ਪਰ ਇਥੇ ਮਸ਼ੀਨ ਨੂੰ ਵੀ ਧੋਖਾ ਮਿਲਿਆ ਹੈ। ਕਿਹਾ ਜਾਂਦਾ ਹੈ ਕਿ ਵਿਗਿਆਨ ਨੂੰ ਕਦੀ ਵੀ ਧੋਖਾ ਨਹੀਂ ਦਿੱਤਾ ਜਾ ਸਕਦਾ ਪਰ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲੇ 'ਚ ਇਕ ਵਿਅਕਤੀ ਨਾਲ ਅਜਿਹੀ ਘਟਨਾ ਵਾਪਰੀ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਦਰਅਸਲ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲੇ 'ਚ ਰਹਿਣ ਵਾਲੇ 40 ਸਾਲਾ ਵਿਅਕਤੀ ਸ਼ਰੀਫ ਅਲੀ ਦੇ ਪੇਟ 'ਚ ਦਰਦ ਰਹਿੰਦੀ ਸੀ ਪਰ ਉਸ ਨੂੰ ਕਿਸੇ ਦਵਾਈ ਨਾਲ ਆਰਾਮ ਨਹੀਂ ਆਉਂਦਾ ਸੀ।
ਸ਼ਰੀਫ ਅਲੀ ਨੂੰ ਲੱਗਾ ਕਿ ਉਸ ਨੂੰ ਪੇਟ 'ਚ ਹਰਨੀਆਂ ਦੀ ਪਰੇਸ਼ਾਨੀ ਕਾਰਨ ਦਰਦ ਹੁੰਦੀ ਹੈ, ਫਿਰ ਉਹ ਡਾਕਟਰ ਕੋਲ ਗਿਆ। ਡਾਕਟਰ ਨੇ ਜਦੋਂ ਉਸ ਦੇ ਟੈਸਟ ਕੀਤੇ ਤਾਂ ਉਨ੍ਹਾਂ ਨੂੰ ਵਿਅਕਤੀ ਦੇ ਪੇਟ 'ਚ ਬੱਚੇਦਾਨੀ ਨਜ਼ਰ ਆਈ। ਇਸ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਸੁਰੱਖਿਅਤ ਆਪ੍ਰੇਸ਼ਨ ਕਰਕੇ ਉਸ ਦੇ ਪੇਟ 'ਚੋਂ ਬੱਚੇਦਾਨੀ ਨੂੰ ਕੱਢ ਦਿੱਤਾ। ਡਾਕਟਰਾਂ ਮੁਤਾਬਕ ਉਨ੍ਹਾਂ ਨੇ ਅਜਿਹਾ ਮਾਮਲਾ ਪਹਿਲੀ ਵਾਰ ਦੇਖਿਆ ਹੈ।