ਇਕ ਫਰਵਰੀ ਤੋਂ ਜੰਮੂ-ਕਸ਼ਮੀਰ ''ਚ ਮੁੜ ਖੁੱਲ੍ਹਣਗੇ ਸਕੂਲ, ਕਰਨਾ ਹੋਵੇਗਾ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ

Saturday, Jan 30, 2021 - 04:17 PM (IST)

ਇਕ ਫਰਵਰੀ ਤੋਂ ਜੰਮੂ-ਕਸ਼ਮੀਰ ''ਚ ਮੁੜ ਖੁੱਲ੍ਹਣਗੇ ਸਕੂਲ, ਕਰਨਾ ਹੋਵੇਗਾ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ

ਜੰਮੂ- ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ 'ਚ ਕਮੀ ਆਉਣ ਦੇ ਨਾਲ ਹੀ ਕਈ ਸੂਬਿਆਂ ਨੇ ਸਕੂਲ-ਕਾਲਜ ਖੋਲ੍ਹਣ ਦਾ ਐਲਾਨ ਕੀਤਾ ਹੈ। ਜੰਮੂ-ਕਸ਼ਮੀਰ 'ਚ ਵੀ ਸਕੂਲ ਖੋਲ੍ਹਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜੰਮੂ ਡਵੀਜ਼ਨ ਦੇ ਸਮਰ ਜ਼ੋਨ ਦੇ ਸਕੂਲ ਖੋਲ੍ਹਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਜੰਮੂ ਡਵੀਜ਼ਨ 'ਚ ਸਕੂਲ ਇਕ ਫ਼ਰਵਰੀ ਤੋਂ ਫਿਰ ਤੋਂ ਖੋਲ੍ਹੇ ਜਾਣਗੇ। ਫਿਲਹਾਲ ਇਸ ਏਰੀਆ 'ਚ 9ਵੀਂ ਅਤੇ 12ਵੀਂ ਜਮਾਤ ਤੱਕ ਦੇ ਹੀ ਵਿਦਿਆਰਥੀਆਂ ਲਈ ਸਕੂਲ ਖੋਲ੍ਹੇ ਜਾਣਗੇ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਕਰੀਬ 10 ਮਹੀਨੇ ਬੰਦ ਰਹਿਣ ਤੋਂ ਬਾਅਦ ਸਕੂਲ ਫਿਰ ਤੋਂ ਖੁੱਲ੍ਹਣਗੇ।

PunjabKesariਸਕੂਲਾਂ ਨੂੰ ਖੋਲ੍ਹਣ ਲਈ ਪ੍ਰਸ਼ਾਸਨ ਅਤੇ ਸਕੂਲ ਸੰਚਾਲਕਾਂ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਕੂਲ ਦੇ ਕੰਪਲੈਕਸ ਦੀ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾ ਰਹੀ ਹੈ। ਸਕੂਲ ਦੀਆਂ ਬੱਸਾਂ ਅਤੇ ਜਮਾਤਾਂ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਕੋਰੋਨਾ ਦੇ ਪ੍ਰਤੀ ਜਾਗਰੂਕ ਰੱਖਣ ਲਈ ਕੁਝ ਸਕੂਲਾਂ ਨੇ ਸੋਸ਼ਲ ਡਿਸਟੈਂਸਿੰਗ, ਮਾਸਕ, ਹੈਂਡ ਸੈਨੀਟਾਈਜੇਸ਼ਨ ਦੇ ਚਿੱਤਰਾਂ ਨਾਲ ਜੁੜੇ ਪੋਸਟਰ ਵੀ ਚਿਪਕਾਏ ਹਨ। ਸੂਬੇ ਦੇ ਸਾਰੇ ਸਕੂਲਾਂ 'ਚ ਕੋਵਿਡ-19 ਨਾਲ ਜੁੜੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਹੋਵੇਗਾ। ਵਿਦਿਆਰਥੀਆਂ ਦੇ ਆਉਣ ਤੋਂ ਪਹਿਲਾਂ ਕੰਪਲੈਕਸ ਨੂੰ ਚੰਗੀ ਤਰ੍ਹਾਂ ਤਿਆਰ ਰੱਖਣਾ ਹੋਵੇਗਾ। ਇਸ ਦੇ ਨਾਲ ਹੀ ਸਕੂਲ 'ਚ ਹੈਂਡ ਸੈਨੀਟਾਈਜ਼ਰ, ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣਾ ਹੋਵੇਗਾ। ਜਮਾਤ 'ਚ ਤੈਅ ਗਿਣਤੀ 'ਚ ਹੀ ਹਾਜ਼ਰੀ ਰੱਖਣੀ ਹੋਵੇਗੀ। 

PunjabKesari


author

DIsha

Content Editor

Related News