ਸਕੂਲ ''ਚ ਪਾਣੀ ਦੀ ਟੈਂਕੀ ਢਹਿਣ ਨਾਲ ਤਿੰਨ ਵਿਦਿਆਰਥੀਆਂ ਦੀ ਮੌਤ
Saturday, Dec 14, 2024 - 02:48 PM (IST)
ਈਟਾਨਗਰ- ਸ਼ਨੀਵਾਰ ਨੂੰ ਇਕ ਨਿੱਜੀ ਸਕੂਲ ਵਿਚ ਪਾਣੀ ਦੀ ਟੈਂਕੀ ਡਿੱਗਣ ਕਾਰਨ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਇਹ ਦਰਦਨਾਕ ਹਾਦਸਾ ਅਰੁਣਾਚਲ ਪ੍ਰਦੇਸ਼ ਦੇ ਨਾਹਰਲਾਗੁਨ ਵਿਚ ਵਾਪਰਿਆ। ਨਾਹਰਲਾਗੁਨ ਦੇ ਪੁਲਸ ਸੁਪਰਡੈਂਟ (ਐੱਸਪੀ) ਮਿਹੀਨ ਗਾਮਬੋ ਨੇ ਦੱਸਿਆ ਕਿ ਵਿਦਿਆਰਥੀ ਮਾਡਲ ਪਿੰਡ ਦੇ ਸੇਂਟ ਅਲਫੋਂਸਾ ਸਕੂਲ 'ਚ ਖੇਡ ਰਹੇ ਸਨ, ਉਦੋਂ ਟੈਂਕੀ ਢਹਿ ਗਈ, ਜਿਸ ਕਾਰਨ 6 ਵਿਦਿਆਰਥੀ ਜ਼ਖ਼ਮੀ ਹੋ ਗਏ। ਐੱਸ.ਪੀ. ਨੇ ਕਿਹਾ,''ਸਾਰੇ ਜ਼ਖ਼ਮੀਆਂ ਨੂੰ ਨਾਹਰਲਾਗੁਨ 'ਚ ਸਥਇਤ ਟੋਮੋ ਰੀਬਾ ਸਿਹਤ ਅਤੇ ਆਯੂਰਵਿਗਿਆਨ ਕੇਂਦਰ (ਟੀਆਰਆਈਐੱਚਐੱਮਐੱਸ) ਲਿਜਾਇਆ ਗਿਆ, ਜਿੱਥੇ ਤਿੰਨ ਵਿਦਿਆਰਥੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।''
ਇਹ ਵੀ ਪੜ੍ਹੋ : ਭਿਖਾਰਣ ਕੋਲੋਂ ਮਿਲੇ 75 ਹਜ਼ਾਰ ਰੁਪਏ, ਅਧਿਕਾਰੀਆਂ ਨੇ ਸਵਾਲ ਪੁੱਛਿਆ ਤਾਂ ਜਵਾਬ ਸੁਣ ਰਹਿ ਗਏ ਹੈਰਾਨ
ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਮ੍ਰਿਤਕ 9ਵੀਂ ਜਮਾਤ ਦੇ ਵਿਦਿਆਰਥੀ ਸਨ, ਜਦਕਿ ਜ਼ਖਮੀ 6ਵੀਂ ਅਤੇ 7ਵੀਂ ਜਮਾਤ ਦੇ ਵਿਦਿਆਰਥੀ ਹਨ। ਪੁਲਸ ਨੇ ਸਕੂਲ ਦੇ ਪ੍ਰਿੰਸੀਪਲ, ਮਾਲਕ ਅਤੇ ਚਾਰ ਕਰਮਚਾਰੀਆਂ ਨੂੰ ਪੁੱਛ-ਗਿੱਛ ਲਈ ਹਿਰਾਸਤ 'ਚ ਲਿਆ ਹੈ। ਐੱਸਪੀ ਨੇ ਕਿਹਾ,"ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਪਾਣੀ ਦੀ ਟੈਂਕੀ ਸਮਰੱਥਾ ਤੋਂ ਵੱਧ ਪਾਣੀ ਨਾਲ ਭਰੀ ਹੋਈ ਸੀ। ਹਾਲਾਂਕਿ, ਅਸੀਂ ਸਹੀ ਕਾਰਨ ਜਾਣਨ ਲਈ ਮਾਮਲੇ ਦੀ ਜਾਂਚ ਕਰ ਰਹੇ ਹਾਂ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8