ਸਕੂਲਾਂ ਦੇ ਸਮੇਂ 'ਚ ਹੋਇਆ ਬਦਲਾਅ, ਹੁਣ ਇਸ Timing 'ਤੇ ਖੁੱਲ੍ਹਣਗੇ Schools!
Monday, Jul 07, 2025 - 07:22 PM (IST)

ਨੈਸ਼ਨਲ ਡੈਸਕ- ਜੰਮੂ-ਕਸ਼ਮੀਰ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੇ ਸਮੇਂ ਨੂੰ ਲੈ ਕੇ ਇਕ ਅਹਿਮ ਫੈਸਲਾ ਲਿਆ ਗਿਆ ਹੈ। ਜਿਸਦੇ ਚਲਦੇ ਕਸ਼ਮੀਰ ਅਤੇ ਜੰਮੂ ਖੇਤਰ ਡਿਵੀਜ਼ਨ ਦੇ ਸਰਦੀਆਂ ਵਾਲੇ ਇਲਾਕਿਆਂ ਜਿਵੇਂ ਕਿ ਬਨਿਹਾਲ, ਡੋਡਾ, ਕਿਸ਼ਤਵਾੜ ਅਤੇ ਭਦਰਵਾਹ ਦੇ ਸਕੂਲਾਂ ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਹੈ। ਇਹ ਫੈਸਲਾ ਬੱਚਿਆਂ ਦੀ ਸੁਰੱਖਿਆ ਅਤੇ ਮੌਸਮ ਨੂੰ ਧਿਆਨ 'ਚ ਰੱਖਦੇ ਲਿਆ ਗਿਆ ਹੈ।
ਪ੍ਰਸ਼ਾਸਨ ਨੇ ਨਵੇਂ ਆਦੇਸ਼ਾਂ ਦੇ ਅਨੁਸਾਰ
ਨਗਰ ਨਿਗਮ ਦੀਆਂ ਹੱਦਾਂ ਅਧੀਨ ਆਉਣ ਵਾਲੇ ਸਕੂਲਾਂ ਦਾ ਸਮਾਂ ਹੁਣ ਸਵੇਰੇ 7:30 ਵਜੇ ਤੋਂ 11:30 ਵਜੇ ਤੱਕ ਹੋਵੇਗਾ। ਪਿੰਡਾਂ ਵਿੱਚ ਜਾਂ ਨਗਰ ਨਿਗਮ ਦੀਆਂ ਹੱਦਾਂ ਤੋਂ ਬਾਹਰ ਸਥਿਤ ਸਕੂਲਾਂ ਦਾ ਸਮਾਂ ਸਵੇਰੇ 8:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਫੈਸਲਾ ਬੱਚਿਆਂ ਦੀ ਸਹੂਲਤ ਅਤੇ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ, ਤਾਂ ਜੋ ਉਹ ਸਰਦੀਆਂ ਦੌਰਾਨ ਆਰਾਮ ਨਾਲ ਸਕੂਲ ਆ ਅਤੇ ਜਾ ਸਕਣ।
ਮਾਪਿਆਂ ਅਤੇ ਸਕੂਲ ਪ੍ਰਬੰਧਨ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਵੇਂ ਸਮੇਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਬੱਚਿਆਂ ਨੂੰ ਸਮੇਂ ਸਿਰ ਸਕੂਲ ਭੇਜਣ।