ਇਸ ਅਧਿਆਪਕਾ ਨੇ ਤਾਲਾਬੰਦੀ ਦੌਰਾਨ ਗਰੀਬਾਂ ਨੂੰ ਭੋਜਨ ਦੇਣ ਲਈ ਖਰਚ ਦਿੱਤੇ 4 ਲੱਖ ਰੁਪਏ

Friday, Jul 24, 2020 - 05:33 PM (IST)

ਇਸ ਅਧਿਆਪਕਾ ਨੇ ਤਾਲਾਬੰਦੀ ਦੌਰਾਨ ਗਰੀਬਾਂ ਨੂੰ ਭੋਜਨ ਦੇਣ ਲਈ ਖਰਚ ਦਿੱਤੇ 4 ਲੱਖ ਰੁਪਏ

ਮੁੰਬਈ- ਇਕ ਸਕੂਲ ਦੀ ਅਧਿਆਪਕਾ ਅਤੇ ਉਨ੍ਹਾਂ ਦੇ ਪਤੀ ਤਾਲਾਬੰਦੀ ਕਾਰਨ ਪ੍ਰਭਾਵਿਤ ਹੋਏ ਆਪਣੇ ਵਿਦਿਆਰਥੀਆਂ ਅਤੇ ਗੁਆਂਢੀਆਂ ਦੀ ਦਿਲ ਖੋਲ੍ਹ ਕੇ ਮਦਦ ਕਰ ਰਹੇ ਹਨ। ਤਾਲਾਬੰਦੀ ਦੌਰਾਨ ਜੋੜੇ, ਗੁਆਂਢ ਦੇ ਗਰੀਬ ਲੋਕਾਂ ਨੂੰ ਖਾਣਾ ਖੁਆਉਣ ਲਈ ਆਪਣੀ ਬਚਤ 'ਚੋਂ 4 ਲੱਖ ਰੁਪਏ ਤੋਂ ਵੱਧ ਖਰਚ ਕਰ ਚੁਕੇ ਹਨ ਅਤੇ ਉਨ੍ਹਾਂ ਨੇ ਇੱਥੇ ਸਥਿਤ ਮਲਾਡ ਉਪਨਗਰ ਦੇ ਅਮਬੁਜਵਾੜੀ 'ਚ ਸਥਿਤ ਆਪਣੇ ਸਕੂਲ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਤਿੰਨ ਮਹੀਨੇ ਦੀ ਫੀਸ ਮੁਆਫ਼ ਕਰ ਦਿੱਤੀ ਹੈ। ਮਿਜਗਾ ਸ਼ੇਖ (38), ਅਮਬੁਜਵਾੜੀ 'ਚ ਸਥਿਤ ਜੀਲ ਇੰਗਲਿਸ਼ ਸਕੂਲ ਦੀ ਅਧਿਆਪਕਾ ਹੈ ਅਤੇ ਉਨ੍ਹਾਂ ਦੇ ਪਤੀ ਫੈਆਜ਼ (45) ਸਕੂਲ ਦੇ ਟਰੱਸਟੀ ਹਨ। ਇਨ੍ਹਾਂ ਦੋਹਾਂ ਨੇ ਮਿਲ ਕੇ ਤਾਲਾਬੰਦੀ ਦੌਰਾਨ ਡੇਢ ਹਜ਼ਾਰ ਤੋਂ ਵੱਧ ਲੋਕਾਂ ਲਈ ਭੋਜਨ ਅਤੇ ਰਾਸ਼ਨ ਦੀ ਵਿਵਸਥਾ ਕੀਤੀ ਹੈ।

ਇਕ ਨਿੱਜੀ ਕਾਸਮੈਟਿਕ ਕੰਪਨੀ 'ਚ ਕੰਮ ਕਰਨ ਵਾਲੇ ਫੈਆਜ਼ ਸ਼ੇਖ ਨੇ ਕਿਹਾ ਕਿ ਉਨ੍ਹਾਂ ਨੇ ਮਾਰਚ 'ਚ ਤਾਲਾਬੰਦੀ ਦੀ ਸ਼ੁਰੂਆਤ ਤੋਂ 5-6 ਦਿਨ ਬਾਅਦ ਹੀ ਇਕ ਗੈਰ-ਸਰਕਾਰੀ ਸੰਗਠਨ ਨਾਲ ਮਿਲ ਕੇ ਲੋਕਾਂ ਦੀ ਮਦਦ ਕਰਨਾ ਸ਼ੁਰੂ ਕਰ ਦਿੱਤਾ ਸੀ। ਚਾਰ ਮਹੀਨੇ ਬਾਅਦ ਵੀ ਉਨ੍ਹਾਂ ਦਾ ਮਨੁੱਖੀ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ,''ਸ਼ੁਰੂਆਤ 'ਚ ਸਥਿਤੀ ਬਹੁਤ ਬੁਰੀ ਸੀ ਅਤੇ ਬਹੁਤ ਸਾਰੇ ਲੋਕ ਮਦਦ ਲਈ ਸਾਡੇ ਕੋਲ ਆਏ ਪਰ ਤਾਲਾਬੰਦੀ 'ਚ ਢਿੱਲ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਗਿਣਤੀ ਘੱਟ ਹੋਈ ਹੈ।'' ਉਨ੍ਹਾਂ ਨੇ ਕਿਹਾ ਕਿ ਪਿਛਲੇ 4 ਮਹੀਨਿਆਂ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਭੋਜਨ ਅਤੇ ਰਾਸ਼ਨ ਦੇਣ ਲਈ ਆਪਣੀ ਬਚਤ 'ਚੋਂ ਲਗਭਗ ਸਾਢੇ 4 ਲੱਖ ਰੁਪਏ ਖਰਚ ਕੀਤੇ ਹਨ। ਇਸ ਕੰਮ ਲਈ ਫੈਆਜ਼ ਸ਼ੇਖ ਨੂੰ ਆਪਣੀ ਪਤਨੀ ਦੀ ਭਵਿੱਖ ਫੰਡ 'ਚ ਕੀਤੀ ਗਈ ਬਚਤ ਨੂੰ ਖਰਚ ਕਰਨਾ ਪਿਆ।


author

DIsha

Content Editor

Related News