ਨਾਬਾਲਗ ਵਿਦਿਆਰਥਣ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ''ਚ ਸਕੂਲ ਅਧਿਆਪਕ ਗ੍ਰਿਫ਼ਤਾਰ

Sunday, Jul 14, 2024 - 04:21 PM (IST)

ਮਹਿਸਾਗਰ (ਭਾਸ਼ਾ)- ਗੁਜਰਾਤ ਦੇ ਮਹਿਸਾਗਰ ਜ਼ਿਲ੍ਹੇ 'ਚ ਪੁਲਸ ਨੇ ਇਕ ਸਰਕਾਰੀ ਸਕੂਲ ਦੇ ਫਿਜ਼ੀਕਲ ਟਰੇਨਰ ਨੂੰ 16 ਸਾਲਾ ਵਿਦਿਆਰਥਣ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਉਸ ਨੂੰ ਧਮਕਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਸ ਡਿਪਟੀ ਸੁਪਰਡੈਂਟ ਕਮਲੇਸ਼ ਵਸਾਵਾ ਨੇ ਦੱਸਿਆ ਕਿ ਘਟਨਾ ਤੋਂ ਗੁੱਸੇ ਲੋਕਾਂ ਦੇ ਇਕ ਸਮੂਹ ਨੇ ਸ਼ਨੀਵਾਰ ਸ਼ਾਮ ਜ਼ਿਲ੍ਹੇ ਦੇ ਵੀਰਪੁਰ ਤਾਲੁਕਾ ਅਤੇ ਰੰਜੀਤਪੁਰਾ ਪਿੰਡ 'ਚ ਸਥਿਤ ਹਾਈ ਸਕੂਲ 'ਚ ਭੰਨ-ਤੋੜ ਕੀਤੀ। ਉਨ੍ਹਾਂ ਕਿਹਾ,''ਅਧਿਆਪਕ ਨਾਬਾਲਗ ਵਿਦਿਆਰਥਣ ਨੂੰ ਵਾਰ-ਵਾਰ ਪਰੇਸ਼ਾਨ ਕਰ ਰਿਹਾ ਸੀ। ਵਿਦਿਆਰਥਣ 'ਤੇ ਉਸ ਨਾਲ ਸਰੀਰਕ ਸੰਬੰਧ ਬਣਾਉਣ ਅਤੇ ਸੋਸ਼ਲ ਮੀਡੀਆ 'ਤੇ ਉਸ ਨਾਲ 'ਚੈਟਿੰਗ' ਲਈ ਦਬਾਅ ਪਾ ਰਿਹਾ ਸੀ।''

ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥਣ ਨੇ ਆਪਣੇ ਰਿਸ਼ਤੇਦਾਰਾਂ ਨੂੰ ਇਹ ਗੱਲ ਦੱਸੀ, ਜਿਸ ਤੋਂ ਬਾਅਦ ਉਹ ਸਕੂਲ ਦੇ ਪ੍ਰਿੰਸੀਪਲ ਨੂੰ ਇਸ ਦੀ ਸ਼ਿਕਾਇਤ ਕਰਨ ਗਏ। ਪਿੰਡ ਵਾਸੀਆਂ ਦੇ ਇਕ ਸਮੂਹ ਨੇ ਅਧਿਆਪਕ ਸਕੂਲ 'ਚ ਭੰਨ-ਤੋੜ ਕੀਤੀ। ਵਸਾਨਾ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲਣ ਤੋਂ ਬਾਅਦ ਉਹ ਸ਼ਨੀਵਾਰ ਸ਼ਾਮ ਸਕੂਲ ਪਹੁੰਚੇ ਅਤੇ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਅਧਿਆਪਕ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 75 (ਮਹਿਲਾ ਨੂੰ ਨਿਵਸਤਰ ਕਰਨ ਜਾਂ ਉਸ ਨੂੰ ਨਗਨ ਹੋਣ ਲਈ ਮਜ਼ਬੂਰ ਕਰਨ ਦੇ ਇਰਾਦੇ ਨਾਲ ਅਪਰਾਧਕ ਜ਼ੋਰ) ਅਤੇ ਧਾਰਾ 351 (ਅਪਰਾਧਕ ਧਮਕੀ) ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀ ਧਾਰਾ 12 (ਜਿਨਸੀ ਸ਼ੋਸ਼ਣ) ਦੇ ਅਧੀਨ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਸਕੂਲ ਕੰਪਲੈਕਸ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


DIsha

Content Editor

Related News