ਪਿਓ ਹੀ ਬਣ ਗਿਆ ਹੈਵਾਨ ! ਸਕੂਲੋਂ ਆਏ ਪੁੱਤ ਦਾ ਬੇਰਹਿਮੀ ਨਾਲ ਕਰ'ਤਾ ਕਤਲ, ਮਗਰੋਂ ਖ਼ੁਦ ਵੀ...
Thursday, May 08, 2025 - 11:18 AM (IST)

ਪਾਲਘਰ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਇਕ ਵਿਅਕਤੀ ਨੇ ਆਪਣੇ 15 ਸਾਲਾ ਪੁੱਤਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਫਿਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਬੁੱਧਵਾਰ ਨੂੰ ਆਦਿਵਾਸੀ ਬਹੁਲ ਜਵਾਹਰ ਤਾਲੁਕਾ ਦੇ ਪਿੰਪਲਸ਼ੇਤ ਪਿੰਡ 'ਚ ਵਾਪਰੀ। ਪੁਲਸ ਸਬ-ਇੰਸਪੈਕਟਰ ਅਨਿਲ ਡਿਘੋਲੇ ਨੇ ਕਿਹਾ ਕਿ ਸ਼ਰਦ ਭੋਏ (40) ਬ੍ਰਿਹਨਮੁੰਬਈ ਬਿਜਲੀ ਸਪਲਾਈ ਅਤੇ ਟ੍ਰਾਂਸਪੋਰਟ ਅੰਡਰਟੇਕਿੰਗ (ਬੈਸਟ) 'ਚ ਇਕ ਆਪਰੇਟਰ ਵਜੋਂ ਕੰਮ ਕਰ ਰਿਹਾ ਸੀ ਅਤੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : PM ਮੋਦੀ ਨੇ ਚੁਣਿਆ 'ਆਪਰੇਸ਼ਨ ਸਿੰਦੂਰ' ਨਾਂ, ਜਾਣੋ ਕੀ ਰਹੀ ਵਜ੍ਹਾ
ਉਨ੍ਹਾਂ ਦੱਸਿਆ ਕਿ ਸ਼ਰਦ ਪਿਛਲੇ ਤਿੰਨ ਮਹੀਨੇ ਤੋਂ ਮੁਅੱਤਲ ਸੀ, ਜਿਸ ਕਾਰਨ ਉਹ ਡਿਪਰੈਸ਼ਨ 'ਚ ਸੀ। ਉਨ੍ਹਾਂ ਦੱਸਿਆ ਕਿ ਭੋਏ ਨੇ ਆਪਣੇ ਬੇਟੇ ਭਾਵੇਸ਼ ਦਾ ਤਾਰ ਨਾਲ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ। ਸ਼ੁਰੂਆਤੀ ਜਾਂਚ ਦੌਰਾਨ ਸ਼ਰਦ ਨੇ ਬੁੱਧਵਾਰ ਦੁਪਹਿਰ ਨੂੰ ਸਕੂਲ ਤੋਂ ਆਏ ਆਪਣੇ ਪੁੱਤਰ ਦਾ ਗਲ਼ਾ ਘੁੱਟ ਦਿੱਤਾ, ਫਿਰ ਉਸ ਨੂੰ ਜ਼ਮੀਨ 'ਤੇ ਪਟਕ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਸ਼ਰਦ ਨੇ ਘਰ ਦੇ ਇਕ ਹੋਰ ਕਮਰੇ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਭੋਏ ਦੇ ਪਿਤਾ ਨੇ ਦੋਵਾਂ ਦੀਆਂ ਲਾਸ਼ਾਂ ਦੇਖੀਆਂ ਅਤੇ ਤੁਰੰਤ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਲਾਸ਼ਾਂ ਪੋਸਟਮਾਰਟਮ ਲਈ ਭੇਜੀਆਂ ਗਈਆਂ ਹਨ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8