ਸਕੂਲਾਂ ''ਚ ਅੱਜ ਤੋਂ ਛੁੱਟੀਆਂ ਦਾ ਐਲਾਨ, 24 ਅਕਤੂਬਰ ਤਕ ਰਹਿਣਗੇ ਬੰਦ

Monday, Oct 13, 2025 - 11:48 AM (IST)

ਸਕੂਲਾਂ ''ਚ ਅੱਜ ਤੋਂ ਛੁੱਟੀਆਂ ਦਾ ਐਲਾਨ, 24 ਅਕਤੂਬਰ ਤਕ ਰਹਿਣਗੇ ਬੰਦ

ਜੈਪੁਰ : ਦੇਸ਼ ਭਰ ਵਿੱਚ ਇਸ ਵੇਲੇ ਤਿਊਹਾਰਾਂ ਦੀ ਧੂਮ ਹੈ। 20 ਅਕਤੂਬਰ ਨੂੰ ਦੀਵਾਲੀ ਦਾ ਤਿਓਹਾਰ ਮਨਾਇਆ ਜਾਣ ਹੈ ਪਰ ਇਸ ਤੋਂ ਪਹਿਲਾਂ ਹੀ ਸਕੂਲਾਂ ਵਿੱਚ ਅੱਜ ਭਾਵ 13 ਅਕਤੂਬਰ ਤੋਂ 24 ਅਕਤੂਬਰ ਤਕ ਛੁੱਟੀਆਂ ਦਾ ਐਲ਼ਾਨ ਕਰ ਦਿੱਤਾ ਗਿਆ ਹੈ। 12 ਦਿਨ ਲਗਾਤਾਰ ਸਾਰੇ ਸਰਕਾਰੀ ਤੇ ਪ੍ਰਾਇਵੇਟ ਸਕੂਲ ਬੰਦ ਰਹਿਣਗੇ। ਇਹ ਛੁੱਟੀਆਂ ਦਾ ਐਲਾਨ ਦੀਵਾਲੀ ਦੇ ਤਿਓਹਾਰ ਦੇ ਮੱਦੇਨਜ਼ਰ ਕੀਤਾ ਗਿਆ ਹੈ। ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਰਾਜਸਥਾਨ ਨੇ ਐਲਾਨ ਕਰਦਿਆਂ ਇਨ੍ਹਾਂ ਹੁਕਮਾਂ ਨੂੰ ਰਾਜਸਥਾਨ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਲਈ ਲਾਜਮੀ ਕਰਾਰ ਦਿੱਤਾ ਹੈ।

ਹੁਕਮਾਂ ਮੁਤਾਬਕ ਹੁਣ ਸੂਬੇ ਵਿੱਚ ਸਕੂਲ ਇਨ੍ਹਾਂ ਛੁੱਟੀਆਂ ਤੋਂ ਬਾਅਦ, 25 ਅਕਤੂਬਰ 2025 ਤੋਂ ਦੁਬਾਰਾ ਖੁੱਲ੍ਹਣਗੇ। ਪਹਿਲਾਂ, ਇਹ ਦੀਵਾਲੀ ਦੀਆਂ ਛੁੱਟੀਆਂ 16 ਤੋਂ 27 ਅਕਤੂਬਰ 2025 ਤੱਕ ਨਿਰਧਾਰਤ ਕੀਤੀਆਂ ਗਈਆਂ ਸਨ। ਹਾਲਾਂਕਿ, ਸੂਬਾ ਸਰਕਾਰ ਨੇ ਹੁਣ ਤਰੀਕਾਂ ਵਿੱਚ ਬਦਲਾਓ ਕੀਤਾ ਹੈ ਤਾਂ ਜੋ ਵਿਦਿਆਰਥੀ ਆਪਣੇ ਪਰਿਵਾਰ ਨਾਲ ਦੀਵਾਲੀ ਦੇ ਤਿਉਹਾਰ ਦਾ ਪੂਰਾ ਆਨੰਦ ਲੈ ਸਕਣ।

ਨਿੱਜੀ ਸਕੂਲਾਂ ਲਈ ਚੇਤਾਵਨੀ ਅਤੇ ਪ੍ਰੀਖਿਆਵਾਂ ਦੀਆਂ ਤਾਰੀਖਾਂ ਵਿੱਚ ਤਬਦੀਲੀ

ਬੋਰਡ ਨੇ ਟਵੀਟ ਕਰਕੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਛੁੱਟੀ ਦੇ ਸਮੇਂ ਦੌਰਾਨ ਵਿੱਦਿਅਕ ਗਤੀਵਿਧੀਆਂ ਸੰਚਾਲਿਤ ਕਰਨ ਵਾਲੇ ਨਿੱਜੀ ਸਕੂਲਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਸਿੱਖਿਆ ਵਿਭਾਗ ਦੇ ਮੁਤਾਬਕ, ਛੁੱਟੀਆਂ ਕਾਰਨ ਸੈਕੰਡ ਟੈਸਟ (Second Test) ਦੀਆਂ ਤਾਰੀਖਾਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਇਹ ਪ੍ਰੀਖਿਆਵਾਂ, ਜੋ ਪਹਿਲਾਂ 13 ਤੋਂ 15 ਅਕਤੂਬਰ 2025 ਤੱਕ ਨਿਰਧਾਰਤ ਸਨ, ਹੁਣ 25 ਤੋਂ 28 ਅਕਤੂਬਰ 2025 ਦੇ ਵਿਚਕਾਰ ਆਯੋਜਿਤ ਕੀਤੀਆਂ ਜਾਣਗੀਆਂ। ਵਿਦਿਆਰਥੀਆਂ ਨੂੰ ਵਧੇਰੇ ਜਾਣਕਾਰੀ ਲਈ ਆਪਣੇ ਸਕੂਲ ਵਿਜ਼ਿਟ ਕਰਨ ਦੀ ਸਲਾਹ ਦਿੱਤੀ ਗਈ ਹੈ।


author

DILSHER

Content Editor

Related News