ਬੱਚਿਆਂ ਦੀਆਂ ਲੱਗ ਗਈਆਂ ਮੌਜਾਂ! ਹੁਣ 10 ਜੁਲਾਈ ਤੱਕ ਬੰਦ ਰਹਿਣਗੇ ਸਕੂਲ
Sunday, Jun 29, 2025 - 07:27 PM (IST)
ਨੈਸ਼ਨਲ ਡੈਸਕ- ਕਸ਼ਮੀਰ ਵਾਦੀ ਵਿੱਚ ਇਸ ਸਮੇਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ। ਅਜਿਹੀ ਸਥਿਤੀ ਵਿੱਚ ਪ੍ਰਸ਼ਾਸਨ ਨੇ ਸਕੂਲੀ ਬੱਚਿਆਂ ਨੂੰ ਭਿਆਨਕ ਗਰਮੀ ਤੋਂ ਬਚਾਉਣ ਲਈ ਜ਼ਰੂਰੀ ਕਦਮ ਚੁੱਕੇ ਹਨ। ਸਿੱਖਿਆ ਵਿਭਾਗ ਨੇ ਘਾਟੀ ਦੇ ਸੀਨੀਅਰ ਸੈਕੰਡਰੀ ਪੱਧਰ ਤੱਕ ਦੇ ਸਾਰੇ ਸਕੂਲਾਂ ਵਿੱਚ 1 ਜੁਲਾਈ ਤੋਂ 10 ਦਿਨਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਛੁੱਟੀਆਂ ਨੂੰ ਲੈ ਕੇ ਜਗਬਾਣੀ ਕਿਸੇ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਦੱਸ ਦੇਈਏ ਕਿ ਇਹ ਐਲਾਨ ਸਾਕੀਨਾ ਇਤੂ ਨੇ ਉਨ੍ਹਾਂ ਦੀ ਸਰਕਾਰੀ ਭੂਮਿਕਾ ਵਿੱਚ ਖਬਰ ਏਜੰਸੀ Kashmir News Observer (KNO) ਨਾਲ ਦਿੱਤੀ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਕੀਤਾ ਸੀ। ਇਹਨਾਂ ਛੁੱਟੀਆਂ ਦੇ ਬਾਰੇ ਉਹਨਾਂ ਨੇ ਟਵੀਟ, ਫੇਸਬੁੱਕ ਜਾਂ Instagram 'ਤੇ ਕੋਈ ਪੋਸਟ ਸਾਂਝੀ ਨਹੀਂ ਕੀਤੀ।
ਇਹ ਵੀ ਪੜ੍ਹੋ- ਪਹਿਲਾਂ ਹੀ ਹੋ ਗਈ ਸੀ 'ਸ਼ੈਫਾਲੀ' ਦੀ ਮੌਤ ਦੀ ਭਵਿੱਖਬਾਣੀ! ਵਾਇਰਲ ਹੋ ਰਹੀ ਵੀਡੀਓ
ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ਼੍ਰੀਨਗਰ ਵਿੱਚ ਸ਼ੁੱਕਰਵਾਰ ਨੂੰ ਗਰਮੀ ਨੇ 20 ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਅੱਜ ਵੱਧ ਤੋਂ ਵੱਧ ਤਾਪਮਾਨ 35.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 6.3 ਡਿਗਰੀ ਸੈਲਸੀਅਸ ਵੱਧ ਹੈ। ਇੱਕ ਦਿਨ ਪਹਿਲਾਂ ਇੱਥੇ ਵੱਧ ਤੋਂ ਵੱਧ ਤਾਪਮਾਨ 35.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਸੁਤੰਤਰ ਮੌਸਮ ਵਿਗਿਆਨੀ ਫੈਜ਼ਾਨ ਆਰਿਫ਼ ਨੇ ਕਿਹਾ ਕਿ ਇਹ 2005 ਤੋਂ ਬਾਅਦ ਸ਼੍ਰੀਨਗਰ ਵਿੱਚ ਸਭ ਤੋਂ ਵੱਧ ਤਾਪਮਾਨ ਹੈ।
ਇਹ ਵੀ ਪੜ੍ਹੋ- 'ਹੁਣ ਨਾ ਮਾਰੀ ਬਾਜ਼ੀਆਂ ਨਹੀਂ ਤਾਂ...', ਰਿਸ਼ਭ ਪੰਤ ਨੂੰ ਡਾਕਟਰ ਨੇ ਦਿੱਤੀ ਚਿਤਾਵਨੀ
Related News
ਫਿਲਮ ‘ਸਤਲੁਜ’ ’ਤੇ ਰੋਕ ਦੇ ਵਿਰੁੱਧ 'ਚ ਸ਼੍ਰੋਮਣੀ ਕਮੇਟੀ ਵੱਲੋਂ 10 ਜੁਲਾਈ ਨੂੰ ਕੀਤਾ ਜਾਵੇਗਾ ਰੋਸ ਮਾਰਚ: ਐਡਵੋਕੇਟ ਧਾ
