ਇਸ ਵੈੱਬ ਸੀਰੀਜ਼ ''ਤੇ ਰਿਲੀਜ਼ ਤੋਂ ਪਹਿਲਾਂ ਹੀ ਲੱਗ ਗਿਆ Ban ! ਕੇਂਦਰ ਸਰਕਾਰ ਨੇ ਜਾਰੀ ਕੀਤੇ ਸਖ਼ਤ ਹੁਕਮ

Friday, Nov 27, 2026 - 09:45 AM (IST)

ਇਸ ਵੈੱਬ ਸੀਰੀਜ਼ ''ਤੇ ਰਿਲੀਜ਼ ਤੋਂ ਪਹਿਲਾਂ ਹੀ ਲੱਗ ਗਿਆ Ban ! ਕੇਂਦਰ ਸਰਕਾਰ ਨੇ ਜਾਰੀ ਕੀਤੇ ਸਖ਼ਤ ਹੁਕਮ

ਨਵੀਂ ਦਿੱਲੀ (ਏਜੰਸੀ) - ਕੇਂਦਰ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੂੰ ਨੈੱਟਫਲਿਕਸ ਦੀ ਪਹਿਲੀ ਪਾਕਿਸਤਾਨੀ ਵੈੱਬ ਸੀਰੀਜ਼ ‘ਜੋ ਬਚੇ ਹੈਂ ਸੰਗ ਸਮੇਟ ਲੋ’ ਦੇ ਭਾਰਤ ਵਿਚ ਸੰਭਾਵਿਤ ਪ੍ਰਸਾਰਣ ਨੂੰ ਲੈ ਕੇ ਕਈ ਸ਼ਿਕਾਇਤਾਂ ਮਿਲੀਆਂ ਹਨ ਅਤੇ ਉਸ ਨੇ ਇਸ ਸਟ੍ਰੀਮਿੰਗ ਪਲੇਟਫਾਰਮ ਤੋਂ ਇਹ ਯਕੀਨੀ ਬਣਾਉਣ ਨੂੰ ਕਿਹਾ ਹੈ ਕਿ ਪਾਕਿਸਤਾਨ ਵਿਚ ਬਣੀ ਸਮੱਗਰੀ ਭਾਰਤ ਵਿਚ ਪ੍ਰਸਾਰਿਤ ਨਾ ਕੀਤੀ ਜਾਵੇ। ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਵੈੱਬ ਸੀਰੀਜ਼ ਦਾ ਟ੍ਰੇਲਰ ਮੰਗਲਵਾਰ ਨੂੰ ਜਾਰੀ ਕੀਤਾ ਗਿਆ ਸੀ ਪਰ ਨੈੱਟਫਲਿਕਸ ਨੇ ਅਜੇ ਤੱਕ ਇਸ ਗੱਲ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਕਿ 4 ਦਸੰਬਰ ਨੂੰ ਹੋਣ ਵਾਲੀ ਇਸ ਦੀ ਰਿਲੀਜ਼ ਵਿਚ ਭਾਰਤ ਵੀ ਸ਼ਾਮਲ ਹੈ ਜਾਂ ਇਹ ਸਿਰਫ਼ ਪਾਕਿਸਤਾਨ ਅਤੇ ਹੋਰ ਦੇਸ਼ਾਂ ਦੇ ਦਰਸ਼ਕਾਂ ਲਈ ਹੈ। ਭਾਰਤ ਵਿਚ ਫ਼ਿਲਮ ਉਦਯੋਗ ਨਾਲ ਜੁੜੇ ਦੋ ਸੰਗਠਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਇਸ ਪ੍ਰੋਗਰਾਮ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰੀ ਇਹ ਵੈੱਬ ਸੀਰੀਜ਼, PM ਨੂੰ ਪੱਤਰ ਲਿਖ ਕੇ ਕੀਤੀ Ban ਲਾਉਣ ਦੀ ਮੰਗ

PunjabKesari

ਸੂਤਰਾਂ ਨੇ ਦੱਸਿਆ ਕਿ ਮੰਤਰਾਲਾ ਨੇ ਨੈੱਟਫਲਿਕਸ ਤੋਂ 8 ਮਈ, 2025 ਨੂੰ ਜਾਰੀ ਆਪਣੀ ਐਡਵਾਈਜ਼ਰੀ ਦੀ ਪਾਲਣਾ ਕਰਨ ਅਤੇ ਇਹ ਯਕੀਨੀ ਬਣਾਉਣ ਨੂੰ ਕਿਹਾ ਹੈ ਕਿ ਪਾਕਿਸਤਾਨ ਵਿਚ ਬਣੀ ਸਟ੍ਰੀਮਿੰਗ ਸਮੱਗਰੀ ਭਾਰਤ ਵਿਚ ਉਪਲਬਧ ਨਾ ਹੋਵੇ। ਮੰਤਰਾਲਾ ਨੇ ਨੈੱਟਫਲਿਕਸ ਤੋਂ ਜੂਨ ਵਿਚ ਸਰਕਾਰ ਨੂੰ ਦਿੱਤੇ ਗਏ ਆਪਣੇ ਭਰੋਸੇ ’ਤੇ ਕਾਇਮ ਰਹਿਣ ਨੂੰ ਵੀ ਕਿਹਾ ਹੈ। ਉਸ ਸਮੇਂ ਨੈੱਟਫਲਿਕਸ ਨੇ ਸਰਕਾਰ ਨੂੰ ਦੱਸਿਆ ਸੀ ਕਿ ਉਸ ਨੇ ਭਾਰਤ ਵਿਚ ਆਪਣੇ ਗਾਹਕਾਂ ਲਈ ਪਾਕਿਸਤਾਨ ਵਿਚ ਬਣੀ ਕੋਈ ਫ਼ਿਲਮ ਜਾਂ ਵੈੱਬ ਸੀਰੀਜ਼ ਉਪਲਬਧ ਨਹੀਂ ਕਰਵਾਈ ਹੈ। ਮੰਤਰਾਲਾ ਨੇ ਕੰਪਨੀ ਤੋਂ ਉਸ ਸਮੇਂ ਪ੍ਰਗਟਾਏ ਗਏ ਆਪਣੇ ਰੁਖ਼ ਨੂੰ ਬਰਕਰਾਰ ਰੱਖਣ ਨੂੰ ਕਿਹਾ ਹੈ। ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਣਵ ਅਤੇ ਨੈੱਟਫਲਿਕਸ ਇੰਡੀਆ ਨੂੰ ਵੀ ਭੇਜੇ ਗਏ ਆਪਣੇ ਪੱਤਰ ਵਿਚ ਏ. ਆਈ. ਸੀ. ਡਬਲਯੂ. ਏ. ਨੇ ਪਾਕਿਸਤਾਨ ਨੂੰ ਇਕ ‘ਅੱਤਵਾਦੀ ਦੇਸ਼’ ਦੱਸਿਆ, ਜੋ ਕਦੇ ਭਾਰਤ ਦਾ ਭਲਾ ਨਹੀਂ ਚਾਹੇਗਾ।

ਇਹ ਵੀ ਪੜ੍ਹੋ: 'ਸ਼ੋਅ 'ਚ ਜਵਾਕਾਂ ਨੂੰ ਨਾ ਲੈ ਕੇ ਆਇਓ..!' ਦਿਲਜੀਤ ਦੇ 29 ਨਵੰਬਰ ਨੂੰ ਹੋਣ ਵਾਲੇ ਕੰਸਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News