ਦਸੰਬਰ ''ਚ ਇੰਨੇ ਦਿਨ ਬੰਦ ਰਹਿਣਗੇ ਬੈਂਕ ! ਬ੍ਰਾਂਚ ਜਾਣ ਤੋਂ ਪਹਿਲਾਂ ਚੈੱਕ ਕਰ ਲਓ ਪੂਰੀ List

Friday, Nov 27, 2026 - 04:53 PM (IST)

ਦਸੰਬਰ ''ਚ ਇੰਨੇ ਦਿਨ ਬੰਦ ਰਹਿਣਗੇ ਬੈਂਕ ! ਬ੍ਰਾਂਚ ਜਾਣ ਤੋਂ ਪਹਿਲਾਂ ਚੈੱਕ ਕਰ ਲਓ ਪੂਰੀ List

ਬਿਜ਼ਨੈੱਸ ਡੈਸਕ- ਸਾਲ ਦਾ ਆਖ਼ਰੀ ਮਹੀਨਾ ਸ਼ੁਰੂ ਹੋਣ 'ਚ ਕੁਝ ਹੀ 3 ਹੀ ਦਿਨ ਬਾਕੀ ਹੈ। ਜੇਕਰ ਤੁਸੀਂ ਵੀ ਅਗਲੇ ਮਹੀਨੇ ਬੈਂਕ ਜਾ ਕੇ ਚੈੱਕ ਕਲੀਅਰੈਂਸ ਜਾਂ ਕਿਸੇ ਹੋਰ ਜ਼ਰੂਰੀ ਕੰਮ ਨੂੰ ਨਿਪਟਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਦਸੰਬਰ 'ਚ ਐਤਵਾਰ, ਸ਼ਨੀਵਾਰ ਅਤੇ ਤਿਉਹਾਰਾਂ ਨੂੰ ਮਿਲਾ ਕੇ ਕੁੱਲ 18 ਦਿਨ ਬੈਂਕ ਬੰਦ ਰਹਿਣਗੇ। ਹਾਲਾਂਕਿ ਆਨਲਾਈਨ ਬੈਂਕਿੰਗ ਅਤੇ ਏਟੀਐੱਮ ਦੀ ਸਹੂਲਤ ਪਹਿਲਾਂ ਦੀ ਤਰ੍ਹਾਂ ਹੀ ਰਹੇਗੀ। ਅਜਿਹੇ 'ਚ ਬੈਂਕ ਜਾਣ ਤੋਂ ਪਹਿਲਾਂ ਛੁੱਟੀਆਂ ਦੀ ਲਿਸਟ ਜ਼ਰੂਰ ਦੇਖ ਲਵੋ।

1 ਦਸੰਬਰ ਨੂੰ ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ 'ਚ ਸਵਦੇਸ਼ੀ ਵਿਸ਼ਵਾਸ ਦਿਵਸ (Indigenous Faith Day) ਅਤੇ ਰਾਜ ਸਥਾਪਨਾ ਦਿਵਸ ਮੌਕੇ ਬੈਂਕ ਬੰਦ ਰਹਿਣਗੇ।  3 ਦਸੰਬਰ ਨੂੰ ਗੋਆ 'ਚ  ਸੇਂਟ ਫਰਾਂਸਿਸ ਜ਼ੇਵੀਅਰ ਤਿਉਹਾਰ ਕਾਰਨ ਬੈਂਕਾਂ ਦੀ ਛੁੱਟੀ ਰਹੇਗੀ, ਉੱਥੇ 9, 10 ਅਤੇ 11 ਦਸੰਬਰ ਨੂੰ ਸਿੱਕਮ 'ਚ ਲੋਸੂੰਗ ਅਤੇ ਨਾਮਸੂੰਗ ਤਿਉਹਾਰਾਂ ਕਾਰਨ ਬੈਂਕ ਬੰਦ ਰਹਿਣਗੇ।

12 ਦਸੰਬਰ ਨੂੰ ਮਹੀਨੇ ਦਾ ਦੂਜਾ ਸ਼ਨੀਵਾਰ ਹੋਣ ਕਾਰਨ ਦੇਸ਼ ਭਰ 'ਚ ਬੈਂਕ ਬੰਦ ਰਹਿਣਗੇ। 18 ਦਸੰਬਰ ਨੂੰ ਮੇਘਾਲਿਆਂ 'ਚ ਯੂ ਸੋਸੋ ਥਾਮ ਦੀ ਬਰਸੀ ਮੌਕੇ ਬੈਂਕਾਂ ਦੀ ਛੁੱਟੀ ਰਹੇਗੀ। 19 ਦਸੰਬਰ ਨੂੰ ਗੋਆ ਮੁਕਤੀ ਦਿਵਸ ਕਾਰਨ ਬੈਂਕ ਸ਼ਾਖਾਵਾਂ ਬੰਦ ਰਹਿਣਗੀਆਂ। 24 ਦਸੰਬਰ ਨੂੰ ਕ੍ਰਿਸਮਸ ਈਰਵ ਕਾਰਨ ਮੇਘਾਲਿਆ, ਮਿਜ਼ੋਰਮ ਅਤੇ ਨਾਗਾਲੈਂਡ 'ਚ ਬੈਂਕ ਬੰਦ ਰਹਿਣਗੇ। 

25 ਦਸੰਬਰ ਨੂੰ ਕ੍ਰਿਸਮਸ ਮੌਕੇ ਦੇਸ਼ ਭਰ 'ਚ ਬੈਂਕ ਸ਼ਾਖਾਵਾਂ ਬੰਦ ਰਹਿਣਗੀਆਂ। 26 ਦਸੰਬਰ ਨੂੰ ਮਹੀਨੇ ਦੇ ਚੌਥੇ ਸ਼ਨੀਵਾਰ ਕਾਰਨ ਅਤੇ 27 ਤਰੀਕ ਨੂੰ ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ। ਯਾਨੀ 25, 26 ਤੇ 27 ਤਰੀਕ ਤਿੰਨ ਦਿਨ ਬੈਂਕ ਬੰਦ ਰਹਿਣਗੇ।  ਮਿਜ਼ੋਰਮ 'ਚ 31 ਦਸੰਬਰ ਨੂੰ ਨਵੇਂ ਸਾਲ ਤੋਂ ਇਕ ਦਿਨ ਪਹਿਲਾਂ ਬੈਂਕ ਸ਼ਾਖਾਵਾਂ ਬੰਦ ਰਹਿਣਗੀਆਂ। 6, 13, 20 ਅਤੇ 27 ਦਸੰਬਰ ਨੂੰ ਐਤਵਾਰ ਦੀ ਛੁੱਟੀ ਰਹੇਗੀ। ਇਸ ਤੋਂ ਇਲਾਵਾ, 12 ਅਤੇ 26 ਦਸੰਬਰ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿਣਗੇ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News