ਸਿੱਖਿਆ ਬੋਰਡ ਦੀ ਵੱਡੀ ਲਾਪ੍ਰਵਾਹੀ, 12ਵੀਂ ਦੇ ਅੰਗੇਰਜ਼ੀ ਵਿਸ਼ੇ ਦਾ ਗਲਤ Result ਕੀਤਾ ਜਾਰੀ

Wednesday, May 21, 2025 - 12:28 PM (IST)

ਸਿੱਖਿਆ ਬੋਰਡ ਦੀ ਵੱਡੀ ਲਾਪ੍ਰਵਾਹੀ, 12ਵੀਂ ਦੇ ਅੰਗੇਰਜ਼ੀ ਵਿਸ਼ੇ ਦਾ ਗਲਤ Result ਕੀਤਾ ਜਾਰੀ

ਸ਼ਿਮਲਾ- ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ (HPBOSE) 12ਵੀਂ ਜਮਾਤ ਦੇ ਅੰਗਰੇਜ਼ੀ ਦੇ ਪੇਪਰਾਂ ਦਾ ਮੁੜ ਮੁਲਾਂਕਣ ਕਰੇਗਾ। ਬੋਰਡ ਨੇ ਬੁੱਧਵਾਰ ਨੂੰ ਕਿਹਾ ਕਿ ਅੰਕਾਂ ਦੇ ਸੰਗ੍ਰਹਿ 'ਚ ਇਕ "ਮਨੁੱਖੀ ਗਲਤੀ" ਕਾਰਨ ਗਲਤ ਉੱਤਰ ਕੁੰਜੀ ਅਪਲੋਡ ਹੋਈ, ਜਿਸ ਕਾਰਨ ਬਹੁਤ ਸਾਰੇ ਵਿਦਿਆਰਥੀਆਂ ਦੇ ਅੰਕ ਘੱਟ ਗਏ। ਇਹ ਪ੍ਰੀਖਿਆ ਅਸਲ ਵਿਚ 8 ਮਾਰਚ ਨੂੰ ਹੋਣੀ ਸੀ ਪਰ ਚੰਬਾ ਜ਼ਿਲ੍ਹੇ ਦੇ ਚੌਰੀ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕਾਂ ਵਲੋਂ 7 ਮਾਰਚ ਨੂੰ ਗਲਤੀ ਨਾਲ 10ਵੀਂ ਜਮਾਤ ਦੇ ਪ੍ਰਸ਼ਨ ਪੱਤਰ ਦੀ ਬਜਾਏ 12ਵੀਂ ਜਮਾਤ ਦੇ ਪ੍ਰਸ਼ਨ ਪੱਤਰ ਨੂੰ ਖੋਲ੍ਹਣ ਤੋਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਗਿਆ ਅਤੇ 29 ਮਾਰਚ ਨੂੰ ਪ੍ਰੀਖਿਆ ਮੁੜ ਆਯੋਜਿਤ ਕੀਤੀ ਗਈ ਸੀ।

12ਵੀਂ ਜਮਾਤ ਦੇ ਪ੍ਰੀਖਿਆ ਨਤੀਜੇ ਸ਼ਨੀਵਾਰ ਨੂੰ ਐਲਾਨੇ ਗਏ, ਜਿਸ ਤੋਂ ਬਾਅਦ ਬਹੁਤ ਸਾਰੇ ਵਿਦਿਆਰਥੀਆਂ ਨੇ ਅੰਗਰੇਜ਼ੀ ਵਿਚ ਘੱਟ ਅੰਕ ਪ੍ਰਾਪਤ ਕਰਨ ਦੀ ਸ਼ਿਕਾਇਤ ਕੀਤੀ। ਇਹ ਮਾਮਲਾ ਹਿਮਾਚਲ ਪ੍ਰਦੇਸ਼ ਸਰਕਾਰੀ ਅਧਿਆਪਕ ਯੂਨੀਅਨ (HPGTU) ਅਤੇ ਨਿੱਜੀ ਸਕੂਲ ਐਸੋਸੀਏਸ਼ਨਾਂ ਵਲੋਂ ਚੁੱਕਿਆ ਗਿਆ ਸੀ, ਜਿਸ ਤੋਂ ਬਾਅਦ ਸਿੱਖਿਆ ਮੰਤਰੀ ਰੋਹਿਤ ਠਾਕੁਰ ਨੇ ਬੋਰਡ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਢੁਕਵੀਂ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।

ਬੋਰਡ ਸਕੱਤਰ ਵਿਸ਼ਾਲ ਸ਼ਰਮਾ ਨੇ ਕਿਹਾ ਕਿ ਜਾਂਚ ਵਿਚ ਪਾਇਆ ਗਿਆ ਕਿ ਰੱਦ ਕੀਤੇ ਗਏ ਪ੍ਰਸ਼ਨ ਪੱਤਰ ਦੀ ਗਲਤ ਉੱਤਰ ਕੁੰਜੀ 'ਮਨੁੱਖੀ ਗਲਤੀ' ਕਾਰਨ ਅਪਲੋਡ ਕੀਤੀ ਗਈ ਸੀ। ਬੋਰਡ ਨੇ ਗਲਤੀ ਨੂੰ ਸਵੀਕਾਰ ਕੀਤਾ ਅਤੇ ਕਿਹਾ ਕਿ ਘੱਟ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਪੇਪਰਾਂ ਦੀ ਮੁੜ ਜਾਂਚ ਕੀਤੀ ਜਾਵੇਗੀ ਅਤੇ ਸਿਰਫ ਉਨ੍ਹਾਂ ਦੇ ਅੰਕ ਵਧਾਏ ਜਾਣਗੇ, ਘਟਾਏ ਨਹੀਂ ਜਾਣਗੇ। ਸੋਧੇ ਹੋਏ ਨਤੀਜੇ ਜਲਦੀ ਹੀ ਜਾਰੀ ਕੀਤੇ ਜਾਣਗੇ।
 


author

Tanu

Content Editor

Related News