12ਵੀਂ ਦੇ ਨਤੀਜਿਆਂ ''ਚ ਕੁੜੀਆਂ ਨੇ ਮਾਰੀ ਬਾਜ਼ੀ, ਊਨਾ ਦੀ ਮਹਿਕ ਰਹੀ ਟਾਪਰ

Saturday, May 17, 2025 - 06:14 PM (IST)

12ਵੀਂ ਦੇ ਨਤੀਜਿਆਂ ''ਚ ਕੁੜੀਆਂ ਨੇ ਮਾਰੀ ਬਾਜ਼ੀ, ਊਨਾ ਦੀ ਮਹਿਕ ਰਹੀ ਟਾਪਰ

ਧਰਮਸ਼ਾਲਾ- ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦਾ ਸ਼ਨੀਵਾਰ ਨੂੰ ਐਲਾਨੇ ਨਤੀਜਿਆਂ ਵਿਚ ਇਕ ਵਾਰ ਫਿਰ ਕੁੜੀਆਂ ਨੇ ਮੁੰਡਿਆਂ ਨੂੰ ਪਛਾੜ ਜਿੱਤਾ ਹੈ। ਟਾਪ 10 ਲਿਸਟ 'ਚ ਰਹਿਣ ਵਾਲੇ 75 ਵਿਦਿਆਰਥੀਆਂ ਵਿਚੋਂ 61 ਕੁੜੀਆਂ ਅਤੇ 14 ਮੁੰਡੇ ਹਨ। ਊਨਾ ਜ਼ਿਲ੍ਹੇ ਦੇ ਗਗਰੇਟ 'ਚ ਸਥਿਤ ਸੇਂਟ ਡੀ.ਆਰ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਮਹਿਕ ਨੇ ਸਾਇੰਸ ਸਟ੍ਰੀਮ ਵਿਚ 500 'ਚੋਂ 486 ਅੰਕ ਪ੍ਰਾਪਤ ਕੀਤੇ, ਜਿਸ ਦੀ ਪਾਸ ਫੀਸਦੀ 97.2 ਫੀਸਦੀ ਰਹੀ, ਜਦੋਂ ਕਿ ਧੌਲਾਧਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸ਼ਾਮ ਨਗਰ (ਧਰਮਸ਼ਾਲਾ) ਦੀ ਵਿਦਿਆਰਥਣ ਖੁਸ਼ੀ ਅਤੇ ਭਾਰਤੀ ਵਿਦਿਆਪੀਠ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬੈਜਨਾਥ ਦੀ ਜਾਹਨਵੀ ਠਾਕੁਰ ਨੇ 96.6  ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ।

ਆਰਟਸ ਸਟ੍ਰੀਮ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਅੰਕਿਤਾ ਨੇ 500 'ਚੋਂ 483 ਅੰਕ (96.6 ਫੀਸਦੀ) ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦੋਂ ਕਿ ਨਿਊ ਏਰਾ ਸਕੂਲ ਆਫ਼ ਸਾਇੰਸ ਛੱਤਰੀ, ਕਾਂਗੜਾ ਦੀ ਵਿਦਿਆਰਥਣ ਨਿਰਦੋਸ਼ ਕੁਮਾਰੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਰੀ, ਹਮੀਰਪੁਰ ਜ਼ਿਲ੍ਹੇ ਦੀ ਵਿਦਿਆਰਥਣ ਜੋਤੀ ਸ਼ਰਮਾ ਨੇ ਕ੍ਰਮਵਾਰ 96 ਫ਼ੀਸਦੀ ਅਤੇ 95.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਮਰਸ ਸਟ੍ਰੀਮ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੌਰ, ਕਾਂਗੜਾ ਦੀ ਵਿਦਿਆਰਥਣ ਪਾਇਲ ਸ਼ਰਮਾ ਨੇ 96.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਪ੍ਰੀਖਿਆ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੌਕੀ ਮਨੀਅਰ, ਊਨਾ ਦੀ ਸ਼ਗੁਨ (95.6 ਫ਼ੀਸਦੀ) ਅਤੇ ਅਨੰਨਿਆ ਠਾਕੁਰ (95.4 ਫ਼ੀਸਦੀ) ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।

ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਅਤੇ ਕਾਂਗੜਾ ਦੇ ਡਿਪਟੀ ਕਮਿਸ਼ਨਰ ਹੇਮਰਾਜ ਬੈਰਵਾ ਨੇ ਇੱਥੇ ਇਕ ਪ੍ਰੈਸ ਕਾਨਫਰੰਸ 'ਚ ਨਤੀਜਿਆਂ ਦਾ ਐਲਾਨ ਕੀਤਾ। ਅਧਿਕਾਰੀ ਨੇ ਕਿਹਾ ਕਿ ਪਿਛਲੇ ਸਾਲ ਕੁੱਲ 73.76 ਫ਼ੀਸਦੀ ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਸੀ ਜਦੋਂ ਕਿ ਇਸ ਵਾਰ 83.16 ਫ਼ੀਸਦੀ ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ। ਇਸ ਸਾਲ ਕੁੱਲ 86,373 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿਚੋਂ 71,591 ਪਾਸ ਹੋਏ, 5,847 ਕੰਪਾਰਟਮੈਂਟ ਵਾਲੇ ਅਤੇ 8,581 ਫੇਲ੍ਹ ਹੋਏ। ਪ੍ਰੀਖਿਆਵਾਂ 4 ਮਾਰਚ ਤੋਂ 29 ਮਾਰਚ ਤੱਕ ਸੂਬੇ ਭਰ ਦੇ 2,300 ਕੇਂਦਰਾਂ 'ਤੇ ਆਯੋਜਿਤ ਕੀਤੀਆਂ ਗਈਆਂ ਸਨ।
 


author

Tanu

Content Editor

Related News