ਹਿਮਾਚਲ ਪ੍ਰਦੇਸ਼ : ਦਸਵੀਂ ਜਮਾਤ ਦੇ ਐਲਾਨੇ ਨਤੀਜੇ, ਕੁੜੀਆਂ ਨੇ ਮਾਰੀ ਬਾਜ਼ੀ

Thursday, May 15, 2025 - 06:36 PM (IST)

ਹਿਮਾਚਲ ਪ੍ਰਦੇਸ਼ : ਦਸਵੀਂ ਜਮਾਤ ਦੇ ਐਲਾਨੇ ਨਤੀਜੇ, ਕੁੜੀਆਂ ਨੇ ਮਾਰੀ ਬਾਜ਼ੀ

ਧਰਮਸ਼ਾਲਾ : ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ (HPBOSE) ਵੱਲੋਂ ਵੀਰਵਾਰ ਨੂੰ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਕੁੜੀਆਂ ਨੇ ਮੁੰਡਿਆਂ ਨੂੰ ਪਛਾੜ ਕੇ ਪਹਿਲੇ ਸੱਤ ਸਥਾਨ ਹਾਸਲ ਕੀਤੇ ਹਨ। ਇਹ ਜਾਣਕਾਰੀ ਬੋਰਡ ਦੇ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਬੋਰਡ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਾਂਗੜਾ ਜ਼ਿਲ੍ਹੇ ਦੇ ਭਾਵਰਨਾ ਸਥਿਤ ਨਿਊਗਲ ਮਾਡਲ ਪਬਲਿਕ ਸਕੂਲ ਦੀ ਵਿਦਿਆਰਥਣ ਸਾਇਨਾ ਠਾਕੁਰ ਨੇ ਅਕਾਦਮਿਕ ਸੈਸ਼ਨ 2024-25 ਵਿਚ 700 ਵਿਚੋਂ 696 ਅੰਕ ਪ੍ਰਾਪਤ ਕਰਕੇ 99.43 ਫ਼ੀਸਦੀ ਅੰਕ ਹਾਸਲ ਕਰ ਟਾਪ ਕੀਤਾ ਹੈ। 

ਇਹ ਵੀ ਪੜ੍ਹੋ : Rain Alert: ਹਿਮਾਚਲ ਦੇ ਇਨ੍ਹਾਂ ਇਲਾਕਿਆਂ 'ਚ 4 ਦਿਨ ਲਗਾਤਾਰ ਪਵੇਗਾ ਮੀਂਹ, ਅਲਰਟ ਜਾਰੀ

ਕੁੱਲ 95,495 ਉਮੀਦਵਾਰਾਂ ਵਿੱਚੋਂ 75,862 (79.8 ਫ਼ੀਸਦੀ) ਨੇ ਦਸਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ। ਆਰਕੇ ਸੀਨੀਅਰ ਸੈਕੰਡਰੀ ਸਕੂਲ, ਘੰਡਲਵੀ (ਬਿਲਾਸਪੁਰ) ਦੀ ਵਿਦਿਆਰਥਣ ਰਿਧਿਮਾ ਸ਼ਰਮਾ ਨੇ 695 ਅੰਕ (99.29 ਫ਼ੀਸਦੀ) ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ। ਤੀਜਾ ਸਥਾਨ ਦੋ ਵਿਦਿਆਰਥੀਆਂ ਮਾਡਰਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸਵਰਘਾਟ ਦੀ ਵਿਦਿਆਰਥਣ ਮੁਦਿਤਾ ਸ਼ਰਮਾ ਅਤੇ ਮਿਨਰਵਾ ਸੀਨੀਅਰ ਸੈਕੰਡਰੀ ਸਕੂਲ, ਘੁਮਾਰਵਿਨ ਦੀ ਵਿਦਿਆਰਥਣ ਪਰਣਿਕਾ ਸ਼ਰਮਾ ਨੇ ਪ੍ਰਾਪਤ ਕੀਤਾ। ਦੋਵਾਂ ਵਿਦਿਆਰਥਣਾਂ ਨੇ 694-694 ਅੰਕ ਪ੍ਰਾਪਤ ਕੀਤੇ।

ਇਹ ਵੀ ਪੜ੍ਹੋ : ਮੁੜ ਲਾਜ਼ਮੀ ਹੋਇਆ ਮਾਸਕ, ਹੋ ਜਾਓ ਸਾਵਧਾਨ, ਜਾਰੀ ਹੋਈ ਚਿਤਾਵਨੀ

ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹਿਮਾਚਲ ਪ੍ਰਦੇਸ਼ ਸੈਕੰਡਰੀ ਸਿੱਖਿਆ ਬੋਰਡ ਦੇ ਸਕੱਤਰ ਵਿਸ਼ਾਲ ਸ਼ਰਮਾ ਨੇ ਕਿਹਾ ਕਿ 13,574 ਉਮੀਦਵਾਰ ਪ੍ਰੀਖਿਆ ਵਿੱਚ ਫੇਲ੍ਹ ਹੋਏ ਅਤੇ 5,563 ਨੂੰ ਕੰਪਾਰਟਮੈਂਟ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਉੱਤਰ ਪੱਤਰੀਆਂ ਦੇ ਪੁਨਰ ਮੁਲਾਂਕਣ ਜਾਂ ਸਮੀਖਿਆ ਵਿੱਚ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਫੀਸ ਦਾ ਭੁਗਤਾਨ ਕਰਕੇ ਅਤੇ ਕੁਝ ਸ਼ਰਤਾਂ ਦੇ ਅਧੀਨ ਔਨਲਾਈਨ ਅਰਜ਼ੀ ਦੇ ਸਕਦੇ ਹਨ।

ਇਹ ਵੀ ਪੜ੍ਹੋ : ਵਿਆਹ ਤੋਂ ਚੌਥੇ ਦਿਨ ਲਾੜੀ ਨੇ ਕੀਤਾ ਲਾੜੇ ਦਾ ਕਤਲ, ਵਜ੍ਹਾ ਜਾਣ ਉੱਡਣਗੇ ਹੋਸ਼

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

rajwinder kaur

Content Editor

Related News