ਯੂ.ਪੀ ਦੇ ਮੁਜਫੱਰਨਗਰ 'ਚ ਸਕੂਲੀ ਬੱਸ ਪਲਟੀ, 6 ਬੱਚੇ ਜ਼ਖਮੀ

Monday, Jul 02, 2018 - 11:34 AM (IST)

ਯੂ.ਪੀ ਦੇ ਮੁਜਫੱਰਨਗਰ 'ਚ ਸਕੂਲੀ ਬੱਸ ਪਲਟੀ, 6 ਬੱਚੇ ਜ਼ਖਮੀ

ਨਵੀਂ ਦਿੱਲੀ— ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਬੱਸ ਦੇ ਪਲਟ ਜਾਣ ਨਾਲ ਉਸ 'ਚ ਸਵਾਰ 6 ਬੱਚੇ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਸੋਮਵਾਰ ਸਵੇਰੇ ਥਾਣਾ ਭਵਨ ਮਾਰਗ 'ਤੇ ਹੋਇਆ। ਸਾਰੇ ਬੱਚੇ ਨਾਲੰਦਾ ਪਬਲਿਕ ਸਕੂਲ ਦੇ ਵਿਦਿਆਰਥੀ ਹਨ। ਪੁਲਸ ਨੇ ਦੱਸਿਆ ਕਿ ਹਾਦਸੇ 'ਚ ਵਾਹਨ ਚਾਲਕ ਨੂੰ ਵੀ ਸੱਟਾਂ ਲੱਗੀਆਂ ਹਨ। ਜ਼ਖਮੀਆਂ ਨੂੰ ਇੱਥੋਂ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਥਾਣਾ ਇੰਚਾਰਜ਼ ਵੀ.ਸੀ ਤਿਵਾਰੀ ਨੇ ਦੱਸਿਆ ਕਿ ਜ਼ਖਮੀ ਬੱਚਿਆਂ 'ਚ ਚਾਰ ਨਿਮਾਯੂ ਪਿੰਡ ਦੇ ਅਤੇ ਇਕ ਪੀਪਲਸ਼ਾਹ ਪਿੰਡ ਦਾ ਰਹਿਣ ਵਾਲਾ ਹੈ।

 


Related News