ਸਕੂਲ ਦੇ ਬੱਚਿਆਂ ਨੇ ਇਸ ਖਾਸ ਅੰਦਾਜ਼ ਨਾਲ ਮਨਾਇਆ ਦਰਿੰਦਿਆ ਦੀ ਮੌਤ ''ਤੇ ਜਸ਼ਨ

12/06/2019 4:04:23 PM

ਰੇਵਾੜੀ—ਹਰਿਆਣਾ 'ਚ ਰੇਵਾੜੀ ਦੇ ਜ਼ਿਲਾ ਵਿਕਾਸ ਨਗਰ ਸਥਿਤ ਆਰ.ਪੀ.ਐੱਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵੀ ਹੈਦਰਾਬਾਦ ਪੁਲਸ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ ਅੱਜ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਾਂ। ਇਸ ਖੁਸ਼ੀ ਦੇ ਮੌਕੇ 'ਤੇ ਵਿਦਿਆਰਥੀਆਂ ਨੇ ਇੱਕ-ਦੂਜੇ ਨੂੰ ਲੱਡੂ ਖੁਆ ਕੇ  ਅਤੇ ਡੀ.ਜੇ. ਲਗਾ ਕੇ ਡਾਂਸ ਕੀਤਾ। ਸਕੂਲੀ ਬੱਚਿਆਂ ਨੇ ਆਤਿਸ਼ਬਾਜ਼ੀ ਚਲਾ ਕੇ ਦਰਿੰਦਿਆਂ ਦੀ ਮੌਤ ਦਾ ਜਸ਼ਨ ਮਨਾਉਂਦੇ ਹੋਏ ਕਿਹਾ ਕਿ ਜੋ ਕੰਮ ਅੱਜ ਹੈਦਰਾਬਾਦ ਪੁਲਸ ਨੇ ਕੀਤਾ ਹੈ, ਉਹ ਸ਼ਲਾਘਾ ਦੇ ਕਾਬਿਲ ਹਨ ਅਤੇ ਬਾਕੀ ਸੂਬਿਆਂ ਦੀ ਪੁਲਸ ਨੂੰ ਵੀ ਅਜਿਹੇ ਹੀ ਕਦਮ ਚੁੱਕਣੇ ਚਾਹੀਦੇ ਹਨ , ਤਾਂ ਕਿ ਦਰਿੰਦਿਆਂ 'ਚ ਡਰ ਪੈਦਾ ਹੋ ਸਕੇ।

ਦੱਸਣਯੋਗ ਹੈ ਕਿ ਹੈਦਰਾਬਾਦ 'ਚ ਮਹਿਲਾ ਡਾਕਟਰ ਦੇ ਨਾਲ ਦਰਿੰਦਗੀ ਤੋਂ ਬਾਅਦ ਉਸ ਨੂੰ ਜਿਉਂਦਾ ਸਾੜਨ ਨੂੰ ਲੈ ਕੇ ਨਿਆਂ ਦੀ ਮੰਗ ਕੀਤੀ ਜਾ ਰਹੀ ਸੀ। ਅੱਜ ਸਵੇਰਸਾਰ ਜਦੋਂ 4 ਦੋਸ਼ੀਆਂ ਨੂੰ ਵਾਰਦਾਤ ਵਾਲੀ ਥਾਂ 'ਤੇ ਨਿਸ਼ਾਨਦੇਹੀ ਲਈ ਲਿਜਾਇਆ ਗਿਆ ਤਾਂ ਦੋਸ਼ੀਆਂ ਨੇ ਰਾਤ ਦੇ ਹਨੇਰੇ ਦਾ ਫਾਇਦਾ ਚੁੱਕਣ ਦਾ ਯਤਨ ਕੀਤਾ। ਜਵਾਬੀ ਕਾਰਵਾਈ 'ਚ ਪੁਲਸ ਨੇ ਐਨਕਾਊਂਟਰ ਕਰ ਕੇ ਦੋਸ਼ੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਦਰਿੰਦਿਆਂ ਦੀ ਮੌਤ ਦੀ ਖਬਰ ਸੁਣਦਿਆਂ ਹੀ 'ਹੈਦਰਾਬਾਦ ਪੁਲਸ ਜ਼ਿੰਦਾਬਾਦ' ਦੇ ਨਾਅਰਿਆ ਨਾਲ 6 ਦਸੰਬਰ ਦੀ ਸਵੇਰ ਨੂੰ ਗੂੰਜ ਉੱਠੀ। 


Iqbalkaur

Content Editor

Related News