ਸਕੂਲੀ ਬੱਚਾ ਬਣਾ ਕੇ ਪਾਰਲੀਮੈਂਟ ਪੁੱਜੇ ਸੰਸਦੀ ਮੈਂਬਰ

Tuesday, Mar 20, 2018 - 01:33 PM (IST)

ਸਕੂਲੀ ਬੱਚਾ ਬਣਾ ਕੇ ਪਾਰਲੀਮੈਂਟ ਪੁੱਜੇ ਸੰਸਦੀ ਮੈਂਬਰ

ਨਵੀਂ ਦਿੱਲੀ— ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਕਈ ਦਿਨਾਂ ਤੋਂ ਸੰਸਦ ਦੇ ਦੋਹਾਂ ਸਦਨਾਂ 'ਚ ਹੋ ਰਹੇ ਹੰਗਾਮਿਆਂ ਵਿਚਕਾਰ ਟੀ.ਡੀ.ਪੀ ਦੇ ਸੰਸਦ ਸ਼ਿਵਾਪ੍ਰਸਾਦ ਅੱਜ ਵਿਰੋਧ ਜਤਾਉਣ ਲਈ ਵਿਦਿਆਰਥੀ ਬਣ ਕੇ ਸੰਸਦ ਭਵਨ ਆਏ। ਉਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਵਿਦਿਆਰਥੀ ਪੀ.ਐਮ ਨਰਿੰਦਰ ਮੋਦੀ ਤੋਂ ਨਾਰਾਜ਼ ਹਨ, ਇਸ ਲਈ ਉਹ ਵਿਦਿਆਰਥੀ ਬਣ ਕੇ ਇੱਥੇ ਪੁੱਜੇ ਹਨ।
ਇਸ ਤੋਂ ਪਹਿਲੇ ਸ਼ਿਵਾਪ੍ਰਸਾਦ ਸੰਸਦ 'ਚ ਮਛੁਆਰੇ ਦਾ ਵੇਸ਼ ਬਣਾ ਕੇ ਪੁੱਜੇ ਸਨ। ਇਸ ਵਿਚਕਾਰ ਉਨ੍ਹਾਂ ਨੇ ਕਿਹਾ ਸੀ ਕਿ ਉਹ ਪੀ.ਐਮ ਮੋਦੀ ਨੂੰ ਆਪਣੇ ਜਾਲ 'ਚ ਫਸਾਉਣਾ ਚਾਹੁੰਦੇ ਹਨ ਕਿਉਂਕਿ ਉਹ ਦੇਸ਼ 'ਚ ਨਹੀਂ ਰਹਿੰਦੇ ਸਗੋਂ ਵਿਦੇਸ਼ ਘੁੰਮਦੇ ਰਹਿੰਦੇ ਹਨ। ਇੰਨੀ ਦਿਨੋਂ ਸੰਸਦ ਕੰਪਲੈਕਸ 'ਚ ਸ਼ਿਵਾ ਸਾਰੇ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣੇ ਹੋਏ ਹਨ ਅਤੇ ਰੋਜ ਆਪਣੇ ਨਵੇਂ-ਨਵੇਂ ਅਵਤਾਰ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਹਨ।

 


Related News