ਸਕੂਲ ਬੱਸ ਦੀ ਬ੍ਰੇਕ ਹੋਈ ਫੇਲ੍ਹ, ਕਈ ਗੱਡੀਆਂ ਮਾਰੀ ਟੱਕਰ; ਇਕ ਦੀ ਮੌਤ
Monday, May 12, 2025 - 02:55 PM (IST)

ਭੋਪਾਲ- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਸਭ ਤੋਂ ਰੁਝੇ ਬਾਣਗੰਗਾ ਚੌਰਾਹੇ 'ਤੇ ਸੋਮਵਾਰ ਨੂੰ ਬ੍ਰੇਕ ਫੇਲ੍ਹ ਹੋਣ ਤੋਂ ਬਾਅਦ ਬੇਕਾਬੂ ਹੋ ਕੇ ਇਕ ਸਕੂਲ ਬੱਸ ਨੇ ਕਈ ਗੱਡੀਆਂ ਨੂੰ ਟੱਕਰ ਮਾਰ ਦਿੱਤੀ, ਜਿਸ 'ਚ ਇਕ ਔਰਤ ਦੀ ਮੌਤ ਹੋ ਗਈ, ਜਦੋਂ ਕਿ 6 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਇਹ ਹਾਦਸਾ ਬਾਣਗੰਗਾ ਚੌਰਾਹੇ ਦੀ ਲਾਲ ਬੱਤੀ 'ਤੇ ਵਾਪਰਿਆ। ਟੀਟੀ ਨਗਰ ਪੁਲਸ ਸਟੇਸ਼ਨ ਦੇ ਮੁਖੀ ਸੁਧੀਰ ਅਰਜਾਰੀਆ ਨੇ ਦੱਸਿਆ ਕਿ ਹਾਦਸੇ 'ਚ ਮਹਿਲਾ ਡਾਕਟਰ ਆਇਸ਼ਾ ਖਾਨ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ।
ਇਸ ਘਟਨਾ ਨਾਲ ਸਬੰਧਤ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ 'ਚ ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਕ ਤੇਜ਼ ਰਫ਼ਤਾਰ ਪੀਲੀ ਸਕੂਲ ਬੱਸ ਲਾਲ ਬੱਤੀ 'ਤੇ ਖੜ੍ਹੀ ਇਕ ਕਾਰ ਨੂੰ ਟੱਕਰ ਮਾਰਦੀ ਹੈ ਅਤੇ ਫਿਰ ਪਿੱਛੇ ਤੋਂ ਇਕ ਮੋਟਰਸਾਈਕਲ ਅਤੇ ਇਕ ਸਕੂਟਰ ਨੂੰ ਟੱਕਰ ਮਾਰਦੀ ਹੋਈ ਅੱਗੇ ਨਿਕਲ ਜਾਂਦੀ ਹੈ। ਵੀਡੀਓ 'ਚ ਇਹ ਵੀ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕੁੜੀ ਬੱਸ ਨਾਲ ਟਕਰਾ ਜਾਂਦੀ ਹੈ। ਪੁਲਸ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਇਆ ਵਿਅਕਤੀ ਬੀਏਐੱਮਐੱਸ ਡਾਕਟਰ ਸੀ ਅਤੇ ਜੇਪੀ ਹਸਪਤਾਲ 'ਚ ਇੰਟਰਨਸ਼ਿਪ ਕਰ ਰਿਹਾ ਸੀ। ਪੁਲਸ ਨੇ ਦੱਸਿਆ ਕਿ ਹਾਦਸੇ 'ਚ 6 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਮੀਦੀਆ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ 'ਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8