ਸਕੂਲਾਂ ਦਾ ਬਦਲਿਆ ਸਮਾਂ, ਹੁਣ 12.30 ਵਜੇ ਹੋਵੇਗੀ ਛੁੱਟੀ, UP ਪ੍ਰਸ਼ਾਸਨ ਦਾ ਵੱਡਾ ਫੈਸਲਾ

Monday, Apr 20, 2026 - 12:28 PM (IST)

ਸਕੂਲਾਂ ਦਾ ਬਦਲਿਆ ਸਮਾਂ, ਹੁਣ 12.30 ਵਜੇ ਹੋਵੇਗੀ ਛੁੱਟੀ, UP ਪ੍ਰਸ਼ਾਸਨ ਦਾ ਵੱਡਾ ਫੈਸਲਾ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ 'ਚ ਵਧਦੀ ਗਰਮੀ ਅਤੇ ਲੂ ਦੇ ਖਤਰੇ ਨੂੰ ਦੇਖਦੇ ਹੋਏ ਜਮਾਤ 1 ਤੋਂ 8ਵੀਂ ਤੱਕ ਦੇ ਸਾਰੇ ਸਕੂਲਾਂ 'ਚ ਸਮਾਂ ਬਦਲ ਦਿੱਤਾ ਗਿਆ। ਹੁਣ ਸਕੂਲਾਂ ਦਾ ਸਮਾਂ 7.30 ਵਜੇ ਤੋਂ ਦੁਪਹਿਰ 12.30 ਵਜੇ ਤੱਕ ਕੀਤਾ ਜਾਵੇਗਾ। ਪਹਿਲੇ ਸਕੂਲ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲ ਰਹੇ ਸਨ। 

ਇਹ ਫ਼ੈਸਲਾ ਭਿਆਨਕ ਗਰਮੀ ਨੂੰ ਦੇਖਦੇ ਹੋਏ ਲਿਆ ਗਿਆ ਹੈ। ਕਿਉਂਕਿ ਤੇਜ਼ ਧੁੱਪ ਅਤੇ ਲੂ ਕਾਰਨ ਬੀਮਾਰੀਆਂ ਦਾ ਖਤਰਾ ਵਧ ਗਿਆ ਹੈ। ਮੌਸਮ ਵਿਭਾਗ ਨੇ ਵੀ ਆਉਣ ਵਾਲੇ ਦਿਨਾਂ 'ਚ ਭਿਆਨਕ ਗਰਮੀ ਅਤੇ ਲੂ ਚੱਲਣ ਦੀ ਚਿਤਾਵਨੀ ਜਾਰੀ ਕੀਤੀ ਹੈ।ਇਸ ਤੋਂ ਬਾਅਦ ਸਿੱਖਿਆ ਸੰਗਠਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਕੂਲ ਦੇ ਸਮੇਂ 'ਚ ਤਬਦੀਲੀ ਦੀ ਮੰਗ ਚੁੱਕੀ ਸੀ। ਇਸ ਮੰਗ ਨੂੰ ਲੈ ਕੇ ਜੂਨੀਅਰ ਹਾਈ ਸਕੂਲ ਸਿੱਖਿਅਕ ਸੰਘ ਅਤੇ ਪ੍ਰਾਇਮਰੀ ਸਿੱਖਿਅਕ ਸੰਘ ਸਮੇਤ ਕਈ ਸੰਗਠਨਾਂ ਨੇ ਜ਼ਿਲ੍ਹਆ ਅਧਿਕਾਰੀ ਸੀਪੀ ਸਿੰਘ ਨਾਲ ਮੁਲਾਕਾਤ ਕੀਤੀ ਸੀ। ਸੰਗਠਨਾਂ ਨੇ ਕਿਹਾ ਕਿਛੋਟੇ ਬੱਚਿਆਂ ਨੂੰ ਲੈ ਗਰਮੀ 'ਚ ਆਉਣ-ਜਾਣ ਅਤੇ ਪੜ੍ਹਾਈ ਦੌਰਾਨ ਕਾਫ਼ੀ ਪਰੇਸ਼ਾਨੀ ਹੋ ਗਰਹੀ ਸੀ। ਇਸ ਕਾਰਨ ਪ੍ਰਸ਼ਾਸਨ ਨੇ ਤੁਰੰਤ ਪ੍ਰਭਾਵ ਤੋਂ ਸਕੂਲਾਂ ਦੇ ਸਮੇਂ 'ਚ ਤਬਦੀਲੀ ਦਾ ਆਦੇਸ਼ ਜਾਰੀ ਕਰ ਦਿੱਤਾ ਹੈ ਤਾਂ ਕਿ ਵਿਦਿਆਰਥੀਆਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News