ਰਾਘਵ ਚੱਢਾ ਦੇ ਰਾਜ ਸਭਾ ਤੋਂ ਮੁਲਤਵੀ ਸਬੰਧੀ ਪਟੀਸ਼ਨ ''ਤੇ SC ਭਲਕੇ ਕਰੇਗਾ ਸੁਣਵਾਈ
Sunday, Oct 29, 2023 - 02:02 PM (IST)
ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਨੇਤਾ ਰਾਘਵ ਚੱਢਾ ਨੂੰ ਰਾਜ ਸਭਾ ਤੋਂ ਅਣਮਿੱਥੇ ਸਮੇਂ ਲਈ ਮੁਅੱਤਲ ਕੀਤੇ ਜਾਣ ਦੇ ਖਿਲਾਫ਼ ਉਨ੍ਹਾਂ ਵਲੋਂ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਸੋਮਵਾਰ ਨੂੰ ਸੁਣਵਾਈ ਕਰੇਗਾ। ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਨੇ 16 ਅਕਤੂਬਰ ਨੂੰ ਚੱਢਾ ਦੀ ਪਟੀਸ਼ਨ 'ਤੇ ਰਾਜ ਸਭਾ ਸਕੱਤਰੇਤ ਨੂੰ ਜਵਾਬ ਦੇਣ ਨੂੰ ਕਿਹਾ ਸੀ। ਅਦਾਲਤ ਨੇ ਇਸ ਮੁੱਦੇ 'ਤੇ ਫ਼ੈਸਲਾ ਕਰਨ ਲਈ ਅਟਾਰਨੀ ਜਨਰਲ ਆਰ. ਵੈਂਕਟਰਮਾਨੀ ਤੋਂ ਮਦਦ ਵੀ ਮੰਗੀ ਹੈ।
ਇਹ ਵੀ ਪੜ੍ਹੋ- ਰਾਘਵ ਚੱਢਾ ਦੀ ਮੁਅੱਤਲੀ ਮਾਮਲੇ 'ਚ SC ਦਾ ਦਖ਼ਲ, ਰਾਜ ਸਭਾ ਸਕੱਤਰੇਤ ਨੂੰ ਨੋਟਿਸ ਜਾਰੀ ਕਰ ਮੰਗਿਆ ਜਵਾਬ
ਬੈਂਚ ਨੇ ਰਾਘਵ ਵਲੋਂ ਪੇਸ਼ ਸੀਨੀਅਰ ਵਕੀਲ ਰਾਕਸ਼ ਦ੍ਰਿਵੇਦੀ ਅਤੇ ਸ਼ਾਦਾਨ ਫਰਾਸਤ ਦੀ ਇਸ ਦਲੀਲ 'ਤੇ ਗੌਰ ਕੀਤਾ ਮੁਲਤਵੀ ਉਸ ਸੈਸ਼ਨ ਤੋਂ ਅੱਗੇ ਦੇ ਸਮੇਂ ਲਈ ਨਹੀਂ ਹੋ ਸਕਦੀ, ਜਿਸ ਵਿਚ ਮੈਂਬਰ ਨੂੰ ਮੁਅੱਤਲ ਕੀਤੇ ਜਾਣ ਦਾ ਫ਼ੈਸਲਾ ਸੀ। ਦੱਸ ਦੇਈਏ ਕਿ ਰਾਜ ਸਭਾ 'ਚ 11 ਅਗਸਤ ਨੂੰ ਉੱਚ ਸਦਨ ਦੇ ਨੇਤਾ ਪਿਊਸ਼ ਗੋਇਲ ਨੇ ਰਾਘਵ ਨੂੰ ਮੁਅੱਤਲ ਕੀਤੇ ਜਾਣ ਦਾ ਮਤਾ ਪੇਸ਼ ਕੀਤਾ ਸੀ, ਜਿਸ ਨੂੰ ਸਦਨ ਨੇ ਸਵੀਕਾਰ ਕਰ ਲਿਆ ਸੀ। ਰਾਘਵ 'ਤੇ ਦਿੱਲੀ ਰਾਜਧਾਨੀ ਖੇਤਰ (ਸੋਧ) ਬਿੱਲ, 2023 ਨੂੰ ਰਾਜ ਸਭਾ ਦੀ ਸਲੈਕਟ ਕਮੇਟੀ ਕੋਲ ਭੇਜਣ ਦਾ ਪ੍ਰਸਤਾਵ ਕਰਨ ਲਈ ਸਦਨ ਦੇ ਕੁਝ ਮੈਂਬਰਾਂ ਤੋਂ ਸਹਿਮਤੀ ਲਏ ਬਿਨਾਂ ਹੀ ਉਨ੍ਹਾਂ ਦਾ ਨਾਂ ਪ੍ਰਸਤਾਵਿਤ ਕਮੇਟੀ ਲਈ ਸੁਝਾਉਣ ਦਾ ਦੋਸ਼ ਹੈ।
ਇਹ ਵੀ ਪੜ੍ਹੋ- ਹੱਥ 'ਚ ਦਾਤਰੀ ਤੇ ਸਿਰ 'ਤੇ ਸਾਫਾ ਬੰਨ੍ਹ ਖੇਤਾਂ 'ਚ ਝੋਨੇ ਦੀ ਕਟਾਈ ਕਰਦੇ ਆਏ ਨਜ਼ਰ ਰਾਹੁਲ ਗਾਂਧੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8