ਖਤਰਨਾਕ ਮੋੜ ''ਤੇ ਹੈ ਸੋਸ਼ਲ ਮੀਡੀਆ ਦੀ ਗਲਤ ਵਰਤੋਂ, ਸਰਕਾਰ ਦੇਵੇ ਦਖਲ : ਸੁਪਰੀਮ ਕੋਰਟ

Tuesday, Sep 24, 2019 - 03:26 PM (IST)

ਖਤਰਨਾਕ ਮੋੜ ''ਤੇ ਹੈ ਸੋਸ਼ਲ ਮੀਡੀਆ ਦੀ ਗਲਤ ਵਰਤੋਂ, ਸਰਕਾਰ ਦੇਵੇ ਦਖਲ : ਸੁਪਰੀਮ ਕੋਰਟ

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਦੇਸ਼ 'ਚ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਹੋ ਰਹੀ ਹੈ, ਜੋ ਬਹੁਤ ਖਤਰਨਾਕ ਹੈ। ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ ਹੈ ਕਿ ਉਹ ਉਸ ਨੂੰ ਸੋਸ਼ਲ ਮੀਡੀਆ ਦੀ ਗਲਤ ਵਰਤੋਂ 'ਤੇ ਰੋਕ ਸੰਬੰਧੀ ਦਿਸ਼ਾ-ਨਿਰਦੇਸ਼ ਬਣਾਉਣ ਦੀ ਸਮੇਂ-ਹੱਦ ਦੱਸਣ। ਕੋਰਟ ਨੇ ਕਿਹਾ ਕਿ ਸਰਕਰਾ ਨੂੰ ਜਲਦ ਤੋਂ ਜਲਦ ਇਸ ਮੁੱਦੇ ਨਾਲ ਨਜਿੱਠਣ ਲਈ ਕਦਮ ਚੁੱਕਣਾ ਚਾਹੀਦਾ।

ਜੱਜ ਦੀਪਕ ਗੁਪਤਾ ਅਤੇ ਜੱਜ ਅਨਿਰੁੱਧ ਬੋਸ ਦੀ ਬੈਂਚ ਨੇ ਇਸ ਗੱਲ 'ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਮੈਸੇਜ਼ ਫੈਲਾਉਣ ਵਾਲੇ ਅਸਲੀ ਸ਼ਖਸ ਦੀ ਪਛਾਣ ਨਹੀਂ ਹੋ ਪਾ ਰਹੀ ਹੈ। ਸੋਸ਼ਲ ਮੀਡੀਆ 'ਤੇ ਸੰਦੇਸ਼, ਸਮੱਗਰੀ ਉਪਲੱਬਧ ਕਰਵਾਉਣ ਵਾਲੇ ਦਾ ਪਤਾ ਲਗਾਉਣਾ ਇਕ ਗੰਭੀਰ ਮੁੱਦਾ ਹੈ ਅਤੇ ਇਸ ਲਈ ਨੀਤੀ ਦੀ ਲੋੜ ਹੈ। ਬੈਂਚ ਨੇ ਕਿਹਾ ਕਿ ਸਰਕਾਰ ਨੂੰ ਹੁਣ ਕਦਮ ਚੁੱਕਣ ਦੀ ਲੋੜ ਹੈ।

ਸੁਪਰੀਮ ਕੋਰਟ ਨੇ ਕਿਹਾ ਕਿ ਆਨਲਾਈਨ ਅਪਰਾਧ ਅਤੇ ਸੋਸ਼ਲ ਮੀਡੀਆ 'ਤੇ ਗਲਤ ਜਾਣਕਾਰੀ ਪਾਉਣ ਵਾਲੇ ਲੋਕਾਂ ਨੂੰ ਟਰੈਕ ਕੀਤਾ ਜਾਣਾ ਚਾਹੀਦਾ। ਕੋਰਟ ਨੇ ਕਿਹਾ ਕਿ ਅਸੀਂ ਇਸ ਨੂੰ ਇਸ ਤਰ੍ਹਾਂ ਹੀ ਇਹ ਕਹਿ ਕੇ ਨਹੀਂ ਛੱਡ ਸਕਦੇ ਕਿ ਸਾਡੇ ਕੋਲ ਇਸ ਨੂੰ ਰੋਕਣ ਦੀ ਤਕਨਾਲੋਜੀ ਨਹੀਂ ਹੈ। ਜੇਕਰ ਸਰਕਾਰ ਕੋਲ ਇਸ ਨੂੰ ਰੋਕਣ ਦੀ ਤਕਨੀਕ ਹੈ ਤਾਂ ਇਸ ਨੂੰ ਰੋਕੇ। ਕੋਰਟ ਨੇ ਕਿਹਾ ਕਿ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਖਤਰਨਾਕ ਮੋੜ 'ਤੇ ਪਹੁੰਚ ਚੁਕੀ ਹੈ ਅਤੇ ਹੁਣ ਸਰਕਾਰ ਨੂੰ ਇਸ 'ਚ ਦਖਲ ਦੇਣਾ ਹੀ ਚਾਹੀਦਾ।


author

DIsha

Content Editor

Related News