SC ਦੀ ਦਿੱਲੀ ਸਰਕਾਰ ਨੂੰ ਫਟਕਾਰ, ਕਿਹਾ- ਵੱਡਿਆਂ ਲਈ ਫਰਕ ਫਰਾਮ ਹੋਮ ਤਾਂ ਬੱਚਿਆਂ ਲਈ ਕਿਉਂ ਖੁੱਲ੍ਹੇ ਸਕੂਲ?
Thursday, Dec 02, 2021 - 12:31 PM (IST)
ਨਵੀਂ ਦਿੱਲੀ- ਦਿੱਲੀ ’ਚ ਵੱਧ ਰਹੇ ਹਵਾ ਪ੍ਰਦੂਸ਼ਣ ਦਰਮਿਆਨ ਸਕੂਲ ਖੁੱਲ੍ਹੇ ਜਾਣ ਦੇ ਮਾਮਲੇ ਨੂੰ ਸੁਪਰੀਮ ਕੋਰਟ ਨੇ ਗੰਭੀਰਤਾ ਨਾਲ ਲੈਂਦੇ ਹੋਏ ਕੇਜਰੀਵਾਲ ਸਰਕਾਰ ਨੂੰ ਫਟਕਾਰ ਲਗਾਈ ਹੈ। ਕੋਰਟ ਨੇ ਦਿੱਲੀ ਸਰਕਾਰ ਤੋਂ ਪੁੱਛਿਆ ਕਿ ਪ੍ਰਦੂਸ਼ਣ ਦਰਮਿਆਨ ਸਕੂਲ ਕਿਉਂ ਖੋਲ੍ਹੇ ਗਏ ਹਨ। ਜਦੋਂ ਵੱਡੇ ਲੋਕਾਂ ਲਈ ਦਿੱਲੀ ’ਚ ਵਰਕ ਫਰਾਮ ਹੋਮ ਲਾਗੂ ਕੀਤਾ ਗਿਆ ਹੈ ਤਾਂ ਆਖ਼ਿਰ ਬੱਚਿਆਂ ਲਈ ਸਕੂਲ ਕਿਉਂ ਖੋਲ੍ਹੇ ਗਏ ਹਨ।
ਇਹ ਵੀ ਪੜ੍ਹੋ : ਦੇਸ਼ ’ਚ ਮੁੜ ਵਧੇ ਕੋਰੋਨਾ ਦੇ ਮਾਮਲੇ, ਇੰਨੇ ਨਵੇਂ ਮਾਮਲੇ ਆਏ ਸਾਹਮਣੇ
ਸੁਣਵਾਈ ਦੌਰਾਨ ਜਸਟਿਸ ਸੂਰੀਆਕਾਂਤ ਨੇ ਨੌਜਵਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਵੀ ਸਰਕਾਰ ਨੂੰ ਫਟਕਾਰ ਲਗਈ। ਦਰਅਸਲ ਦਿੱਲੀ ਸਰਕਾਰ ਵਲੋਂ ਕੁਝ ਨੌਜਵਾਨਾਂ ਨੇ ਸੜਕ ਦੇ ਕਿਨਾਰੇ ਖੜ੍ਹੇ ਹੋ ਕੇ ਰੈੱਡ ਲਾਈਟ ’ਤੇ ‘ਕਾਰ ਦਾ ਇੰਜਣ ਬੰਦ’ ਕਰਨ ਦਾ ਸੰਦੇਸ਼ ਦਿੱਤਾ ਸੀ। ਇਨ੍ਹਾਂ ਪੋਸਟਰਾਂ ’ਤੇ ਕੇਜਰੀਵਾਲ ਦੀ ਵੀ ਫ਼ੋਟੋ ਸੀ। ਚੀਫ਼ ਜਸਟਿਸ ਐੱਨ.ਵੀ. ਰਮੰਨਾ ਨੇ ਕਿਹਾ,‘‘ਦਿੱਲੀ ਸਰਕਾਰ ਕਹਿ ਰਹੀ ਹੈ ਕਿ ਉਸ ਨੇ ਵਰਕ ਫਰਾਮ ਹੋਮ ਲਾਗੂ ਕੀਤਾ, ਸਕੂਲ ਬੰਦ ਕੀਤੇ ਪਰ ਇਹ ਸਭ ਦਿੱਸ ਹੀ ਨਹੀਂ ਰਿਹਾ।
ਇਹ ਵੀ ਪੜ੍ਹੋ : ਭਾਜਪਾ ’ਚ ਸ਼ਾਮਲ ਹੋਏ ਮਨਜਿੰਦਰ ਸਿੰਘ ਸਿਰਸਾ
ਸੁਪਰੀਮ ਕੋਰਟ ਨੇ ਕਿਹਾ,‘‘ਤੁਸੀਂ ਰੋਜ਼ ਹਲਫਨਾਮਾ ਪੇਸ਼ ਕਰ ਰਹੇ ਹੋ, ਕਮੇਟੀ ਰਿਪੋਰਟ ਸਭ ਦੇ ਰਹੇ ਹੋ ਪਰ ਗਰਾਊਂਡ ’ਤੇ ਕੀ ਹੋ ਰਿਹਾ ਹੈ।’’ ਕੋਰਟ ਨੇ ਕਿਹਾ,‘‘ਤੁਸੀਂ ਇਹ ਦੱਸੋ ਕਿ ਕਿਉਂ ਨੌਜਵਾਨਾਂ ਨੂੰ ਸੜਕਾਂ ਦਰਮਿਆਨ ਇਨ੍ਹਾਂ ਬੈਨਰਾਂ ਨਾਲ ਖੜ੍ਹਾ ਕੀਤਾ ਗਿਆ। ਉਹ ਇੱਥੇ ਤੁਹਾਡੇ ਪ੍ਰਚਾਰ ਲਈ ਸਨ। ਕਿਸੇ ਨੂੰ ਉਨ੍ਹਾਂ ਦੀ ਸਿਹਤ ਬਾਰੇ ਸੋਚਣਾ ਚਾਹੀਦਾ। ਇਸ ’ਤੇ ਦਿੱਲੀ ਸਰਕਾਰ ਵਲੋਂ ਪੇਸ਼ ਅਭਿਸ਼ੇਕ ਸਿੰਘਵੀ ਨੇ ਕਿਹਾ, ਉਹ ਸਿਵਲ ਡਿਫੈਂਸ ਵਲੰਟੀਅਰ ਸਨ। ਜੇਕਰ ਤੁਸੀਂ ਕਹਿੰਦੇ ਹੋ ਤਾਂ ਅਸੀਂ ਉਨ੍ਹਾਂ ਨੂੰ ਹੋਰ ਉਪਕਰਣ ਦੇ ਦੇਵਾਂਗੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈੰਟ ਬਾਕਸ ’ਚ ਦਿਓ ਜਵਾਬ