ਸੁਪਰੀਮ ਕੋਰਟ ਨੇ ਜਗਦੀਸ਼ ਚਹਲ ਭੋਲਾ ਨੂੰ ਦਿੱਤੀ ਪੈਰੋਲ
Wednesday, Jun 17, 2020 - 11:19 AM (IST)
ਨਵੀਂ ਦਿੱਲੀ (ਅਨਸ) : ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ 'ਚ ਤੇਜ਼ੀ ਨਾਲ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਅਜਿਹੇ 'ਚ ਹੁਣ ਸੁਪਰੀਮ ਕੋਰਟ ਨੇ ਵੀ ਕੋਰੋਨਾ 'ਤੇ ਟਿੱਪਣੀ ਕੀਤੀ ਹੈ। ਜਸਟਿਸ ਆਰ.ਐੱਫ. ਨਰੀਮਨ ਨੇ ਕਿਹਾ ਕਿ ਹਰ ਦਿਨ ਕੋਵਿਡ-19 ਕਾਰਨ ਹਾਲਾਤ ਗੰਭੀਰ ਹੁੰਦੇ ਜਾ ਰਹੀ ਹਨ। ਸੁਪਰੀਮ ਕੋਰਟ ਨੇ ਇਹ ਟਿੱਪਣੀ ਪੰਜਾਬ ਦੇ ਵਪਾਰੀ ਜਗਜੀਤ ਸਿੰਘ ਚਹਲ ਦੀ ਪੈਰੋਲ ਮਾਮਲੇ 'ਚ ਸੁਣਵਾਈ ਦੌਰਾਨ ਕੀਤੀ। ਸੁਪਰੀਮ ਕੋਰਟ ਨੇ ਕਿਹਾ ਕਿਸੇ ਨੂੰ ਦੁਬਾਰਾ ਜੇਲ੍ਹ ਕਿਵੇਂ ਭੇਜ ਸਕਦੇ ਹਾਂ, ਜਦੋਂ ਜੇਲ੍ਹਾਂ 'ਚ ਕੈਦੀ ਜ਼ਿਆਦਾ ਹੋਣ। ਕੈਦੀ ਨੂੰ ਵਾਪਸ ਜੇਲ੍ਹ ਭੇਜਣ ਦਾ ਅਜੇ ਕੋਈ ਮਤਲਬ ਨਹੀਂ ਹੈ। ਕੋਰਟ ਨੇ ਦੋਸ਼ੀ ਚਹਲ ਨੂੰ ਪੈਰੋਲ ਦਿੱਤੀ ਹੈ, ਕੋਰਟ ਨੇ ਇਹ ਪੈਰੋਲ ਦੋਸ਼ੀ ਚਹਲ ਨੂੰ ਹਾਈਕੋਰਟ 'ਚ ਉਸ ਦੀ ਅਪੀਲ ਵਿਚਾਰ ਅਧੀਨ ਹੋਣ ਤੱਕ ਦਿੱਤੀ ਹੈ। ਜਗਦੀਸ਼ ਚਹਲ ਭੋਲਾ ਨਸ਼ੇ ਦੇ ਮਾਮਲੇ 'ਚ ਵੀ ਦੋਸ਼ੀ ਹੈ।
ਕੋਰਟ ਨੇ 23 ਮਾਰਚ ਨੂੰ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 7 ਸਾਲ ਤੱਕ ਦੀ ਜੇਲ੍ਹ ਦੀ ਸਜਾ ਵਾਲੇ ਗੁਨਾਹਾਂ ਨਾਲ ਸਬੰਧਤ ਕੈਦੀਆਂ ਅਤੇ ਅਪਰਾਧੀਆਂ ਨੂੰ ਪੈਰੋਲ ਜਾਂ ਅੰਤਰਿਮ ਜ਼ਮਾਨਤ ਦੇਣ ਲਈ ਇੱਕ ਉੱਚ ਪੱਧਰੀ ਕਮੇਟੀ ਗਠਿਤ ਕਰਣ ਦਾ ਨਿਰਦੇਸ਼ ਦਿੱਤਾ ਸੀ। ਨਿਰਦੇਸ਼ ਜੇਲ੍ਹਾਂ 'ਚ ਭੀੜ ਨੂੰ ਘੱਟ ਕਰਣ ਦੇ ਮੱਦੇਨਜ਼ਰ ਜਾਰੀ ਕੀਤਾ ਗਿਆ ਸੀ।