SBI ਨੇ SC ’ਚ ਪੇਸ਼ ਕੀਤਾ ਹਲਫਨਾਮਾ, ਚੋਣ ਕਮਿਸ਼ਨ ਨੂੰ ਸੌਂਪੇ ਚੋਣ ਬਾਂਡਾਂ ਦੇ ਵੇਰਵੇ

Thursday, Mar 14, 2024 - 01:01 PM (IST)

ਨਵੀਂ ਦਿੱਲੀ (ਭਾਸ਼ਾ) - ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ 1 ਅਪ੍ਰੈਲ, 2019 ਤੋਂ 15 ਫਰਵਰੀ, 2024 ਤੱਕ ਦੇ 4 ਸਾਲਾਂ ਵਿਚ ਸਿਆਸੀ ਪਾਰਟੀਆਂ ਨੇ ਕੁੱਲ 22,217 ਚੋਣ ਬਾਂਡ ਖਰੀਦੇ ਜਿਸ ਵਿਚੋਂ 22,030 ਬਾਂਡ ਕੈਸ਼ ਕੀਤੇ ਗਏ। ਸੁਪਰੀਮ ਕੋਰਟ ਵਿਚ ਦਾਇਰ ਇਕ ਹਲਫ਼ਨਾਮੇ ਵਿਚ ਐੱਸ. ਬੀ. ਆਈ. ਨੇ ਕਿਹਾ ਕਿ ਅਦਾਲਤ ਦੇ ਨਿਰਦੇਸ਼ਾਂ ਮੁਤਾਬਕ ਉਸਨੇ 12 ਮਾਰਚ ਨੂੰ ਕਾਰੋਬਾਰ ਬੰਦ ਹੋਣ ਤੋਂ ਪਹਿਲਾਂ ਚੋਣ ਕਮਿਸ਼ਨ ਨੂੰ ਚੋਣ ਬਾਂਡਾਂ ਦੇ ਵੇਰਵੇ ਸੌਂਪ ਦਿੱਤੇ।

ਇਹ ਵੀ ਪੜ੍ਹੋ :   ਹੁਣ ਤੁਸੀਂ ਨਹੀਂ ਖਾ ਸਕੋਗੇ ਗੋਭੀ ਮੰਚੂਰੀਅਨ ਅਤੇ ਕਾਟਨ ਕੈਂਡੀ, ਇਨ੍ਹਾਂ ਭੋਜਨ ਪਦਾਰਥਾਂ 'ਤੇ ਲੱਗੀ ਪਾਬੰਦੀ

ਹਲਫ਼ਨਾਮੇ ’ਚ ਕਿਹਾ ਗਿਆ ਹੈ ਕਿ ਹਰੇਕ ਚੋਣ ਬਾਂਡ ਦੀ ਖਰੀਦ ਦੀ ਮਿਤੀ, ਖਰੀਦਦਾਰ ਦਾ ਨਾਂ ਅਤੇ ਖਰੀਦੇ ਗਏ ਬਾਂਡ ਦੇ ਮੁੱਲ ਸਮੇਤ ਸਾਰੇ ਵੇਰਵੇ ਪੇਸ਼ ਕੀਤੇ ਗਏ ਹਨ। ਐੱਸ. ਬੀ. ਆਈ. ਦੇ ਚੇਅਰਮੈਨ ਦਿਨੇਸ਼ ਕੁਮਾਰ ਖਾਰਾ ਵੱਲੋਂ ਦਾਇਰ ਹਲਫ਼ਨਾਮੇ ਵਿਚ ਕਿਹਾ ਗਿਆ ਹੈ ਕਿ ਬੈਂਕ ਨੇ ਚੋਣ ਕਮਿਸ਼ਨ ਨੂੰ ਚੋਣ ਬਾਂਡ ਕੈਸ਼ ਕਰਵਾਉਣ ਦੀ ਤਰੀਕ, ਚੰਦਾ ਪ੍ਰਾਪਤ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੇ ਨਾਂ ਅਤੇ ਬਾਂਡ ਦੇ ਮੁੱਲ ਵਰਗ ਵਰਗੇ ਵੇਰਵੇ ਵੀ ਦਿੱਤੇ ਹਨ।

ਇਹ ਵੀ ਪੜ੍ਹੋ :    Mutual Fund 'ਚ ਔਰਤਾਂ ਕਰ ਰਹੀਆਂ ਹਨ ਭਾਰੀ ਨਿਵੇਸ਼,  21% ਵਧੀ ਹਿੱਸੇਦਾਰੀ

ਇਸ ਵਿਚ ਕਿਹਾ ਗਿਆ ਹੈ ਕਿ 1 ਅਪ੍ਰੈਲ, 2019 ਤੋਂ 15 ਫਰਵਰੀ, 2024 ਦੀ ਮਿਆਦ ਦੌਰਾਨ ਕੁੱਲ 22,217 ਬਾਂਡ ਖਰੀਦੇ ਗਏ। ਹਲਫਨਾਮੇ ਵਿਚ ਕਿਹਾ ਗਿਆ ਹੈ ਕਿ 1 ਅਪ੍ਰੈਲ, 2019 ਤੋਂ 11 ਅਪ੍ਰੈਲ, 2019 ਦੇ ਵਿਚਕਾਰ ਕੁੱਲ 3346 ਚੋਣ ਬਾਂਡ ਖਰੀਦੇ ਗਏ ਅਤੇ 1609 ਕੈਸ਼ ਕਰਵਾਏ ਗਏ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ 12 ਅਪ੍ਰੈਲ, 2019 ਤੋਂ ਇਸ ਸਾਲ 15 ਫਰਵਰੀ ਤੱਕ ਕੁੱਲ 18,871 ਚੋਣ ਬਾਂਡ ਖਰੀਦੇ ਗਏ ਅਤੇ 20,421 ਕੈਸ਼ ਕਰਵਾਏ ਗਏ।

ਹਲਫ਼ਨਾਮੇ ’ਚ ਕਿਹਾ ਗਿਆ ਹੈ ਕਿ ਸਟੇਟ ਬੈਂਕ ਆਫ਼ ਇੰਡੀਆ ਕੋਲ ਰਿਕਾਰਡ ਤਿਆਰ ਹੈ ਜਿਸ ਵਿਚ ਖਰੀਦ ਦੀ ਮਿਤੀ, ਕੀਮਤ ਅਤੇ ਖਰੀਦਦਾਰ ਦਾ ਨਾਂ ਦਰਜ ਕੀਤਾ ਗਿਆ ਹੈ ਅਤੇ (ਸਿਆਸੀ ਪਾਰਟੀਆਂ ਸਬੰਧੀ) ਨਕਦੀਕਰਨ ਦੀ ਮਿਤੀ ਅਤੇ ਕੈਸ਼ ਕੀਤੇ ਗਏ ਬਾਂਡਾਂ ਦੀ ਕੀਮਤ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ :    ਕਾਰ 'ਚ ਸਾਰੀਆਂ ਸਵਾਰੀਆਂ ਲਈ ਸੀਟ ਬੈਲਟ ਲਗਾਉਣਾ ਹੋਵੇਗਾ ਲਾਜ਼ਮੀ, ਜੇਕਰ ਨਹੀਂ ਪਹਿਨੀ ਤਾਂ ਵੱਜੇਗਾ ਅਲਾਰਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News