‘31 ਪੈਸੇ’ ਪਿੱਛੇ SBI ਨੇ ਕਿਸਾਨ ਨੂੰ ਨਹੀਂ ਦਿੱਤੀ NOC, ਹਾਈ ਕੋਰਟ ਪੁੱਜਾ ਮਾਮਲਾ

Thursday, Apr 28, 2022 - 06:07 PM (IST)

ਨੈਸ਼ਨਲ ਡੈਸਕ– ਭਾਰਤੀ ਸਟੇਟ ਬੈਂਕ (SBI) ਨੂੰ ਗੁਜਰਾਤ ਹਾਈ ਕੋਰਟ ਨੇ ਵੀਰਵਾਰ ਨੂੰ ਸਖ਼ਤ ਫਟਕਾਰ ਲਗਾਈ। ਦਰਅਸਲ, ਬੈਂਕ ਨੇ ਇਕ ਕਿਸਾਨ ’ਤੇ ਸਿਰਫ਼ 31 ਪੈਸੇ ਬਾਕੀ ਹੋਣ ’ਤੇ ਨੋ ਡਿਊਜ਼ ਸਰਟੀਫਿਕੇਟ (no dues certificate) ਜਾਰੀ ਨਹੀਂ ਕੀਤਾ। ਪਰੇਸ਼ਾਨ ਕਿਸਾਨ ਨੇ ਗੁਜਰਾਤ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤਾਂ ਬੈਂਕ ਨੂੰ ਕੋਰਟ ਨੇ ਫਟਕਾਰ ਲਗਾਈ। ਹਾਈ ਕੋਰਟ ਨੇ ਕਿਹਾ ਕਿ ਇੰਨੀ ਘਟ ਰਾਸ਼ੀ ਬਕਾਇਆ ਹੋਣ ’ਤੇ ਸਰਟੀਫਿਕੇਟ ਜਾਰੀ ਨਾ ਕਰਨਾ ਪਰੇਸ਼ਾਨੀ ਤੋਂ ਸਿਵਾਏ ਕੁਝ ਨਹੀਂ ਹੈ।

ਇਹ ਵੀ ਪੜ੍ਹੋ– ਰਾਹੁਲ ਦੀ ਬੇਰੁਖ਼ੀ ਨੇ ਵੀ ਪ੍ਰਸ਼ਾਂਤ ਕਿਸ਼ੋਰ ਨੂੰ ਕੀਤਾ ਦੂਰ! ਐਨ ਮੌਕੇ ’ਤੇ ਚਲੇ ਗਏ ਵਿਦੇਸ਼

ਇਹ ਹੈ ਪੂਰਾ ਮਾਮਲਾ
ਇਕ ਕਿਸਾਨ ਨੇ ਸਟੇਟ ਬੈਂਕ ਆਫ ਇੰਡੀਆ ਤੋਂ ਲੋਨ ਲਿਆ ਸੀ, ਜਿਸਦਾ ਪੈਸਾ ਉਸਨੇ ਮੋੜ ਦਿੱਤੇ ਸਨ। ਸਿਰਫ਼ 31 ਪੈਸੇ ਬਾਕੀ ਰਹਿ ਗਏ ਸਨ। ਕਿਸਾਨ ਨੇ ਸਮਝਿਆ ਕਿ ਲੋਨ ਤਾਂ ਖ਼ਤਮ ਹੋ ਗਿਆ ਹੈ। ਕਿਸਾਨ ਨੂੰ ਜ਼ਮੀਨ ਖ਼ਰੀਦਣ ਲਈ ਐੱਨ.ਓ.ਸੀ. ਚਾਹੀਦੀ ਸੀ ਤਾਂ ਉਹ ਬੈਂਕ ਗਿਆ ਤਾਂ ਬੈਂਕ ’ਚ ਲੋਨ ਅਜੇ ਐਕਟਿਵ ਸੀ ਕਿਉਂਕਿ 31 ਪੈਸੇ ਬਕਾਇਆ ਸੀ। ਬੈਂਕ ਨੇ ਕਿਸਾਨ ਨੂੰ ਨੋ ਡਿਊਜ਼ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ। ਇਸਤੋਂ ਬਾਅਦ ਕਿਸਾਨ ਹਾਈ ਕੋਰਟ ਪਹੁੰਚਿਆ ਅਤੇ ਆਪਣਾ ਦਰਦ ਬਿਆਨ ਕੀਤਾ। ਜੱਜ ਭਾਰਗ ਕਰੀਆ ਨੇ ਬੈਂਕ ਮੈਨੇਜਰ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਇਹ ਕੁਝ ਜ਼ਿਆਦਾ ਹੀ ਹੋ ਗਿਆ ਹੈ।

ਇਹ ਵੀ ਪੜ੍ਹੋ– ਭਾਜਪਾ ਨੇਤਰੀ ਸ਼ਵੇਤਾ ਸਿੰਘ ਨੇ ਆਪਣੇ ਕਮਰੇ ’ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਕਤਲ ਦਾ ਖਦਸ਼ਾ

ਬੈਂਕ ਨੇ ਕੋਰਟ ਨੂੰ ਦੱਸਿਆ ਕਿ ਕਾਰਪ ਲੋਨ ਦੀ ਰਕਮ ਮੋੜਨ ਤੋਂ ਬਾਅਦ ਕਿਸੇ ’ਤੇ 31 ਪੈਸੇ ਬਕਾਇਆ ਹੈ, ਜਿਸ ਕਾਰਨ ਉਸ ਨੂੰ ਐੱਨ.ਓ.ਸੀ. ਨਹੀਂ ਦਿੱਤੀ ਗਈ, ਇਸ ’ਚੇ ਜੱਜ ਨੇ ਕਿਹਾ ਕਿ ਇੰਨੀ ਮਾਮੂਲੀ ਰਕਮ ਲਈ ਐੱਨ.ਓ.ਸੀ. ਨਾ ਦੇਣਾ ਇਕ ਤਰ੍ਹਾਂ ਪਰੇਸ਼ਾਨ ਕਰਨਾ ਹੈ। ਸੁਣਵਾਈ ਦੌਰਾਨ ਜੱਜ ਭਾਰਗਮ ਨੇ ਕਿਹਾ ਕਿ 31 ਪੈਸੇ ਦਾ ਬਕਾਇਆ? ਕੀ ਤੁਹਾਨੂੰ ਪਤਾ ਹੈ ਕਿ 50 ਪੈਸੇ ਤੋਂ ਘੱਟ ਦੀ ਕਿਸੇ ਵੀ ਰਕਮ ਦੀ ਅਣਦੇਖੀ ਕੀਤੀ ਜਾਂਦੀ ਹੈ। ਉੱਥੇ ਹੀ ਮਾਮਲੇ ’ਚ ਜੱਜ ਨੇ ਬੈਂਕ ਤੋਂ ਜਵਾਬ ਮੰਗਦੇ ਹੋਏ ਐਫੀਡੇਵਿਟ ਜਮ੍ਹਾ ਕਰਨ ਲਈ ਕਿਹਾ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 2 ਮਈ ਨੂੰ ਹੋਵੇਗੀ।

ਇਹ ਵੀ ਪੜ੍ਹੋ– ਐਪਲ ਦਾ ਵੱਡਾ ਐਲਾਨ: ਐਪ ਸਟੋਰ ਤੋਂ ਅਜਿਹੇ ਐਪਸ ਦੀ ਹੋਵੇਗੀ ਛੁੱਟੀ


Rakesh

Content Editor

Related News