‘ਮੈਂ ਤੈਨੂੰ ਪਿਆਰ ਕਰਦਾ ਹਾਂ’ ਕਹਿਣਾ ਕੁੜੀ ਦਾ ਅਪਮਾਨ ਨਹੀਂ, ਕੋਰਟ ਨੇ ਮੁੰਡੇ ਨੂੰ ਕੀਤਾ ਬਰੀ
Thursday, Feb 24, 2022 - 10:15 AM (IST)
ਮੁੰਬਈ (ਭਾਸ਼ਾ)- ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਸੈਕਸ ਸ਼ੋਸ਼ਣ ਤੋਂ ਬੱਚਿਆਂ ਦੀ ਸੁਰੱਖਿਆ (ਪਾਕਸੋ) ਐਕਟ ਤਹਿਤ ਦੋਸ਼ੀ ਬਣਾਏ ਗਏ 23 ਸਾਲਾ ਵਿਅਕਤੀ ਨੂੰ ਬਰੀ ਕਰਦੇ ਹੋਏ ਕਿਹਾ ਕਿ ਕਿਸੇ ਕੁੜੀ ਨੂੰ ਇਕ ਵਾਰ ‘ਮੈਂ ਤੈਨੂੰ ਪਿਆਰ ਕਰਦਾ ਹਾਂ’ ਕਹਿਣਾ ਉਸ ਦਾ ਜਾਣਬੁੱਝ ਕੇ ਅਪਮਾਨ ਕਰਨਾ ਨਹੀਂ ਹੈ ਸਗੋਂ ਇਹ ਪਿਆਰ ਦਾ ਇਜ਼ਹਾਰ ਕਰਨਾ ਹੈ। ਵਿਸ਼ੇਸ਼ ਜੱਜ ਕਲਪਨਾ ਪਾਟਿਲ ਨੇ ਮੰਗਲਵਾਰ ਨੂੰ ਇਹ ਟਿੱਪਣੀ ਕੀਤੀ ਅਤੇ ਵਿਸਤਾਰਤ ਹੁਕਮ ਬੁੱਧਵਾਰ ਨੂੰ ਮੁਹੱਈਆ ਕਰਵਾਇਆ। 17 ਸਾਲਾ ਕੁੜੀ ਦੇ ਪਰਿਵਾਰ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਮੁਤਾਬਕ ਦੋਸ਼ੀ ਨੇ 2016 'ਚ ਉਨ੍ਹਾਂ ਦੀ ਰਿਹਾਇਸ਼ ਦੇ ਨੇੜੇ ਕੁੜੀ ਨੂੰ ਕਿਹਾ ਸੀ ਕਿ ਉਹ ਉਸ ਨੂੰ ਪਿਆਰ ਕਰਦਾ ਹੈ।
ਇਹ ਵੀ ਪੜ੍ਹੋ : ਆਨਰ ਕਿਲਿੰਗ : ਪ੍ਰੇਮੀ ਜੋੜੇ ਨੂੰ ਗੋਲੀਆਂ ਮਾਰੀਆਂ, ਕੁੜੀ ਦੀ ਮੌਤ
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਦੋਸ਼ੀ ਨੇ ਕੁੜੀ ਨੂੰ ਘੂਰਿਆ ਅਤੇ ਉਸ ਨੂੰ ਅੱਖ ਮਾਰੀ ਅਤੇ ਉਸ ਦੀ ਮਾਂ ਨੂੰ ਧਮਕੀ ਵੀ ਦਿੱਤੀ। ਇਸ ਸ਼ਿਕਾਇਤ ਦੇ ਆਧਾਰ ’ਤੇ ਵਡਾਲਾ ਟੀ. ਟੀ. ਪੁਲਸ ਨੇ ਦੋਸ਼ੀ ਖ਼ਿਲਾਫ਼ ਪਾਕਸੋ ਕਾਨੂੰਨ ਦੀਆਂ ਪ੍ਰਾਸੰਗਿਕ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਫਿਲਹਾਲ ਅਦਾਲਤ ਨੇ ਦੋਸ਼ੀ ਦੀ ਦੋਸ਼ਸਿੱਧੀ ਲਈ ਲੋੜੀਂਦੇ ਸਬੂਤ ਮੁਹੱਈਆ ਨਾ ਹੋਣ ਕਾਰਨ ਉਸ ਨੂੰ ਸਭ ਦੋਸ਼ਾਂ ਤੋਂ ਬਰੀ ਕਰ ਦਿੱਤਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ