ਦਿੱਲੀ ''ਚ ਟਲਿਆ ਵੱਡਾ ਰੇਲ ਹਾਦਸਾ, ਪੱਟੜੀ ਤੋਂ ਉਤਰਿਆ ਟਰੇਨ ਦਾ ਪਹੀਆ
Tuesday, Nov 28, 2017 - 01:29 PM (IST)
ਨਵੀਂ ਦਿੱਲੀ— ਪਲਵਲ ਤੋਂ ਨਵੀਂ ਦਿੱਲੀ ਹੋ ਕੇ ਗਾਜ਼ੀਆਬਾਦ ਜਾਣ ਵਾਲੀ 64055 ਮੇਮੂ ਟਰੇਨ ਦੇ ਇਕ ਕੋਚ ਦਾ ਇਕ ਪਹੀਆ ਦੱਖਣੀ ਦਿੱਲੀ ਦੇ ਓਖਲਾ ਸਟੇਸ਼ਨ 'ਤੇ ਪੱਟੜੀ ਤੋਂ ਉਤਰ ਗਿਆ। ਹਾਲਾਂਕਿ ਇਸ ਘਟਨਾ 'ਚ ਕਿਸੇ ਨੂੰ ਵੀ ਕੋਈ ਸੱਟ ਨਹੀਂ ਲੱਗੀ। ਉੱਤਰ ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ ਨਿਤਿਨ ਚੌਧਰੀ ਨੇ ਇੱਥੇ ਦੱਸਿਆ ਕਿ ਕਰੀਬ 9.45 ਵਜੇ ਮੇਮੂ ਗੱਡੀ ਦੇ ਮੋਟਰ ਕੋਚ ਤੋਂ ਬਾਅਦ ਵਾਲੇ ਕੋਚ ਦਾ ਇਕ ਪਹੀਆ ਪੱਟੜੀ ਤੋਂ ਹੇਠਾਂ ਉੱਤਰ ਗਿਆ ਪਰ ਇਸ ਘਟਨਾ 'ਚ ਕੋਈ ਵੀ ਜ਼ਖਮੀ ਨਹੀਂ ਹੋਇਆ।
ਰੇਲ ਆਵਾਜਾਈ ਵੀ ਥੋੜ੍ਹੇ ਸਮੇਂ ਲਈ ਵੀ ਰੋਕੀ ਗਈ। ਪਹੀਏ ਦੇ ਬੇਪੱਟੜੀ ਹੋਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮੰਡਲ ਰੇਲ ਪ੍ਰਬੰਧਕ ਆਰ.ਐੱਨ. ਸਿੰਘ ਅਤੇ ਹੋਰ ਅਧਿਕਾਰੀ ਓਖਲਾ ਪੁੱਜ ਗਏ। ਯਾਤਰੀਆਂ ਨੂੰ ਓਖਲਾ 'ਚ ਉਤਾਰ ਲਿਆ ਗਿਆ ਅਤੇ ਉਨ੍ਹਾਂ ਨੂੰ ਦੂਜੀ ਮੇਮੂ 24901 ਤੋਂ ਅੱਗੇ ਭੇਜਿਆ ਗਿਆ। ਲੁਕਾਸ ਜੈਕ ਦੇ ਸਹਾਰੇ ਗੱਡੀ ਦੇ ਉਕਤ ਪਹੀਏ ਨੂੰ ਵਾਪਸ ਪੱਟੜੀ 'ਤੇ ਚੜ੍ਹਾਇਆ ਗਿਆ ਅਤੇ ਮੇਮੂ ਦੇ ਇਸ ਰੈਕ ਨੂੰ ਜਾਂਚ ਲਈ ਯਾਰਡ ਭੇਜਿਆ ਗਿਆ ਹੈ।
