ਭਾਜਪਾ ਸੰਸਦ ਮੈਂਬਰ ਸੌਮਿਤਰ ਖਾਨ ਦੀ ਪਤਨੀ ਤ੍ਰਿਣਮੂਲ ਕਾਂਗਰਸ ''ਚ ਹੋਈ ਸ਼ਾਮਲ

Monday, Dec 21, 2020 - 03:42 PM (IST)

ਭਾਜਪਾ ਸੰਸਦ ਮੈਂਬਰ ਸੌਮਿਤਰ ਖਾਨ ਦੀ ਪਤਨੀ ਤ੍ਰਿਣਮੂਲ ਕਾਂਗਰਸ ''ਚ ਹੋਈ ਸ਼ਾਮਲ

ਕੋਲਕਾਤਾ- ਪੱਛਮੀ ਬੰਗਾਲ 'ਚ ਅਗਲੇ ਸਾਲ ਹੋਣ  ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ  ਉਠਕ-ਬੈਠਕ ਜਾਰੀ ਹੈ। ਨੇਤਾ ਲਗਾਤਾਰ ਪਾਰਟੀ ਬਦਲ ਰਹੇ ਹਨ। ਭਾਜਪਾ ਸੰਸਦ ਮੈਂਬਰ ਸੌਮਿਤਰ ਖਾਨ ਦੀ ਪਤਨੀ ਸੁਜਾਤਾ ਮੰਡਲ ਖਾਨ ਸੋਮਵਾਰ ਨੂੰ ਟੀ.ਐੱਮ.ਸੀ.'ਚ ਸ਼ਾਮਲ ਹੋ ਗਈ। ਸੌਮਿਤਰ ਪੱਛਮੀ ਬੰਗਾਲ ਦੀ ਬਿਸ਼ੁਨਪੁਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਟਿਕਟ 'ਤੇ ਸੰਸਦ ਮੈਂਬਰ ਹਨ। 

ਉਨ੍ਹਾਂ ਨੇ ਪਤਨੀ ਦੇ ਟੀ.ਐੱਮ.ਸੀ. 'ਚ ਸ਼ਾਮਲ ਹੋਣ 'ਤੇ ਅਗਿਆਨਤਾ ਜ਼ਾਹਰ ਕਰਦੇ ਹੋਏ ਕਿਹਾ,''ਮੇਰੇ ਨਾਲ ਗੱਲਬਾਤ ਦੇ ਬਿਨਾਂ ਹੀ ਪਤਨੀ ਨੇ ਇਹ ਫੈਸਲਾ ਲਿਆ ਹੈ।'' ਉੱਥੇ ਹੀ ਸੁਜਾਤਾ ਨੇ ਕਿਹਾ ਹੈ ਕਿ ਘਰ ਦੇ ਮਾਮਲੇ ਘਰ 'ਚ ਹੀ ਰਹਿਣੇ ਚਾਹੀਦੇ ਹਨ। ਇਸ ਦੌਰਾਨ ਟੀ.ਐੱਮ.ਸੀ. (ਤ੍ਰਿਣਮੂਲ ਕਾਂਗਰਸ) ਸੰਸਦ ਮੈਂਬਰ ਸੌਗਤ ਰਾਏ ਅਤੇ ਬੁਲਾਰੇ ਕੁਨਾਲ ਘੋਸ਼ ਉਨ੍ਹਾਂ ਨਾਲ ਮੌਜੂਦ ਸਨ। 

ਕੋਲਕਾਤਾ 'ਚ ਤ੍ਰਿਣਮੂਲ ਕਾਂਗਰਸ ਦੀ ਮੈਂਬਰਤਾ ਲੈਂਦੇ ਹੋਏਸੁਜਾਤਾ ਨੇ ਕਿਹਾ,''ਮੈਨੂੰ ਭਾਜਪਾ 'ਚ ਕਦੇ ਸਨਮਾਨ ਨਹੀਂ ਮਿਲਿਆ। ਜੇਕਰ ਗੱਲ ਪ੍ਰਸਿੱਧੀ ਦੀ ਆਏ ਤਾਂ ਮਮਤਾ ਬੈਨਰਜੀ ਦਾਕੋਈ ਮੁਕਾਬਲਾ ਨਹੀਂ ਹੈ।'' ਪੱਛਮੀ ਬੰਗਾਲ ਦੇ ਭਾਜਪਾ ਪ੍ਰਧਾਨ ਦਿਲੀਪ ਘੋਸ਼ ਅਤੇ ਸੌਮਿਤਰ ਖਾਨ ਦਰਮਿਆਨ ਬੀਤੇ ਦਿਨੀਂ ਕੁਝ ਬਹਿਸ ਵੀ ਹੋਈ ਸੀ। 


author

DIsha

Content Editor

Related News