ਸੁਸ਼ਮਾ ਪਹੁੰਚੀ ਸਾਊਦੀ ਅਰਬ, ਜੇ.ਸੀ.ਐੱਮ. ਬੈਠਕ ''ਚ ਹੋਵੇਗੀ ਸ਼ਾਮਲ
Tuesday, Dec 04, 2018 - 09:53 AM (IST)

ਆਬੂ ਧਾਬੀ/ਨਵੀਂ ਦਿੱਲੀ (ਬਿਊਰੋ)— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ 12ਵੇਂ ਭਾਰਤ-ਯੂ.ਏ.ਈ. ਸੰਯੁਕਤ ਕਮਿਸ਼ਨ (ਜੇ. ਸੀ.ਐੱਮ.) ਦੀ ਬੈਠਕ ਲਈ ਸੋਮਵਾਰ ਦੇਰ ਰਾਤ ਆਬੂ ਧਾਬੀ ਪਹੁੰਚੀ। ਉਹ ਇੱਥੇ ਯੂ.ਏ.ਈ. ਦੇ ਵਿਦੇਸ਼ ਮੰਤਰੀ ਸ਼ੇਖ ਅਬਦੁੱਲਾ ਬਿਨ ਜਾਯਦ ਅਲ ਨਾਹਯਾਨ ਨਾਲ ਬੈਠਕ ਵਿਚ ਸ਼ਾਮਲ ਹੋਵੇਗੀ। ਸੁਸ਼ਮਾ 3 ਅਤੇ 4 ਦਸੰਬਰ ਨੂੰ 2 ਦਿਨੀਂ ਯੂ.ਈ.ਈ. ਦੌਰੇ 'ਤੇ ਹਨ, ਜਿੱਥੇ ਉਹ ਜੇ.ਸੀ.ਐੱਮ. ਦੀ ਬੈਠਕ ਵਿਚ ਅਰਥ ਵਿਵਸਥਾ ਅਤੇ ਤਕਨੀਕੀ ਸਹਿਯੋਗ 'ਤੇ ਗੱਲਬਾਤ ਕਰੇਗੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਸੋਸ਼ਲ ਮੀਡੀਆ ਜ਼ਰੀਏ ਸੁਸ਼ਮਾ ਸਵਰਾਜ ਦੇ ਆਬੂ ਧਾਬੀ ਪਹੁੰਚਣ ਦੀ ਸੂਚਨਾ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ,''ਹੈਲੋ ਆਬੂ ਧਾਬੀ! ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਆਕਰਸ਼ਕ ਸਿਟੀ ਆਬੂ ਧਾਬੀ ਪਹੁੰਚ ਗਈ ਹੈ। ਵਿਦੇਸ਼ ਮੰਤਰੀ ਭਾਰਤ-ਯੂ.ਏ.ਈ. ਵਿਚ ਹੋਣ ਜਾ ਰਹੇ ਜੇ.ਸੀ.ਐੱਮ. ਦੇ 12ਵੇਂ ਸੈਸ਼ਨ ਦੀ ਸਹਿ-ਪ੍ਰਧਾਨਗੀ ਕਰੇਗੀ। ਇਸ ਦੌਰਾਨ ਯੂ.ਏ.ਈ. ਦੀ ਰਾਜਧਾਨੀ ਆਬੂ ਧਾਬੀ ਵਿਚ ਉਹ ਗਾਂਧੀ-ਜਾਯਦ ਡਿਜੀਟਲ ਮਿਊਜ਼ੀਅਮ ਦਾ ਉਦਘਾਟਨ ਕਰੇਗੀ। ਨਾਲ ਹੀ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕਰੇਗੀ।''
السلام عليكم، أبو ظبي Hello Abu Dhabi!
— Raveesh Kumar (@MEAIndia) December 3, 2018
EAM @SushmaSwaraj arrives in the fascinating city of #AbuDhabi. EAM would be co-chairing the 12th session of India-UAE #JCM, co-inaugurating the Gandhi-Zayed Museum & interacting with the Indian Community pic.twitter.com/qUOKfBeNdz
ਦੱਸਣਯੋਗ ਹੈ ਕਿ ਗਾਂਧੀ-ਜਾਯਦ ਡਿਜੀਟਲ ਮਿਊਜ਼ੀਅਮ ਆਧੁਨਿਕ ਯੂ.ਏ.ਈ ਦੇ ਬਾਨੀ ਸ਼ੇਖ ਜਾਯਦ ਅਤੇ ਭਾਰਤ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜੀਵਨ, ਕੰਮਾਂ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਪ੍ਰਤੀਬਿੰਬਤ ਕਰੇਗਾ। ਇਸ ਮਿਊਜ਼ੀਅਮ ਦਾ ਉਦਘਾਟਨ ਅਜਿਹੇ ਮੌਕੇ ਹੋ ਰਿਹਾ ਹੈ ਜਦੋਂ ਮਹਾਤਮਾ ਗਾਂਧੀ ਦੀ 150ਵੀਂ ਵਰ੍ਹੰਗੇਢ ਅਤੇ ਸ਼ੇਖ ਜਾਯਦ ਦਾ ਜਨਮ ਸ਼ਤਾਬਦੀ ਸਾਲ ਹੈ। ਇੱਥੇ ਦੱਸ ਦਈਏ ਕਿ ਕਰੀਬ 50 ਅਰਬ ਅਮਰੀਕੀ ਡਾਲਰ ਦੇ ਦੋ-ਪੱਖੀ ਵਪਾਰ ਨਾਲ ਭਾਰਤ ਤੇ ਯੂ.ਏ.ਈ. ਇਕ-ਦੂਜੇ ਦੇ ਸਭ ਤੋਂ ਵੱਡੇ ਕਾਰੋਬਾਰੀ ਹਿੱਸੇਦਾਰ ਹਨ। ਉਨ੍ਹਾਂ ਨੇ ਇਕ-ਦੂਜੇ ਦੇ ਦੇਸ਼ ਵਿਚ ਮਜ਼ਬੂਤ ਨਿਵੇਸ਼ ਕੀਤਾ ਹੈ। ਯੂ.ਏ.ਈ. ਭਾਰਤ ਨੂੰ ਤੇਲ ਬਰਾਮਦ ਕਰਨ ਵਾਲਾ 6ਵਾਂ ਸਭ ਤੋਂ ਵੱਡਾ ਸਰੋਤ ਹੈ ਅਤੇ ਇੱਥੇ ਭਾਰਤੀ ਭਾਈਚਾਰੇ ਦੇ ਕਰੀਬ 33 ਲੱਖ ਲੋਕ ਰਹਿੰਦੇ ਹਨ।