ਸਾਊਦੀ ਅਰਬ ''ਚ ਭਾਰਤੀ ਮਹਿਲਾ ਦਾ ਯੌਨ ਸ਼ੋਸ਼ਣ, ਮਦਦ ਲਈ ਭੈਣ ਨੇ ਸੁਸ਼ਮਾ ਨੂੰ ਕੀਤੀ ਅਪੀਲ

08/17/2017 2:21:22 PM

ਨਵੀਂ ਦਿੱਲੀ— ਸਾਊਦੀ ਅਰਬ ਵਿਚ ਭਾਰਤੀ ਮੂਲ ਦੀ ਔਰਤ ਦੇ ਯੌਨ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਹੈਦਰਾਬਾਦ ਵਿਚ ਰਹਿਣ ਵਾਲੀ ਔਰਤ ਦੇ ਰਿਸ਼ਤੇਦਾਰਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲੋ ਮਦਦ ਮੰਗੀ ਹੈ। ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਰਿਆਧ ਵਿਚ ਹੁਮੈਰਾ ਦਾ ਸਰੀਰਕ ਅਤੇ ਮਾਨਸਿਕ ਉਤਪੀੜਨ ਕੀਤਾ ਜਾ ਰਿਹਾ ਹੈ। ਹੁਮੈਰਾ ਦੀ ਵੱਡੀ ਭੈਣ ਰੇਸ਼ਮਾ ਨੇ ਦੱਸਿਆ ਕਿ ਉਸ ਦੀ ਭੈਣ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਉਸ ਨੂੰ ਖਾਣ ਨੂੰ ਵੀ ਕੁਝ ਨਹੀਂ ਦਿੱਤਾ ਗਿਆ। ਇਕ ਕਰਮਚਾਰੀ ਨੇ ਬੁਰੀ ਨੀਅਤ ਨਾਲ ਹੁਮੈਰਾ ਦਾ ਹੱਥ ਫੱੜ ਕੇ ਖਿੱਚਿਆ। ਜਿਸ ਤੋਂ ਬਾਅਦ ਉਸ ਦੀ ਭੈਣ ਆਪਣੇ ਕਮਰੇ 'ਚ ਜਾਨ ਬਚਾ ਕੇ ਭੱਜ ਗਈ। ਰੇਸ਼ਮਾ ਨੇ ਦੱਸਿਆ ਕਿ ਉਸ ਦੀ ਭੈਣ ਨੂੰ ਇਕ ਕਮਰੇ ਵਿਚ 4-5 ਦਿਨ ਲਈ ਬੰਦ ਕਰ ਦਿੱਤਾ ਗਿਆ ਅਤੇ ਉਸ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ। ਪੀੜਤ ਔਰਤ 23 ਜੁਲਾਈ ਨੂੰ ਰਿਆਧ ਗਈ ਸੀ। ਉਸ ਨੂੰ ਇਕ ਏਜੰਟ ਸਈਦ ਨੇ ਵਚਨ ਕੀਤਾ ਸੀ ਕਿ ਉਸ ਨੂੰ ਉਮਰਾਹ ਕਰਵਾਏਗਾ। ਤੁਹਾਨੂੰ ਦੱਸ ਦਈਏ ਕਿ ਉਮਰਾਹ ਇਕ ਧਾਰਮਿਕ ਪਰੰਪਰਾ ਹੈ, ਜਿਸ ਨੂੰ ਮੁਸਲਮਾਨ ਜੀਵਨ ਵਿਚ ਇਕ ਵਾਰ ਜਰੂਰ ਕਰਦਾ ਹੈ। ਹੁਮਰਾ ਦੇ ਏਜੰਟ ਨੇ ਇਹ ਵੀ ਕਿਹਾ ਸੀ ਕਿ ਉਸ ਨੂੰ 25 ਹਜ਼ਾਰ ਰੁਪਏ ਮਹੀਨੇ 'ਤੇ ਇਕ ਪਰਿਵਾਰ ਦੀ ਕੇਅਰਟੇਕਰ ਦਾ ਕੰਮ ਮਿਲ ਜਾਵੇਗਾ । ਹੁਮਰਾ ਦੀ ਭੈਣ ਨੇ ਲੋਕਲ ਪੁਲਸ ਤੋਂ ਵੀ ਮਦਦ ਮੰਗੀ ਪਰ ਏਜੰਟ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਦੇ ਬਾਅਦ ਉਨ੍ਹਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲੋ ਮਦਦ ਮੰਗੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਹੁਮਰਾ ਦੀ ਮਦਦ ਨਹੀਂ ਕੀਤੀ ਗਈ, ਤਾਂ ਉਹ ਸੁਸਾਇਡ ਕਰ ਲਵੇਂਗੀ।


Related News