ਦਿੱਲੀ ’ਚ ਸ਼ੁੱਕਰਵਾਰ ਨੂੰ ਕੋਵਿਡ-19 ਦੇ 25 ਹਜ਼ਾਰ ਤੋਂ ਘੱਟ ਮਾਮਲੇ ਸਾਹਮਣੇ ਆ ਸਕਦੇ ਹਨ: ਜੈਨ

Friday, Jan 14, 2022 - 01:30 PM (IST)

ਦਿੱਲੀ ’ਚ ਸ਼ੁੱਕਰਵਾਰ ਨੂੰ ਕੋਵਿਡ-19 ਦੇ 25 ਹਜ਼ਾਰ ਤੋਂ ਘੱਟ ਮਾਮਲੇ ਸਾਹਮਣੇ ਆ ਸਕਦੇ ਹਨ: ਜੈਨ

ਨਵੀਂ ਦਿੱਲੀ– ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਸ਼ੁੱਕਰਵਾਰ ਨੂੰ ਕੋਵਿਡ-19 ਦੇ 25 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆ ਸਕਦੇ ਹਨ। ਉਥੇ ਹੀ ਕੋਵਿਡ-19 ਕਾਰਨ ਜਾਨ ਗੁਆਉਣ ਵਾਲੇ 75 ਫੀਸਦੀ ਮਰੀਜ਼ ਅਜਿਹੇ ਸਨ, ਜਿਨ੍ਹਾਂ ਨੇ ਟੀਕੇ ਨਹੀਂ ਲਗਵਾਏ ਸਨ। ਜੈਨ ਨੇ ਪੱਤਰਕਾਰਾਂ ਨੂੰ ਕਿਹਾ, ‘ਦਿੱਲੀ ’ਚ ਅੱਜ ਯਾਨੀ ਸ਼ੁੱਕਰਵਾਰ ਨੂੰ 25 ਹਜ਼ਾਰ ਤੋਂ ਘੱਟ ਮਾਮਲੇ ਸਾਹਮਣੇ ਆਉਣ ਦਾ ਅਨੁਮਾਨ ਹੈ।’ 

ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ, ਦਿੱਲੀ ’ਚ ਵੀਰਵਾਰ ਨੂੰ ਕੋਵਿਡ-19 ਦੇ ਸਭ ਤੋਂ ਜ਼ਿਆਦਾ 28,867 ਨਵੇਂ ਮਾਮਲੇ ਸਾਹਮਣੇ ਆਏ ਸਨ, ਜਦਕਿ 31 ਹੋਰ ਮਰੀਜ਼ਾਂ ਦੀ ਇਸ ਨਾਲ ਮੌਤ ਹੋ ਗਈ ਸੀ। ਉਥੇ ਹੀ ਇਨਫੈਕਸ਼ਨ ਦਰ ਵਧ ਕੇ 29.21 ਫੀਸਦੀ ਹੋ ਗਈ ਸੀ। ਇਸਤੋਂ ਪਹਿਲਾਂ ਦਿੱਲੀ ’ਚ 20 ਅਪ੍ਰੈਲ 2021 ਨੂੰ ਸਭ ਤੋਂ ਜ਼ਿਆਦਾ 28,395 ਦੈਨਿਕ ਮਾਮਲੇ ਸਾਹਮਣੇ ਆਏ ਸਨ। 

ਅਧਿਕਾਰਤ ਅੰਕੜਿਆਂ ਮੁਤਾਬਕ, 9 ਜਨਵਰੀ ਤੋਂ 12 ਜਨਵਰੀ ਵਿਚਕਾਰ ਜਿਨ੍ਹਾਂ 97 ਲੋਕਾਂ ਦੀ ਮੌਤ ਇਨਫੈਕਸ਼ਨ ਨਾਲ ਹੋਈ, ਉਨ੍ਹਾਂ ’ਚੋਂ 70 ਲੋਕਾਂ ਦਾ ਟੀਕਾਕਰਨ ਨਹੀਂ ਹੋਇਆ ਸੀ, ਜਦਕਿ 19 ਨੇ ਪਹਿਲੀ ਖੁਰਾਕ ਹੀ ਲਈ ਸੀ। ਉਥੇ ਹੀ 8 ਦਾ ਪੂਰਨ ਟੀਕਾਕਰਨ ਹੋ ਚੁੱਕਾ ਸੀ। 

ਜੈਨ ਨੇ ਕਿਹਾ, ‘ਕੋਵਿਡ-19 ਕਾਰਨ ਜਾਨ ਗੁਆਉਣ ਵਾਲੇ 75 ਫੀਸਦੀ ਮਰੀਜ਼ ਅਜਿਹੇ ਸਨ, ਜਿਨ੍ਹਾਂ ਨੇ ਟੀਕੇ ਨਹੀਂ ਲਗਵਾਏ ਸਨ। ਟੀਕਾਕਰਨ ਕਰਨਾ ਜ਼ਰੂਰੀ ਹੈ। ਅਜਿਹੇ ਵੀ ਕਈ ਮਰੀਜ਼ ਸਨ, ਜੋ ਇਨਫੈਕਸ਼ਨ ਦੀ ਚਪੇਟ ’ਚ ਆਉਣ ਤੋਂ ਪਹਿਲਾਂ ਕਿਸੇ ਹੋਰ ਗੰਭੀਰ ਬੀਮਾਰੀ ਨਾਲ ਪੀੜਤ ਸਨ।’ ਮੰਤਰੀ ਨੇ ਦੱਸਿਆ ਕਿ ਹਸਪਤਾਲਾਂ ’ਚ ਕੋਰੋਨਾ ਮਰੀਜ਼ਾਂ ਲਈ 13000 ਤੋਂ ਜ਼ਿਆਦਾ ਬੈੱਡ ਖਾਲ੍ਹੀ ਹਨ। 


author

Rakesh

Content Editor

Related News