ਸਤੇਂਦਰ ਜੈਨ ਨੇ ਜੇਲ ’ਚ ਸਵਿਮਿੰਗ ਪੂਲ ਦੀ ਕੀਤੀ ਮੰਗ, ਮੈਡੀਕਲ ਅੰਤ੍ਰਿਮ ਜ਼ਮਾਨਤ ਵਧੀ

Sunday, Aug 27, 2023 - 12:16 PM (IST)

ਸਤੇਂਦਰ ਜੈਨ ਨੇ ਜੇਲ ’ਚ ਸਵਿਮਿੰਗ ਪੂਲ ਦੀ ਕੀਤੀ ਮੰਗ, ਮੈਡੀਕਲ ਅੰਤ੍ਰਿਮ ਜ਼ਮਾਨਤ ਵਧੀ

ਨਵੀਂ ਦਿੱਲੀ (ਇੰਟ.) - ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਦੀ ਅੰਤ੍ਰਿਮ ਮੈਡੀਕਲ ਜ਼ਮਾਨਤ ਵਿਚ ਵਾਧਾ ਕਰਨ ਦਾ ਵਿਰੋਧ ਕਰਦੇ ਹੋਏ ਈ.ਡੀ. ਨੇ ਦਾਅਵਾ ਕੀਤਾ ਕਿ ਉਹ ਜੇਲ ਦੇ ਅੰਦਰ ਸਵੀਮਿੰਗ ਪੂਲ ਦੀ ਮੰਗ ਕਰ ਰਹੇ ਹਨ। ਸਤੇਂਦਰ ਜੈਨ ਮਨੀ ਲਾਂਡਰਿੰਗ ਮਾਮਲੇ ’ਚ 2022 ਤੋਂ ਈ.ਡੀ. ਦੀ ਹਿਰਾਸਤ ਵਿਚ ਹਨ।

ਇਹ ਵੀ ਪੜ੍ਹੋ : ਸੋਮਵਾਰ ਨੂੰ ਰਿਲਾਇੰਸ ਦੀ 46ਵੀਂ AGM : ਮੁਕੇਸ਼ ਅੰਬਾਨੀ ਦੇ ਸਕਦੇ ਹਨ ਨਿਵੇਸ਼ਕਾਂ ਨੂੰ ਤੋਹਫ਼ਾ

ਇਹ ਮਾਮਲਾ ਸੁਪਰੀਮ ਕੋਰਟ ਦੇ ਸਾਹਮਣੇ ਉਦੋਂ ਆਇਆ ਜਦੋਂ ਸਤੇਂਦਰ ਜੈਨ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਡਾਕਟਰੀ ਸਲਾਹ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੂੰ ਉਨ੍ਹਾਂ ਦੀ ਅੰਤ੍ਰਿਮ ਜ਼ਮਾਨਤ ਵਧਾਉਣ ਦੀ ਅਪੀਲ ਕੀਤੀ। ਸਿੰਘਵੀ ਨੇ ਕਿਹਾ ਕਿ ‘ਆਪ’ ਨੇਤਾ ਰੀੜ੍ਹ ਦੀ ਹੱਡੀ ਦੇ ਆਪ੍ਰੇਸ਼ਨ ਤੋਂ ਬਾਅਦ ਤਕਲੀਫ ’ਚ ਹਨ। ਈ. ਡੀ. ਦੀ ਅਗਵਾਈ ਕਰਦੇ ਹੋਏ ਵਧੀਕ ਸਾਲਿਸਟਰ ਜਨਰਲ ਐੱਸ. ਵੀ. ਰਾਜੂ ਨੇ ਕਿਹਾ ਕਿ ਜੈਨ ਦੀ ਡਾਕਟਰੀ ਸਲਾਹ ਉਨ੍ਹਾਂ ਦੀ ਅੰਤ੍ਰਿਮ ਜ਼ਮਾਨਤ ਵਧਾਉਣ ਲਈ ਕਾਫੀ ਨਹੀਂ ਹੈ। ਉਹ ਜੇਲ ਵਿਚ ਸਵੀਮਿੰਗ ਪੂਲ ਚਾਹੁੰਦੇ ਹਨ, ਹਰ ਕੋਈ ਇਸ ਦਾ ਖਰਚਾ ਸਹਿ ਨਹੀਂ ਸਕਦਾ।

ਇਹ ਵੀ ਪੜ੍ਹੋ : EV 'ਤੇ ਨਹੀਂ ਘਟਾਇਆ ਜਾਵੇਗਾ ਇੰਪੋਰਟ ਟੈਕਸ , ਨਿਰਮਲਾ ਸੀਤਾਰਮਨ ਨੇ ਮੀਡੀਆ ਰਿਪੋਰਟਾਂ ਨੂੰ ਕੀਤਾ ਖਾਰਜ

ਏਮਜ਼ ਵੱਲੋਂ ਜੈਨ ਦੀ ਸੁਤੰਤਰ ਜਾਂਚ ’ਤੇ ਜ਼ੋਰ ਦਿੰਦੇ ਹੋਏ ਰਾਜੂ ਨੇ ਕਿਹਾ ਕਿ ਜੇ ਲੋੜ ਪਈ ਤਾਂ ਉਹ ਜੈਨ ਨੂੰ ਫਿਜ਼ੀਓਥੈਰੇਪੀ ਲਈ ਸਵਿਮਿੰਗ ਪੂਲ ਲੈ ਕੇ ਜਾ ਸਕਦੇ ਹਨ। ਇਸ ’ਤੇ ਟਿੱਪਣੀ ਕਰਦਿਆਂ ਅਦਾਲਤ ਨੇ ਕਿਹਾ ਕਿ ਜੇਕਰ ਉਹ ਫਿਜ਼ੀਓਥੈਰੇਪੀ ਕਰਵਾਉਂਦੇ ਹਨ ਤਾਂ ਤੁਸੀਂ ਫੋਟੋਆਂ ਖਿੱਚ ਕੇ ਸ਼ੇਅਰ ਕਰੋਗੇ। ਇਸ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਸਤੇਂਦਰ ਜੈਨ ਦੀ ਮੈਡੀਕਲ ਅੰਤ੍ਰਿਮ ਜ਼ਮਾਨਤ ਨੂੰ 1 ਸਤੰਬਰ ਤੱਕ ਵਧਾਉਣ ਲਈ ਸਹਿਮਤੀ ਦਿੱਤੀ ਗਈ।

ਇਹ ਵੀ ਪੜ੍ਹੋ :  UK ਪ੍ਰਾਈਵੇਟ ਸੈਕਟਰ ਦੀਆਂ ਕੰਪਨੀਆਂ ਦੀਆਂ ਵਧੀਆਂ ਮੁਸ਼ਕਲਾਂ, ਉੱਚ ਦਰਾਂ ਬਣੀਆਂ ਵੱਡੀ ਮੁਸੀਬਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News