ਸੈਟੇਲਾਈਟ ਤਸਵੀਰਾਂ ਨਾਲ ਹੋਇਆ ਖੁਲਾਸਾ, ਪੈਂਗੋਂਗ ਝੀਲ ਨੇੜੇ ਨਾਜਾਇਜ਼ ਪੁਲ ਬਣਾ ਰਿਹਾ ਚੀਨ
Tuesday, Jan 18, 2022 - 08:57 PM (IST)
ਪੇਈਚਿੰਗ– ਭਾਰਤ ਅਤੇ ਚੀਨ ਦਰਮਿਆਨ ਇਕ ਵਾਰ ਫਿਰ ਪੂਰਬੀ ਲੱਦਾਖ ਸਰਹੱਦ ’ਤੇ ਤਣਾਅ ਵਧਣ ਲੱਗਾ ਹੈ। ਦਰਅਸਲ ਚੀਨ ਪੈਂਗੋਂਗ ਝੀਲ ਨੇੜੇ ਇਕ ਪੁਲ ਦਾ ਨਿਰਮਾਣ ਕਰ ਰਿਹਾ ਹੈ। ਇਹ ਪੁਲ ਹੁਣ 400 ਮੀਟਰ ਤੋਂ ਵਧ ਲੰਬਾ ਹੈ ਅਤੇ ਇਕ ਵਾਰ ਪੂਰਾ ਹੋਣ ਤੋਂ ਬਾਅਦ ਚੀਨ ਨੂੰ ਇਸ ਇਲਾਕੇ ਵਿਚ ਮਹੱਤਵਪੂਰਨ ਫੌਜ ਬੜਤ ਪ੍ਰਦਾਨ ਕਰੇਗਾ। ਪੂਰਬੀ ਲੱਦਾਖ ਨੇੜੇ ਪੈਂਗੋਂਗ ਝੀਲ ਵਾਲਾ ਇਹ ਅਜਿਹਾ ਇਲਾਕਾ ਹੈ, ਜਿਸ ਨੂੰ ਲੈ ਕੇ ਭਾਰਤ-ਚੀਨ ਦਰਮਿਆਨ ਅੜਿੱਕਾ ਬਣਾ ਰਿਹਾ ਹੈ। ਪੁਲ ਦੀ ਚੌੜਾਈ 8 ਮੀਟਰ ਹੈ ਅਤੇ ਇਹ ਪੈਂਗੋਂਗ ਦੇ ਉੱਤਰੀ ਤੱਟ ’ਤੇ ਇਕ ਚੀਨੀ ਫੌਜ ਦੇ ਮੈਦਾਨ ਦੇ ਠੀਕ ਦੱਖਣ ਵਿਚ ਸਥਿਤ ਹੈ। ਇਥੇ ਚੀਨ ਦੇ ਹਸਪਤਾਲ ਅਤੇ ਫੌਜੀਆਂ ਦੇ ਘਰ ਵੀ ਹਨ।
ਇਹ ਖ਼ਬਰ ਪੜ੍ਹੋ- ਮੇਸੀ ਤੇ ਸਾਲਾਹ ਨੂੰ ਪਿੱਛੇ ਛੱਡ ਲੇਵਾਂਡੋਵਸਕੀ ਨੇ ਜਿੱਤਿਆ ਫੀਫਾ ਦੇ ਸਰਵਸ੍ਰੇਸ਼ਠ ਖਿਡਾਰੀ ਦਾ ਪੁਰਸਕਾਰ
ਮੀਡੀਆ ਰਿਪੋਰਟ ਮੁਤਾਬਕ 16 ਜਨਵਰੀ ਦੀਆਂ ਸੈਟੇਲਾਈਟ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਚੀਨੀ ਕੰਸਟਰੱਕਸ਼ਨ ਵਰਕਰਸ ਪੁਲ ਦੇ ਖੰਭਿਆਂ ਨੂੰ ਕੰਕ੍ਰੀਟ ਸਲੈਬ ਨਾਲ ਜੋੜਨ ਵਿਚ ਮਦਦ ਕਰਨ ਲਈ ਇਕ ਭਾਰੀ ਕ੍ਰੇਨ ਦੀ ਵਰਤੋਂ ਕਰ ਰਹੇ ਹਨ। ਇਸ ਦੇ ਉਪਰ ਟਰਮੈਕ ਨੂੰ ਵਿਛਾਇਆ ਜਾਣਾ ਹੈ। ਨਿਰਮਾਣ ਦੀ ਰਫਤਾਰ ਨੂੰ ਦੇਖਦੇ ਹੋਏ ਅਜਿਹਾ ਲੱਗ ਰਿਹਾ ਹੈ ਕਿ ਪੁਲ ਕੁਝ ਮਹੀਨਿਆਂ ਵਿਚ ਬਣ ਕੇ ਤਿਆਰ ਹੋ ਜਾਵੇਗਾ। ਹਾਲਾਂਕਿ ਰੂਤੋਗ ਤੱਕ ਸੜਕ ਨੂੰ ਪੂਰਾ ਹੋਣ ਵਿਚ ਵਧ ਸਮਾਂ ਲੱਗੇਗਾ। ਰੂਤੋਗ ਇਲਾਕੇ ਵਿਚ ਮੁੱਖ ਚੀਨੀ ਫੌਜੀ ਕੇਂਦਰ ਹੈ। ਇਸ ਪੁਲ ਦਾ ਨਿਰਮਾਣ ਹੋਣਾ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਚੀਨੀ ਫੌਜ ਇਸ ਦੇ ਜ਼ਰੀਏ ਬਹੁਤ ਹੀ ਤੇਜ਼ੀ ਨਾਲ ਫੌਜੀਆਂ ਨੂੰ ਝੀਲ ਦੇ ਕਿਸੇ ਵੀ ਕੰਢੇ ’ਤੇ ਤਾਇਨਾਤ ਕਰ ਸਕਦੀ ਹੈ।
ਇਹ ਖ਼ਬਰ ਪੜ੍ਹੋ- ਪਾਕਿ ਗੇਂਦਬਾਜ਼ ਮੁਹੰਮਦ ਹਸਨੈਨ ਦਾ ਐਕਸ਼ਨ ਸ਼ੱਕੀ, ICC ਕਰੇਗਾ ਜਾਂਚ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।