ਵੋਟਰ ਸੂਚੀ ’ਚੋਂ ਸ਼ਸ਼ੀਕਲਾ ਦਾ ਨਾਂ ਹਟਾਇਆ, ਨਹੀਂ ਪਾ ਸਕੀ ਵੋਟ

Wednesday, Apr 07, 2021 - 04:02 AM (IST)

ਵੋਟਰ ਸੂਚੀ ’ਚੋਂ ਸ਼ਸ਼ੀਕਲਾ ਦਾ ਨਾਂ ਹਟਾਇਆ, ਨਹੀਂ ਪਾ ਸਕੀ ਵੋਟ

ਚੇਨਈ – ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਸਹੇਲੀ ਵੀ. ਕੇ. ਸ਼ਸ਼ੀਕਲਾ ਦਾ ਨਾਂ ਚੇਨਈ ਦੇ ਥਾਊਜ਼ੈਂਡ ਲਾਈਟਸ ਵਿਧਾਨ ਸਭਾ ਹਲਕੇ ਦੀ ਵੋਟਰ ਸੂਚੀ ’ਚੋਂ ਹਟਾ ਦਿੱਤਾ ਗਿਆ। ਇਸ ਕਾਰਣ ਉਹ ਵਿਧਾਨ ਸਭਾ ਚੋਣਾਂ ਲਈ ਮੰਗਲਵਾਰ ਨੂੰ ਹੋਈ ਪੋਲਿੰਗ ਦੌਰਾਨ ਆਪਣੀ ਵੋਟ ਨਹੀਂ ਪਾ ਸਕੀ। ਉਨ੍ਹਾਂ ਦੇ ਸਮਰਥਕਾਂ ਨੇ ਇਸ ਕਦਮ ਨੂੰ ਸ਼ਸ਼ੀਕਲਾ ਦੀ ‘ਸਿਵਲ ਡੈੱਥ’ ਕਰਾਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਤਾਲਾਬੰਦੀ ਤੋਂ ਡਰੇ ਮਜ਼ਦੂਰ ਕਰ ਰਹੇ ਨੇ ਪਲਾਇਨ, ਕਿਹਾ-'ਜਦੋਂ ਕਮਾਵਾਂਗੇ ਨਹੀਂ ਤਾਂ ਖਾਵਾਂਗੇ ਕਿੱਥੋਂ'

ਸ਼ਸ਼ੀਕਲਾ ਦੇ ਸਮਰਥਕਾਂ ਅਨੁਸਾਰ ਅੰਨਾ ਡੀ. ਐੱਮ. ਕੇ. ਸਰਕਾਰ ਨੇ ਜੈਲਲਿਤਾ ਦੀ ਰਿਹਾਇਸ਼ ਪੋਏਸ ਗਾਰਡਨ ਸਥਿਤ ਵੇਦ ਨਿਲਯਮ, ਜਿਸ ’ਚ ਉਨ੍ਹਾਂ ਦੀ ਮੌਤ ਤੋਂ ਬਾਅਦ ਸ਼ਸ਼ੀਕਲਾ, ਉਨ੍ਹਾਂ ਦੀ ਭਰਜਾਈ ਇਲਾਵਰਾਸੀ ਅਤੇ ਹੋਰ ਪਰਿਵਾਰਕ ਮੈਂਬਰ ਰਹਿ ਰਹੇ ਸਨ, ਨੂੰ ਮਿਊਜ਼ੀਅਮ ਬਣਾਉਣ ਲਈ ਐਕਵਾਇਰ ਕਰਨ ਤੋਂ ਬਾਅਦ ਇਨ੍ਹਾਂ ਸਾਰਿਆਂ ਦੇ ਨਾਂ ਹਟਾ ਦਿੱਤੇ ਗਏ। ਇਸ ’ਚ ਕੁੱਲ 19 ਨਾਂ ਸ਼ਾਮਲ ਹਨ, ਜਿਨ੍ਹਾਂ ’ਚ ਉਨ੍ਹਾਂ ਦਾ ਖਾਨਸਾਮਾ ਵੀ ਸ਼ਾਮਲ ਹੈ।

ਤਾਮਿਲਨਾਡੂ ਦੇ ਮੌਜੂਦਾ ਮੁੱਖ ਮੰਤਰੀ ਪਲਾਨੀਸਵਾਮੀ ਕਿਸੇ ਸਮੇਂ ਸ਼ਸ਼ੀਕਲਾ ਦੇ ਸ਼ਾਗਿਰਦ ਹੁੰਦੇ ਸਨ, ਜਿਨ੍ਹਾਂ ਨੂੰ ਉਨ੍ਹਾਂ ਨੇ ਮੁੱਖ ਮੰਤਰੀ ਬਣਾਇਆ ਸੀ ਪਰ ਸ਼ਸ਼ੀਕਲਾ ਦੇ ਬੇਹਿਸਾਬ ਜਾਇਦਾਦ ਮਾਮਲੇ ’ਚ ਜੇਲ ਜਾਣ ਤੋਂ ਬਾਅਦ ਪਲਾਨੀਸਵਾਮੀ ਨੇ ਉਨ੍ਹਾਂ ਨੂੰ ਪਾਰਟੀ ’ਚੋਂ ਕੱਢਣ ’ਚ ਦੇਰ ਨਹੀਂ ਲਗਾਈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News