ਸਾਬਕਾ ਸਰਪੰਚ ਦੀ ਪਤਨੀ ਦਾ ਕਤਲ, 6 ਲੱਖ ਰੁਪਏ ਲੁੱਟ ਕੇ ਫਰਾਰ ਹੋਏ ਬਦਮਾਸ਼

Tuesday, Jan 21, 2020 - 12:47 PM (IST)

ਸਾਬਕਾ ਸਰਪੰਚ ਦੀ ਪਤਨੀ ਦਾ ਕਤਲ, 6 ਲੱਖ ਰੁਪਏ ਲੁੱਟ ਕੇ ਫਰਾਰ ਹੋਏ ਬਦਮਾਸ਼

ਨੋਇਡਾ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਕਸਬਾ ਦਨਕੌਰ 'ਚ ਰਹਿਣ ਵਾਲੇ ਇਕ ਸਾਬਕਾ ਸਰਪੰਚ ਦੇ ਘਰ 'ਤੇ ਬਦਮਾਸ਼ਾਂ ਨੇ ਧਾਵਾ ਬੋਲਿਆ। ਬਦਮਾਸ਼ਾਂ ਨੇ ਘਰ 'ਚ ਸੁੱਤੀ ਪਈ ਸਰਪੰਚ ਦੀ 80 ਸਾਲਾ ਪਤਨੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਘਰ 'ਚ ਰੱਖੇ ਕਰੀਬ 6 ਲੱਖ ਰੁਪਏ ਨਕਦੀ, ਸੋਨੇ-ਚਾਂਦੀ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਲੁੱਟ ਲਿਆ। ਡਿਪਟੀ ਕਮਿਸ਼ਨਰ ਆਫ ਪੁਲਸ (ਡੀ. ਸੀ. ਪੀ.) ਰਾਜੇਸ਼ ਕੁਮਾਰ ਸਿੰਘ ਨੇ ਮੰਗਲਵਾਰ ਨੂੰ ਦੱਸਿਆ ਕਿ ਕਸਬਾ ਦਨਕੌਰ 'ਚ ਰਹਿਣ ਵਾਲੇ ਜਤਿੰਦਰ ਨਾਗਰ ਨੇ ਥਾਣਾ ਦਨਕੌਰ 'ਚ ਅੱਜ ਸਵੇਰੇ ਰਿਪੋਰਟ ਦਰਜ ਕਰਵਾਈ ਹੈ ਕਿ ਬੀਤੀ ਰਾਤ ਨੂੰ 80 ਸਾਲਾ ਉਨ੍ਹਾਂ ਦੀ ਦਾਦੀ ਜੈਪਾਲੀ ਘਰ 'ਚ ਸੌਂ ਰਹੀ ਸੀ। ਅੱਜ ਸਵੇਰੇ ਉਹ ਘਰ ਵਿਚ ਮ੍ਰਿਤਕ ਮਿਲੀ। 

ਨਾਗਰ ਮੁਤਾਬਕ ਘਰ ਦੇ ਦੂਜੇ ਕਮਰੇ ਦਾ ਤਾਲਾ ਤੋੜ ਕੇ ਬਦਮਾਸ਼ ਉਸ ਵਿਚ ਰੱਖੀ ਤਿਜੋਰੀ ਤੋਂ 6 ਲੱਖ ਨਕਦੀ, ਜ਼ਮੀਨ ਜਾਇਦਾਦ ਦੇ ਕਾਗਜਾਤ, ਸੋਨੇ-ਚਾਂਦੀ ਦੇ ਗਹਿਣੇ ਆਦਿ ਲੁੱਟ ਕੇ ਲੈ ਗਏ ਹਨ। ਡੀ. ਸੀ. ਪੀ. ਨੇ ਦੱਸਿਆ ਕਿ ਜਤਿੰਦਰ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਦਾਦੀ ਦੀ ਹੱਤਿਆ ਅਤੇ ਲੁੱਟ ਦੇ ਮਾਮਲੇ ਵਿਚ ਰਾਕੇਸ਼ ਨਾਗਰ, ਉਮੇਸ਼ ਨਾਗਰ, ਜਤਿੰਦਰ ਨਾਗਰ, ਮੋਹਿਤ ਨਾਗਰ ਆਦਿ ਸ਼ਾਮਲ ਹਨ। ਉਨ੍ਹਾਂ ਮੁਤਾਬਕ ਦੋਹਾਂ ਪੱਖਾਂ 'ਚ ਪਲਾਟ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਪੀੜਤ ਦਾ ਕਹਿਣਾ ਹੈ ਕਿ ਪਲਾਟ ਵਿਵਾਦ ਵਿਚ ਹੀ 5 ਲੋਕਾਂ ਨੇ ਉਸ ਦੀ ਦਾਦੀ ਦੀ ਹੱਤਿਆ ਅਤੇ ਲੁੱਟ-ਖੋਹ ਕੀਤੀ। ਉਨ੍ਹਾਂ ਨੇ ਦੱਸਿਆ ਕਿ ਘਟਨਾ ਦੀ ਰਿਪੋਰਟ ਦਰਜ ਕਰ ਕੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

Tanu

Content Editor

Related News