ਸਰਪੰਚ ਨੂੰ ਪਹਿਲਾ ਕੀਤਾ ਅਗਵਾ ਫਿਰ ਬੇਰਹਿਮੀ ਨਾਲ ਕਤਲ
Saturday, Jan 04, 2025 - 12:22 PM (IST)
ਮੁੰਬਈ- ਪਿੰਡ ਦੇ ਸਰਪੰਚ ਨੂੰ ਪਹਿਲਾ ਅਗਵਾ ਕਰ ਲਿਆ ਅਤੇ ਫਿਰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਮਹਾਰਾਸ਼ਟਰ ਦੇ ਬੀੜ ਦੇ ਸਰਪੰਚ ਸੰਤੋਸ਼ ਦੇਸ਼ਮੁੱਖ ਦੇ ਕਤਲ ਵਿਚ ਸ਼ਾਮਲ ਦੋ ਫ਼ਰਾਰ ਦੋਸ਼ੀਆਂ ਨੂੰ ਮਹਾਰਾਸ਼ਟਰ ਦੇ ਧੁਲੇ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਧੁਲੇ ਪੁਲਸ ਨੇ ਸੁਦਰਸ਼ਨ ਚੰਦਰਭਾਨ (26) ਅਤੇ ਸੁਧੀਰ ਸਾਂਗਲੇ (23) ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਨੂੰ ਅਪਰਾਧਕ ਜਾਂਚ ਵਿਭਾਗ (CID) ਦੇ ਵਿਸ਼ੇਸ਼ ਜਾਂਚ ਦਲ (SIT) ਨੂੰ ਸੌਂਪ ਦਿੱਤੀ ਹੈ।
ਦਰਅਸਲ ਬੀੜ ਜ਼ਿਲ੍ਹੇ ਵਿਚ ਕੇਜ ਤਹਿਸੀਲ ਸਥਿਤ ਮਸਾਜੋਗ ਪਿੰਡ ਦੇ ਸਰਪੰਚ ਦੇਸ਼ਮੁੱਖ ਨੂੰ ਅਗਵਾ ਕਰ ਲਿਆ ਗਿਆ ਸੀ ਅਤੇ 9 ਦਸੰਬਰ ਨੂੰ ਉਨ੍ਹਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਕ ਕੰਪਨੀ ਤੋਂ ਕੁਝ ਲੋਕਾਂ ਵਲੋਂ ਜ਼ਬਰਨ ਵਸੂਲੀ ਕੀਤੇ ਜਾਣ ਦਾ ਵਿਰੋਧ ਕਰਨ ਨੂੰ ਲੈ ਕੇ ਦੇਸ਼ਮੁੱਖ ਦਾ ਕਤਲ ਕੀਤਾ ਗਿਆ। ਇਸ ਮਾਮਲੇ ਵਿਚ ਮਹਾਰਾਸ਼ਟਰ ਦੇ ਮੰਤਰੀ ਧਨੰਜੈ ਮੁੰਡੇ ਦੇ ਇਕ ਕਰੀਬੀ ਸਹਿਯੋਗੀ ਵਾਲਮੀਕ ਕਰਾਡ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਫ਼ਰਾਰ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਟੀਮਾਂ ਨੂੰ ਤਾਇਨਾਤ ਕੀਤਾ ਗਿਆ। ਉਨ੍ਹਾਂ ਨੂੰ ਫੜਨ ਲਈ ਇਕ SIT ਦਾ ਗਠਨ ਕੀਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਜਾਂਚ ਦਲ ਨੇ ਫ਼ਰਾਰ ਲੋਕਾਂ ਦਾ ਪਤਾ ਲਾਉਣ ਲਈ ਤਿੰਨ ਲੋਕਾਂ ਤੋਂ ਪੁੱਛ-ਗਿੱਛ ਕੀਤੀ, ਮੁਖ਼ਬਰਾਂ ਦੀ ਮਦਦ ਲਈ ਅਤੇ ਉਦਯੋਗਿਕੀ ਮਦਦ ਨਾਲ ਦੋਹਾਂ ਦੋਸ਼ੀਆਂ ਨੂੰ ਫੜਿਆ।