Manjinder Sirsa ’ਤੇ ਮੁੜ ਵਰ੍ਹੇ Sarna, ਰਾਜੌਰੀ ਗਾਰਡਨ ਦੇ ਸਿੱਖਾਂ ਨੂੰ ਲੈ ਕੇ ਕੀਤੇ ਸਵਾਲ

Sunday, Feb 02, 2025 - 10:25 PM (IST)

Manjinder Sirsa ’ਤੇ ਮੁੜ ਵਰ੍ਹੇ Sarna, ਰਾਜੌਰੀ ਗਾਰਡਨ ਦੇ ਸਿੱਖਾਂ ਨੂੰ ਲੈ ਕੇ ਕੀਤੇ ਸਵਾਲ

ਨਵੀਂ ਦਿੱਲੀ : ਦਿੱਲੀ ਵਿਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣਾ ਪੂਰੀ ਜ਼ੋਰ ਲਾਇਆ ਹੋਇਆ ਹੈ। ਇਸ ਦੌਰਾਨ ਡੀਐੱਸਜੀਐੱਮਸੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਮਨਜਿੰਦਰ ਸਿੰਘ ਸਿਰਸਾ 'ਤੇ ਵਰ੍ਹਦਿਆਂ ਕਿਹਾ ਕਿ ਉਹ ਕਿਸ ਪ੍ਰਾਪਤੀ ਉੱਤੇ ਵੋਟਾਂ ਮੰਗ ਰਹੇ ਹਨ।
 

ਸਰਨਾ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਸਭ ਪਾਰਟੀਆਂ ਨੇ ਸਿੱਖਾਂ ਦੀਆਂ ਵੋਟਾਂ ਲੈਣ ਲਈ ਜ਼ੋਰ ਲਗਾਇਆ ਹੋਇਆ ਹੈ। ਰਾਜੌਰੀ ਗਾਰਡਨ ਤੋਂ ਭਾਜਪਾ ਦੇ ਉਮੀਦਵਾਰ ਮਨਜਿੰਦਰ ਸਿਰਸਾ ਨੇ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਦਿੱਲੀ ਕਮੇਟੀ ਦੇ ਸਾਰੇ ਵਸੀਲੇ ਚੋਣਾਂ ਵਿੱਚ ਝੋਕ ਰੱਖੇ ਹਨ। ਪਰ ਸਿਰਸਾ ਹੁਣ ਤੱਕ ਦੀ ਆਪਣੀ ਕੋਈ ਇੱਕ ਪ੍ਰਾਪਤੀ ਦੱਸੇ ਕਿ ਉਹ ਕਿਸ ਅਧਾਰ ਤੇ ਵੋਟ ਮੰਗ ਰਿਹਾ ਹੈ ? ਸਿੱਖਾਂ ਲਈ ਅੱਜ ਤੱਕ ਉਸਨੇ ਸਵਾਏ ਪਿੱਠ ‘ਚ ਛੁਰਾ ਮਾਰਨ ਦੇ ਕੀਤਾ ਕੀ ਹੈ ? ਪਿਛਲੇ ਇੱਕ ਮਹੀਨੇ ਦਾ ਆਪਣਾ ਕੋਈ ਇੱਕ ਬਿਆਨ ਹੀ ਦੱਸ ਦੇਵੇ ਜਦੋਂ ਉਹ ਸਿੱਖਾਂ ਦੇ ਹੱਕ ‘ਚ ਬੋਲਿਆ ਹੋਵੇ?  ਜਦੋਂ ਸਿਰਸਾ ਦਾ ਪ੍ਰਾਪਤੀ ਹੀ ਕੋਈ ਨਹੀਂ , ਉਹ ਸਿੱਖਾਂ ਤੋਂ ਵੋਟਾਂ ਦੀ ਆਸ ਕਿਉਂ ਕਰ ਰਿਹਾ ਹੈ?


author

Baljit Singh

Content Editor

Related News