ਆਰ.ਐੱਸ.ਐੱਸ. ਦੇ ਸਖਤ ਵਿਰੁੱਧ ਸਨ ਸਰਦਾਰ ਪਟੇਲ : ਪ੍ਰਿਯੰਕਾ ਗਾਂਧੀ

Thursday, Oct 31, 2019 - 12:24 PM (IST)

ਆਰ.ਐੱਸ.ਐੱਸ. ਦੇ ਸਖਤ ਵਿਰੁੱਧ ਸਨ ਸਰਦਾਰ ਪਟੇਲ : ਪ੍ਰਿਯੰਕਾ ਗਾਂਧੀ

ਨਵੀਂ ਦਿੱਲੀ— ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵਲੱਭਭਾਈ ਪਟੇਲ ਦੀ ਜਯੰਤੀ 'ਤੇ ਉਨ੍ਹਾਂ ਨੂੰ ਯਾਦ ਕੀਤਾ ਅਤੇ ਭਾਜਪਾ ਤੇ ਆਰ.ਐੱਸ.ਐੱਸ. 'ਤੇ ਨਿਸ਼ਾਨਾ ਸਾਧਿਆ। ਪ੍ਰਿਯੰਕਾ ਨੇ ਵੀਰਵਾਰ ਨੂੰ ਕਿਹਾ ਕਿ ਪਟੇਲ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਸਖਤ ਵਿਰੁੱਧ ਸਨ ਅਤੇ ਅੱਜ ਸੱਤਾਧਾਰੀ ਪਾਰਟੀ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਦੇਖ ਬਹੁਤ ਖੁਸ਼ੀ ਹੁੰਦੀ ਹੈ। ਉਨ੍ਹਾਂ ਨੇ ਇਹ ਦਾਅਵਾ ਕੀਤਾ ਕਿ ਭਾਜਪਾ ਦਾ ਆਪਣਾ ਕੋਈ ਸੁਤੰਤਰਤਾ ਸੈਨਾਨੀ ਮਹਾਪੁਰਸ਼ ਨਹੀਂ ਹੈ।

PunjabKesariਪ੍ਰਿਯੰਕਾ ਨੇ ਟਵੀਟ ਕਰ ਕੇ ਕਿਹਾ,''ਸਰਦਾਰ ਪਟੇਲ ਕਾਂਗਰਸ ਦੇ ਵਫ਼ਾਦਾਰ ਨੇਤਾ ਸਨ, ਜੋ ਕਾਂਗਰਸ ਦੀ ਵਿਚਾਰਧਾਰਾ ਦੇ ਪ੍ਰਤੀ ਸਮਰਪਿਤ ਸਨ। ਉਹ ਜਵਾਹਰਲਾਲ ਨਹਿਰੂ ਦੇ ਕਰੀਬੀ ਸਾਥੀ ਸਨ ਅਤੇ ਆਰ.ਐੱਸ.ਐੱਸ. ਦੇ ਸਖਤ ਵਿਰੁੱਧ ਸਨ। ਅੱਜ ਭਾਜਪਾ ਵਲੋਂ ਉਨ੍ਹਾਂ ਨੂੰ ਅਪਣਾਉਣ ਦੀ ਕੋਸ਼ਿਸ਼ਾਂ ਕਰਦੇ ਹੋਏ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਦੇਖ ਬਹੁਤ ਖੁਸ਼ੀ ਹੈ।'' ਉਨ੍ਹਾਂ ਨੇ ਕਿਹਾ,''ਭਾਜਪਾ ਦੇ ਇਸ ਕਦਮ ਨਾਲ 2 ਚੀਜ਼ਾਂ ਸਪੱਸ਼ਟ ਹੁੰਦੀਆਂ ਹਨ। ਪਹਿਲਾਂ ਇਹ ਕਿ ਉਨ੍ਹਾਂ ਦਾ ਆਪਣਾ ਕੋਈ ਸੁਤੰਤਰਤਾ ਸੈਨਾਨੀ ਮਹਾਪੁਰਸ਼ ਨਹੀਂ ਹੈ। ਕਰੀਬ ਸਾਰੇ ਕਾਂਗਰਸ ਨਾਲ ਜੁੜੇ ਸਨ। ਦੂਜਾ, ਸਰਦਾਰ ਪਟੇਲ ਵਰਗੇ ਮਹਾਪੁਰਸ਼  ਨੂੰ ਇਕ ਨਾ ਇਕ ਦਿਨ ਉਨ੍ਹਾਂ ਦੇ ਦੁਸ਼ਮਣ ਵੀ ਨਮਨ ਕਰਨ ਲੱਗ ਗਏ।''

PunjabKesariਦੱਸਣਯੋਗ ਹੈ ਕਿ ਮੋਦੀ ਸਰਕਾਰ 2014 ਤੋਂ ਪਟੇਲ ਦੀ ਜਯੰਤੀ ਨੂੰ 'ਏਕਤ ਦਿਵਸ' ਦੇ ਰੂਪ 'ਚ ਮਨ੍ਹਾ ਰਹੀ ਹੈ। ਸਰਦਾਰ ਪਟੇਲ ਦਾ ਜਨਮ 31 ਅਕਤੂਬਰ 1875 ਨੂੰ ਗੁਜਰਾਤ ਦੇ ਨਡਿਆਡ 'ਚ ਹੋਇਆ ਸੀ। 560 ਤੋਂ ਵਧ ਰਿਆਸਤਾਂ ਦੇ ਭਾਰਤ ਸੰਘ 'ਚ ਸ਼ਾਮਲ ਹੋਣ ਦਾ ਸਿਹਰਾ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਪਟੇਲ ਨੂੰ ਜਾਂਦਾ ਹੈ। ਪਟੇਲ ਦੀ ਜਯੰਤੀ 'ਤੇ ਦੇਸ਼ ਭਰ 'ਚ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਕੇਵੜੀਆ 'ਚ ਇਕ ਵਿਸ਼ੇਸ਼ ਸਮਾਰੋਹ 'ਚ ਹਿੱਸਾ ਲੈ ਰਹੇ ਹਨ। ਇੱਥੇ ਪਟੇਲ ਦੀ ਵਿਸ਼ਾਲ ਮੂਰਤੀ ਲਗਾਈ ਗਈ ਹੈ।


author

DIsha

Content Editor

Related News