ਹੁਣ ਬਿਰਸਾ ਮੰਡਾ ਚੌਕ ਦੇ ਨਾਂ ਤੋਂ ਜਾਣਿਆ ਜਾਵੇਗਾ ਸਰਾਏ ਕਾਲੇ ਖਾਂ ਚੌਕ
Friday, Nov 15, 2024 - 05:11 PM (IST)
ਨਵੀਂ ਦਿੱਲੀ- ਦਿੱਲੀ ਦੇ ਸਰਾਏ ਕਾਲੇ ਖਾਂ ISBT ਚੌਕ ਨੂੰ ਹੁਣ ਬਿਰਸਾ ਮੁੰਡਾ ਚੌਕ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਮੌਕੇ 'ਤੇ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਸਰਕਾਰ ਨੇ ਦਿੱਲੀ ਦੇ ਮਸ਼ਹੂਰ ਸਰਾਏ ਕਾਲੇ ਖਾਂ ISBT ਚੌਕ ਦਾ ਨਾਂ ਬਦਲ ਕੇ ਬਿਰਸਾ ਮੁੰਡਾ ਚੌਕ ਰੱਖ ਦਿੱਤਾ ਹੈ। ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਨੇ ਨਾਂ ਬਦਲਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਇਸ ਚੌਕ ਕੋਲ ਹੀ ਬਿਰਸਾ ਮੁੰਡਾ ਦੇ ਬੁੱਤ ਦਾ ਉਦਘਾਟਨ ਕੀਤਾ ਗਿਆ ਹੈ।
ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਮੈਂ ਅੱਜ ਐਲਾਨ ਕਰ ਰਿਹਾ ਹਾਂ ਕਿ ਇੱਥੇ ISBT ਬੱਸ ਸਟੈਂਡ ਦੇ ਬਾਹਰ ਵੱਡੇ ਚੌਕ ਨੂੰ ਭਗਵਾਨ ਬਿਰਸਾ ਮੁੰਡਾ ਦੇ ਨਾਂ ਤੋਂ ਜਾਣਿਆ ਜਾਵੇਗਾ। ਇਸ ਬੁੱਤ ਅਤੇ ਉਸ ਚੌਕ ਦਾ ਨਾਂ ਵੇਖ ਕੇ ਨਾ ਸਿਰਫ ਦਿੱਲੀ ਦੇ ਨਾਗਰਿਕ ਸਗੋਂ ਬੱਸ ਸਟੈਂਡ 'ਤੇ ਆਉਣ ਵਾਲੇ ਲੋਕ ਵੀ ਨਿਸ਼ਚਿਤ ਰੂਪ ਨਾਲ ਉਨ੍ਹਾਂ ਦੀ ਜ਼ਿੰਦਗੀ ਤੋਂ ਪ੍ਰੇਰਿਤ ਹੋਣਗੇ।