ਸਪਨਾ ਚੌਧਰੀ ਖ਼ਿਲਾਫ਼ ਦਿੱਲੀ ਪੁਲਸ ਨੇ ਦਰਜ ਕੀਤੀ FIR, ਜਾਣੋ ਵਜ੍ਹਾ

Thursday, Feb 11, 2021 - 01:46 PM (IST)

ਨਵੀਂ ਦਿੱਲੀ (ਭਾਸ਼ਾ) : ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਹਰਿਆਣਵੀ ਸਿੰਗਰ ਸਪਨਾ ਚੌਧਰੀ ਅਤੇ ਹੋਰ ਖ਼ਿਲਾਫ਼ ਧੰਨ ਦੀ ਹੇਰਾਫੇਰੀ, ਧੋਖਾਧੜੀ ਅਤੇ ਅਪਰਾਧਿਕ ਸਾਜਿਸ਼ ਦਾ ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਪ੍ਰਸਿੱਧ ਹਸਤੀਆਂ ਦਾ ਕਾਰੋਬਾਰ ਪ੍ਰਬੰਧਨ ਅਤੇ ਉਨ੍ਹਾਂ ਦੇ ਪ੍ਰੋਗਰਾਮ ਆਯੋਜਿਤ ਕਰਨ ਵਾਲੀ ਪੀ.ਐਡ. ਐਮ ਮੂਵੀਜ਼ ਪ੍ਰਾਈਵੇਟ ਲਿਮਿਟਡ ਦੇ ਨਿਰਦੇਸ਼ਕ ਪਵਨ ਚਾਵਲਾ ਦੀ ਸ਼ਿਕਾਇਤ ’ਤੇ ਬੁੱਧਵਾਰ ਨੂੰ ਐਫ.ਆਈ.ਆਰ. ਦਰਜ ਕੀਤੀ ਗਈ।

ਇਹ ਵੀ ਪੜ੍ਹੋ: ਲਾਲ ਕਿਲ੍ਹਾ ਹਿੰਸਾ ’ਤੇ ਦੀਪ ਸਿੱਧੂ ਨੇ ਪੁਲਸ ਸਾਹਮਣੇ ਕੀਤੇ ਕਈ ਖ਼ੁਲਾਸੇ, ਕਿਹਾ- ਮੈਂ ਭੀੜ ਨੂੰ ਨਹੀਂ ਉਕਸਾਇਆ

ਐਫ.ਆਈ.ਆਰ. ਮੁਤਾਬਕ ਚੌਧਰੀ ਨੇ ਇਕ ਪ੍ਰਸਿੱਧ ਰੀਐਲਿਟੀ ਪ੍ਰੋਗਰਾਮ ਤੋਂ ਬਾਹਰ ਨਿਕਲਣ ਦੇ ਬਾਅਦ ਇਕ ਦੋਸਤ ਜ਼ਰੀਏ ਮਾਰਚ 2018 ਵਿਚ ਚਾਵਲਾ ਨਾਲ ਸੰਪਰਕ ਕੀਤਾ ਸੀ ਅਤੇ ਵਿੱਤੀ ਸਥਿਰਤਾ ਹਾਸਲ ਕਰਨ ਲਈ ਕੰਪਨੀ ਨਾਲ ਮਿਲ ਕੇ ਕੰਮ ਕਰਨ ਦੀ ਡੂੰਘੀ ਰੂਚੀ ਦਿਖਾਈ ਸੀ। ਕਈ ਮੀਟਿੰਗਾਂ ਦੇ ਬਾਅਦ ਚਾਵਲਾ ਅਤੇ ਚੌਧਰੀ ਵਿਚਾਲੇ 2018 ਵਿਚ ਇਕ ਕਰਾਰ ਹੋਇਆ ਸੀ, ਜਿਸ ਦੇ ਨਿਯਮ ਅਤੇ ਸ਼ਰਤਾਂ ਮੁਤਾਬਕ ਗਾਇਕਾ ਨੂੰ ਕਿਸੇ ਹੋਰ ਕੰਪਨੀ  ਨਾਲ ਕਰਨ ਕਰਨ ਜਾਂ ਸ਼ਿਕਾਇਤਕਰਦਾ ਦੇ ਕਿਸੇ ਹੋਰ ਗਾਹਕ ਨਾਲ ਸੰਪਰਕ ਕਰਨ ਦੀ ਇਜਾਜ਼ਤ ਨਹੀਂ ਸੀ।

ਇਹ ਵੀ ਪੜ੍ਹੋ: ਹੇਮਾ ਮਾਲਿਨੀ ਨੇ ਕਿਹਾ- ਕਿਸਾਨਾਂ ਲਈ ਇੰਨਾ ਕੰਮ ਕਰਨ ਵਾਲੇ ਮੋਦੀ 'ਕਿਸਾਨ ਵਿਰੋਧੀ ਨਹੀਂ ਹੋ ਸਕਦੇ'

ਐਫ.ਆਈ.ਆਰ. ਮੁਤਾਬਕ ਚੌਧਰੀ ਅਤੇ ਉਨ੍ਹਾਂ ਦੀ ਮਾਂ ਨੇ ਮਈ 2018 ਵਿਚ ਕਿਸੇ ਐਮਰਜੈਂਸੀ ਸਥਿਤੀ ਦਾ ਹਵਾਲਾ ਦਿੰਦੇ ਹੋਏ 50 ਲੱਖ ਰੁਪਏ ਲਈ ਚਾਵਲਾ ਨਾਲ ਸੰਪਰਕ ਕੀਤਾ ਸੀ, ਜਿਸ ਦੇ ਬਾਅਦ ਉਨ੍ਹਾਂ ਨੂੰ 25-25 ਲੱਖ ਰੁਪਏ ਦੇ 2 ਚੈਕ ਦਿੱਤੇ ਗਏ ਸਨ। ਇਸ ਵਿਚ ਕਿਹਾ ਗਿਆ ਹੈ ਕਿ ਅਗਸਤ ਵਿਚ ਚੌਧਰੀ ਨੇ ਚਾਵਲਾ ਨੂੰ 10 ਲੱਖ ਦਾ ਚੈਕ ਵਾਪਸ ਕੀਤਾ ਅਤੇ ਸਤੰਬਰ ਵਿਚ ਉਸ ਨੂੰ 3 ਲੱਖ ਰੁਪਏ ਵਾਪਸ ਕੀਤੇ। ਇਸ ਦੇ ਬਾਅਦ ਉਨ੍ਹਾਂ ਨੇ ਚਾਵਲਾ ਤੋਂ ਨਵੰਬਰ ਵਿਚ ਡੇਢ ਲੱਖ ਰੁਪਏ ਲਏ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਚਾਵਲਾ ਤੋਂ 3 8.5 ਲੱਖ ਰੁਪਏ ਲਏ। ਪੁਲਸ ਨੇ ਦੱਸਿਆ ਕਿ ਐਫ.ਆਈ.ਆਰ. ਮੁਤਾਬਕ ਚੌਧਰੀ ਨੇ ਵੱਖ-ਵੱਖ ਐਮਰਜੈਂਸੀ ਸਥਿਤੀਆਂ ਦਾ ਹਵਾਲਾ ਦਿੰਦੇ ਹੋਏ ਸ਼ਿਕਾਇਤਕਰਤਾ ਤੋਂ ਕਈ ਮੌਕਿਆਂ ’ਤੇ ਧੰਨ ਲਿਆ।

ਇਹ ਵੀ ਪੜ੍ਹੋ: ਅਸਾਮ ਸਰਕਾਰ ਨੇ ਦੌੜਾਕ ਹਿਮਾ ਦਾਸ ਨੂੰ ਕੀਤਾ DSP ਨਿਯੁਕਤ

ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਚੌਧਰੀ ਨੇ ਨਵਾਂ ਘਰ ਖ਼ਰੀਦਣ ਦੇ ਬਹਾਨੇ ਚਾਵਲਾ ਤੋਂ ਲੋਨ ਦਾ ਪ੍ਰਬੰਧ ਕਰਾਇਆ ਪਰ ਕਈ ਵਾਅਦੇ ਕਰਨ ਦੇ ਬਾਵਜੂਦ ਬਾਕੀ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ। ਇਸ ਦੇ ਬਾਅਦ ਜਨਵਰੀ 2020 ਵਿਚ ਚੌਧਰੀ ਅਤੇ ਚਾਵਲਾ ਵਿਚਾਲੇ ਇਕ ਹੋਰ ਕਰਾਰ ਹੋਇਆ। ਇਸ ਦੌਰਾਨ ਚੌਧਰੀ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਕੋਲ ਸ਼ਿਕਾਇਤਕਰਤਾ ਅਤੇ ਉਨ੍ਹਾਂ ਦੇ ਸਾਥੀਆਂ ਦਾ 3.5 ਕਰੋੜ ਰੁਪਏ ਦਾ ਲੋਨ ਬਕਾਇਆ ਹੈ। ਚਾਵਲਾ ਨੇ ਦੋਸ਼ ਲਗਾਇਆ ਕਿ ਇਸ ਦੇ ਬਾਅਦ ਮਾਰਚ 2020 ਵਿਚ ਉਨ੍ਹਾਂ ਨੂੰ ਪਤਾ ਲੱਗਾ ਕਿ ਚੌਧਰੀ ਨੇ ਗੁੜਗਾਓਂ ਵਿਚ ਉਨ੍ਹਾਂ ਦੀ ਕੰਪਨੀ ਦਾ ਸ਼ਾਖਾ ਦਫ਼ਤਰ ਖੋਲਿ੍ਹਆ ਹੈ ਅਤੇ ਇਸ ਵਿਚ ਉਨ੍ਹਾਂ ਦਾ ਇਕ ਕਰਮੀ ਵੀ ਸ਼ਾਮਲ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: ਸਵਰਾ ਭਾਸਕਰ ਨੇ ਟਵੀਟ ਕਰ ਰਿਹਾਨਾ ਨੂੰ ਦੱਸਿਆ ‘ਟੁਕੜੇ ਟੁਕੜੇ ਗੈਂਗ’ ਦੀ ਇੰਟਰਨੈਸ਼ਨਲ ਮੈਂਬਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।   


cherry

Content Editor

Related News