ਇਕ ਹੋਰ ਬੁਰੀ ਖ਼ਬਰ: ਨਹੀਂ ਰਹੇ ਪ੍ਰਸਿੱਧ ਸੰਤੂਰ ਵਾਦਕ ਭਜਨ ਸੋਪੋਰੀ

06/02/2022 10:45:15 PM

ਨੈਸ਼ਨਲ ਡੈਸਕ : ਮਨੋਰੰਜਨ ਜਗਤ ਤੋਂ ਇਕ ਤੋਂ ਬਾਅਦ ਇਕ ਦੁਖਦਾਈ ਖ਼ਬਰਾਂ ਲੋਕਾਂ ਨੂੰ ਹਿਲਾ ਕੇ ਰੱਖ ਰਹੀਆਂ ਹਨ। ਗਾਇਕ ਸਿੱਧੂ ਮੂਸੇ ਵਾਲਾ ਅਤੇ ਕੇਕੇ ਦੇ ਦਿਹਾਂਤ ਤੋਂ ਪ੍ਰਸ਼ੰਸਕ ਅਜੇ ਉਭਰ ਵੀ ਨਹੀਂ ਸਕੇ ਸਨ ਕਿ ਇਕ ਹੋਰ ਮਹਾਨ ਸ਼ਖਸੀਅਤ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ। ਪ੍ਰਸਿੱਧ ਸੰਤੂਰ ਵਾਦਕ ਪੰਡਿਤ ਭਜਨ ਸੋਪੋਰੀ ਇਸ ਦੁਨੀਆ ਵਿੱਚ ਨਹੀਂ ਰਹੇ। ਭਜਨ ਸੋਪੋਰੀ ਦਾ ਅੱਜ ਸ਼ਾਮ ਗੁਰੂਗ੍ਰਾਮ ਦੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ ਪਰ ਅੱਜ ਵੀਰਵਾਰ ਨੂੰ ਉਨ੍ਹਾਂ ਦੀ ਸਿਹਤ ਜ਼ਿਆਦਾ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਇੰਡਸਟਰੀ 'ਚ ਇਕ ਵਾਰ ਫਿਰ ਸੋਗ ਦੀ ਲਹਿਰ ਦੌੜ ਗਈ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ: ਭਲਕੇ ਪਰਿਵਾਰ ਨੂੰ ਮਿਲਣ ਜਾਣਗੇ CM ਮਾਨ

PunjabKesari

ਭਜਨ ਸੋਪੋਰੀ ਦਾ ਜਨਮ 1948 'ਚ ਸ਼੍ਰੀਨਗਰ ਵਿੱਚ ਹੋਇਆ ਸੀ ਅਤੇ 74 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦਾ ਜਾਣਾ ਸ਼ਾਸਤਰੀ ਸੰਗੀਤ ਲਈ ਬਹੁਤ ਵੱਡਾ ਘਾਟਾ ਹੈ, ਜੋ ਕਦੇ ਵੀ ਪੂਰਾ ਨਹੀਂ ਹੋਵੇਗਾ। 
ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਤੂਰ ਵਾਦਕ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸੀ ਅਤੇ ਗੁਰੂਗ੍ਰਾਮ ਦੇ ਹਸਪਤਾਲ 'ਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਸੋਪੋਰੀ ਆਪਣੇ ਪਿੱਛੇ ਪਤਨੀ ਅਤੇ 2 ਪੁੱਤਰ ਸੌਰਭ ਤੇ ਅਭੈ ਛੱਡ ਗਏ ਹਨ। ਦੋਵੇਂ ਪੁੱਤਰ ਵੀ ਸੰਤੂਰ ਵਾਦਕ ਹਨ। ਸੋਪੋਰੀ ਦੇ ਪਿਤਾ ਪੰਡਿਤ ਐੱਸ.ਐੱਨ. ਸੋਪੋਰੀ ਵੀ ਸੰਤੂਰ ਵਾਦਕ ਸਨ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

PunjabKesari

ਸੋਪੋਰੀ ਨੂੰ ਉਨ੍ਹਾਂ ਦੇ ਕੰਮ ਲਈ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ 2004 ਵਿੱਚ ਪਦਮ ਸ਼੍ਰੀ, 1992 'ਚ ਸੰਗੀਤ ਨਾਟਕ ਅਕਾਦਮੀ ਐਵਾਰਡ ਤੇ ਜੰਮੂ ਅਤੇ ਕਸ਼ਮੀਰ ਸਟੇਟ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਸੋਪੋਰੀ ਨੇ ਵਾਸ਼ਿੰਗਟਨ ਯੂਨੀਵਰਸਿਟੀ ਤੋਂ ਪੱਛਮੀ ਸ਼ਾਸਤਰੀ ਸੰਗੀਤ ਅਤੇ ਆਪਣੇ ਪਿਤਾ ਅਤੇ ਦਾਦਾ ਜੀ ਤੋਂ ਹਿੰਦੁਸਤਾਨੀ ਸੰਗੀਤ ਸਿੱਖਿਆ ਸੀ। ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਵੱਕਾਰੀ ਰਾਸ਼ਟਰੀ ਸਨਮਾਨ ਕਾਲੀਦਾਸ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹ ਸੋਪੋਰੀ ਸੂਫੀਆਨਾ ਘਰਾਣੇ ਨਾਲ ਸਬੰਧਿਤ ਸਨ ਅਤੇ ਆਪਣੀ ਕਲਾ ਦੇ ਦਮ 'ਤੇ ਪੂਰੀ ਦੁਨੀਆ 'ਚ ਵੱਖਰੀ ਪਛਾਣ ਬਣਾ ਚੁੱਕੇ ਸਨ।

ਇਹ ਵੀ ਪੜ੍ਹੋ : SBS ਨਗਰ ਪੁਲਸ ਨੂੰ ਮਿਲੀ ਸਫਲਤਾ, ਬੰਗਾ ਕਤਲ ਕਾਂਡ ਨੂੰ ਇਕ ਹਫ਼ਤੇ 'ਚ ਸੁਲਝਾਇਆ

PunjabKesari

1950 ਦੇ ਦਹਾਕੇ 'ਚ ਹੀ ਉਹ ਸੰਤੂਰ ਦੇ ਨਾਲ ਦੁਨੀਆ ਭਰ 'ਚ ਕੰਸਰਟ ਕਰਨ ਲੱਗੇ ਸਨ। ਉਨ੍ਹਾਂ ਨੇ ਸੰਤੂਰ ਰਾਹੀਂ ਸ਼ਾਸਤਰੀ ਸੰਗੀਤ ਨੂੰ ਨਵਾਂ ਆਯਾਮ ਦਿੱਤਾ। ਉਨ੍ਹਾਂ ਨੇ ਆਪਣੇ ਸੰਤੂਰ ਦੇ ਨਾਲ ਇੰਨੇ ਤਜਰਬੇ ਕੀਤੇ ਕਿ ਉਨ੍ਹਾਂ ਦੇ ਲਈ ਹਮੇਸ਼ਾ ਇਕ ਹੀ ਸਾਜ਼ ਕਾਫੀ ਰਿਹਾ ਅਤੇ ਉਹ ਸਾਰਿਆਂ ਦਾ ਦਿਲ ਜਿੱਤਦੇ ਰਹੇ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News