ਸੰਤ ਨਿਰੰਕਾਰੀ ਮਿਸ਼ਨ ਦੇ ਪ੍ਰਧਾਨ ਵੀ. ਡੀ. ਨਾਗਪਲ ਦਾ ਦਿਹਾਂਤ

Monday, Aug 09, 2021 - 04:14 PM (IST)

ਸੰਤ ਨਿਰੰਕਾਰੀ ਮਿਸ਼ਨ ਦੇ ਪ੍ਰਧਾਨ ਵੀ. ਡੀ. ਨਾਗਪਲ ਦਾ ਦਿਹਾਂਤ

ਦਸੂਹਾ/ਨਵੀਂ ਦਿੱਲੀ (ਝਾਵਰ)- ਸੰਤ ਨਿਰੰਕਾਰੀ ਮਿਸ਼ਨ ਦੇ ਪ੍ਰਧਾਨ ਵੀ. ਡੀ. ਨਾਗਪਲ ਦਾ ਦਿਹਾਂਤ ਹੋਣ ਦੀ ਖ਼ਬਰ ਮਿਲੀ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਦਿੱਲੀ ਵਿਖੇ ਨਿਗਮਬੋਧ ਘਾਟ ਵਿਖੇ ਕੀਤਾ ਜਾਵੇਗਾ। ਦਿੱਲੀ ਤੋਂ ਉਨ੍ਹਾਂ ਦੀ ਅੰਤਿਮ ਯਾਤਰਾ ਸ਼ੁਰੂ ਹੋਵੇਗੀ ਅਤੇ ਇਸ ਦੌਰਾਨ ਸਤਿਗੁਰੂ ਮਾਤਾ ਜੀ ਅਤੇ ਹੋਰ ਨਿਰੰਕਾਰੀ ਮਿਸ਼ਨ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸਮੇਤ ਸੰਤ ਮਹਾਪੁਰਸ਼ ਸ਼ਾਮਲ ਹੋਣਗੇ। ਸੰਤ ਨਿਰੰਕਾਰੀ ਮੰਡਲ ਦਿੱਲੀ ਦੇ ਸੂਤਰਾਂ ਮੁਤਾਬਕ ਅੱਜ ਸੰਤ ਨਿਰੰਕਾਰੀ ਮਿਸ਼ਨ ਦੇ ਸਮੂਹ ਦਫ਼ਤਰ ਬੰਦ ਰਹਿਣਗੇ। ਸੰਤ ਮਹਾਂਪੁਰਸ਼ ਵੀ.ਡੀ. ਨਾਗਪਾਲ ਇਕ ਮਿਸ਼ਨ ਦਾ ਥੰਮ ਸਨ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਮਿਸ਼ਨ ਨੂੰ ਸਮਰਪਿਤ ਕੀਤਾ। 

ਇਹ ਵੀ ਪੜ੍ਹੋ: ਬੇਗੋਵਾਲ 'ਚ ਕਲਯੁਗੀ ਮਾਂ ਦਾ ਖ਼ੌਫ਼ਨਾਕ ਕਾਰਾ, 7 ਸਾਲਾ ਮਾਸੂਮ ਪੁੱਤ ਨੂੰ ਹੱਥੀਂ ਜ਼ਹਿਰ ਦੇ ਕੇ ਦਿੱਤੀ ਦਰਦਨਾਕ ਮੌਤ
ਸੰਤ ਨਿਰੰਕਾਰੀ ਮੰਡਲ ਦੀ ਸੂਚਨਾਂ ਅਨੁਸਾਰ ਸਤਿਗੁਰੂ ਮਾਤਾ ਸੁਦੀਕਸਾ ਜੀ ਮਹਾਰਾਜ ਦੀ ਆਸ਼ੀਰਵਾਦ ਸਦਕਾ 14 ਜੁਲਾਈ ਨੂੰ ਮਹਾਤਮਾ ਵੀ. ਡੀ. ਨਾਗਪਾਲ ਆਲ ਇੰਡੀਆ ਸੰਤ ਨਿਰੰਕਾਰੀ ਮਿਸ਼ਨ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਸਨ ਅਤੇ 1947 ਦੇਸ਼ ਦੀ ਆਜ਼ਾਦੀ ਸਮੇਂ ਉਨ੍ਹਾਂ ਦਾ ਪਰਿਵਾਰ ਗੋਹਾਣ ਜ਼ਿਲ੍ਹਾ ਰੋਹਤਕ ਹਰਿਆਣਾ ਵਿਖੇ ਆ ਗਿਆ ਜਦਕਿ ਮਿਸ਼ਨ ਦੇ ਦੂਸਰੇ ਸਤਿਗੁਰੂ ਬਾਬਾ ਅਵਤਾਰ ਸਿੰਘ ਜੀ ਨੇ ਉਨਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਦਿੱਤੀ। ਇਸ ਤੋਂ ਬਾਅਦ ਉਹ ਸੇਵਾਦਲ ਦੇ ਮੁੱਖ ਸੰਚਾਲਕ ਨਿਯੁਕਤ ਕੀਤੇ ਗਏ ਅਤੇ ਉਸ ਮਿਸ਼ਨ ਦੇ ਜਨਰਲ ਸਕੱਤਰ ਵੀ ਰਹੇ। ਉਨ੍ਹਾਂ ਦੀਆਂ ਸੇਵਾਵਾਂ ਨੂੰ ਮਿਸ਼ਨ ਸਦਾ ਯਾਦ ਰੱਖੇਗਾ। 

ਇਹ ਵੀ ਪੜ੍ਹੋ: ਤਰਨਤਾਰਨ ਦੇ ਝਬਾਲ 'ਚ ਸ਼ਰੇਆਮ ਗੁੰਡਾਗਰਦੀ, ਕੁੱਟ-ਕੁੱਟ ਕੇ ਵਿਅਕਤੀ ਉਤਾਰਿਆ ਮੌਤ ਦੇ ਘਾਟ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News