ਇਹ ਆਕਸੀਜਨ ਪਲਾਂਟ ਬਣਿਆ ਮਰੀਜ਼ਾਂ ਲਈ ਸੰਜੀਵਨੀ, 15 ਦਿਨਾਂ 'ਚ 5700 ਸਿਲੰਡਰ ਕੀਤੇ ਸਪਲਾਈ

Thursday, Apr 29, 2021 - 11:04 PM (IST)

ਇਹ ਆਕਸੀਜਨ ਪਲਾਂਟ ਬਣਿਆ ਮਰੀਜ਼ਾਂ ਲਈ ਸੰਜੀਵਨੀ, 15 ਦਿਨਾਂ 'ਚ 5700 ਸਿਲੰਡਰ ਕੀਤੇ ਸਪਲਾਈ

ਬਾੜਮੇਰ - ਕੋਰੋਨਾ ਸੰਕਟ ਵਿਚਾਲੇ ਹਸਪਤਾਲਾਂ ਵਿੱਚ ਆਕਸੀਜਨ ਦੀ ਘਾਟ ਸਭ ਤੋਂ ਖਤਰਨਾਕ ਅਤੇ ਦੁੱਖਦਾਈ ਸਾਬਤ ਹੋ ਰਹੀ ਹੈ। ਇਨ੍ਹਾਂ ਮਾੜੇ ਹਾਲਾਤ ਵਿੱਚ ਸਰਹੱਦੀ ਬਾੜਮੇਰ ਦਾ ਇੱਕ ਆਕਸੀਜਨ ਪਲਾਂਟ ਲੋਕਾਂ ਲਈ ਸੰਜੀਵਨੀ ਦਾ ਕੰਮ ਕਰ ਰਿਹਾ ਹੈ। 350 ਆਕਸੀਜਨ ਸਿਲੰਡਰ ਨਿੱਤ ਦੀ ਸਮਰੱਥਾ ਵਾਲੇ ਇਸ ਪਲਾਂਟ ਵਿੱਚ ਅੱਜ ਉਲਟ ਹਾਲਾਤ ਵਿੱਚ 380 ਸਿਲੰਡਰ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਗੰਭੀਰ ਹਾਲਾਤ ਵਿੱਚ ਸਰਹੱਦ ਦਾ ਇਹ ਪਲਾਂਟ ਬੇਹੱਦ ਖਾਸ ਬਣਿਆ ਹੋਇਆ ਹੈ। 

ਇਹ ਵੀ ਪੜ੍ਹੋ- 198 ਹਸਪਤਾਲਾਂ ਨੇ ਕੋਰੋਨਾ ਪੀੜਤ ਜੋੜੇ ਨੂੰ ਨਹੀਂ ਕੀਤਾ ਦਾਖਲ, ਨਮੋ ਕੋਵਿਡ ਸੈਂਟਰ 'ਚ ਹੋਏ 10 ਦਿਨ 'ਚ ਠੀਕ

24 ਘੰਟੇ ਚੱਲ ਰਿਹਾ ਗੁਲਜ਼ਗ ਆਕਸਿਜਨ ਪਲਾਂਟ 
ਅਸੀ ਗੱਲ ਕਰ ਰਹੇ ਸਰਹੱਦੀ ਬਾੜਮੇਰ ਦੇ ਗੁਲਜ਼ਗ ਆਕਸੀਜਨ ਪਲਾਂਟ ਦੀ, ਜੋ ਬੀਤੇ 15 ਦਿਨਾਂ ਤੋਂ ਅਣਗਿਣਤ ਲੋਕਾਂ ਦੀ ਜ਼ਿੰਦਗੀ ਨੂੰ ਬਚਾਉਣ ਵਿੱਚ ਯੋਗਦਾਨ ਦੇ ਰਿਹਾ ਹੈ। ਇਕੱਲਾ ਇਹ ਪਲਾਂਟ ਹੁਣ ਤੱਕ ਬਾੜਮੇਰ ਦੇ ਮੈਡੀਕਲ ਕਾਲਜ ਹਸਪਤਾਲ ਵਿੱਚ 5 ਹਜ਼ਾਰ 700 ਆਕਸੀਜਨ ਸਿਲੰਡਰ ਸਪਲਾਈ ਕਰ ਚੁੱਕਾ ਹੈ। ਸਰਕਾਰ ਦੇ ਨਿਰਦੇਸ਼ 'ਤੇ ਹੁਣ 15 ਅਪ੍ਰੈਲ ਤੋਂ ਇਸ ਨੂੰ 24 ਘੰਟੇ ਚਲਾਇਆ ਜਾ ਰਿਹਾ ਹੈ। ਆਫ਼ਤ ਦੀ ਇਸ ਘੜੀ ਵਿੱਚ ਇੱਥੇ 17 ਕਰਮਚਾਰੀ 24 ਘੰਟੇ ਆਪਣੀਆਂ ਸੇਵਾਵਾਂ ਦੇ ਕੇ ਰੋਜ਼ਾਨਾ ਸਮਰੱਥਾ ਤੋਂ ਜ਼ਿਆਦਾ ਆਕਸੀਜਨ ਸਿਲੰਡਰ ਭਰ ਰਹੇ ਹਨ ਤਾਂ ਜੋ ਆਕਸੀਜਨ ਦੀ ਘਾਟ ਨਾਲ ਕਿਸੇ ਦੀ ਜਾਨ ਨਾ ਜਾਵੇ। 

ਇਹ ਵੀ ਪੜ੍ਹੋ-  ਮ੍ਰਿਤਕ ਸ਼ਖਸ ਦਾ ਮਾਸਕ ਕੱਢ ਕੇ ਲਈ ਆਕਸੀਜਨ, ਜਨਾਨੀ ਨੇ ਇੰਝ ਦਿੱਤੀ ਕੋਰੋਨਾ ਨੂੰ ਮਾਤ

ਵੱਖ-ਵੱਖ ਸਮੇਂ ਵਿੱਚ 17 ਕਰਮਚਾਰੀ ਸੰਭਾਲ ਰਹੇ ਮੋਰਚਾ
ਪਲਾਂਟ ਮੈਨੇਜਰ ਪ੍ਰਦੀਪ ਸੋਲੰਕੀ ਅਤੇ ਪਲਾਂਟ ਆਪਰੇਟਰ ਡੀ.ਪੀ. ਸਿੰਘ ਦੱਸਦੇ ਹਨ ਕਿ ਵੱਖ-ਵੱਖ ਸਮੇਂ ਵਿੱਚ 17 ਕਰਮਚਾਰੀ 24 ਘੰਟੇ ਪਲਾਂਟ ਨੂੰ ਸੰਚਾਲਿਤ ਕਰ 7 ਕਿਊਬਿਕ ਮੀਟਰ ਅਤੇ 1.5 ਕਿਊਬਿਕ ਮੀਟਰ ਦੇ ਸਿਲੰਡਰ ਭਰ ਕੇ ਪ੍ਰਸ਼ਾਸਨ ਨੂੰ ਦੇ ਰਹੇ ਹਨ। ਇੱਕ ਪਾਸੇ ਜਿੱਥੇ ਬਾੜਮੇਰ ਜ਼ਿਲ੍ਹਾ ਹਸਪਤਾਲ ਵਿੱਚ 90 ਅਤੇ ਬਾਲੋਤਰਾ ਦੇ ਨਾਹਟਾ ਹਸਪਤਾਲ 40 ਸਿਲੰਡਰ ਦੀ ਸਮਰੱਥਾ ਦੇ ਆਕਸੀਜਨ ਪਲਾਂਟ ਚਲਾ ਰਹੇ ਹਨ ਪਰ ਇੱਥੋਂ ਰੋਜ਼ 110 ਸਿਲੰਡਰਾਂ ਦਾ ਹੀ ਉਤਪਾਦਨ ਹੋ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News